ਦਰਅਸਲ ਇੱਕ ਪੱਤਰਕਾਰ ਨੇ ਸ਼ਹਿਨਾਜ਼ ਤੋਂ ਪੁੱਛਿਆ, "ਕੀ ਉਹ ਸਿਧਾਰਥ ਲਈ ਅਸਲ 'ਚ ਕੋਈ ਫੀਲਿੰਗ ਰੱਖਦੀ ਹੈ ਜਾਂ ਫਿਰ ਇਹ ਸਿਰਫ ਗੈਮ ਦਾ ਹਿੱਸਾ ਹੈ। ਇਸ ਨੂੰ ਲੈ ਕੇ ਆਸਿਮ ਲਗਾਤਾਰ ਤੁਹਾਨੂੰ ਬੋਲ ਰਹੇ ਸੀ ਕਿ ਸਿਧਾਰਥ ਦੋਸਤੀ ਦੇ ਲਾਇਕ ਨਹੀਂ ਤੇ ਤੁਸੀਂ ਵੀ ਆਸਿਮ ਨਾਲ ਹਾਂ 'ਚ ਹਾਂ ਮਿਲਾ ਰਹੇ ਸੀ। ਇਹ ਕਿਸ ਤਰ੍ਹਾਂ ਦੀ ਦੋਸਤੀ ਹੈ?" ਇਸ ਦੇ ਜਵਾਬ 'ਚ ਸ਼ਹਿਨਾਜ਼ ਨੇ ਕਿਹਾ ਕਿ ਉਹ ਗੈਮ ਦਾ ਹਿੱਸਾ ਹੈ ਤੇ ਜਦ ਤੁਸੀਂ ਪੂਰੀ ਟੀਮ 'ਚ ਖੇਡ ਰਹੇ ਹੋਵੋ ਤਾਂ ਫਿਰ ਇਹ ਸਭ ਮਾਇਨੇ ਨਹੀਂ ਰੱਖਦਾ।
ਮੀਡੀਆ ਸੈਸ਼ਨ ਤੋਂ ਬਾਅਦ ਸਿਧਾਰਥ ਤੇ ਸ਼ਹਿਨਾਜ਼ 'ਚ ਇਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਸਿਧਾਰਥ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਜਾਣਦਾ ਸੀ ਕਿ ਸ਼ਹਿਨਾਜ਼ ਆਸਿਮ ਕੋਲ ਜਾਂਦੀ ਹੈ। ਇਸ ਗੱਲ 'ਤੇ ਸ਼ਹਿਨਾਜ਼ ਰੋਣ ਲੱਗ ਪੈਂਦੀ ਹੈ ਤੇ ਦੋਨਾਂ ਵਿੱਚ ਗਰਮਾ-ਗਰਮੀ ਹੋ ਜਾਂਦੀ ਹੈ।'