ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Bigg boss 14: ਆਪਣੇ ਐਵਿਕਸ਼ਨ 'ਤੇ ਪਹਿਲੀ ਵਾਰ ਬੋਲੀ ਸਾਰਾ ਗੁਰਪਾਲ, ਵੀਡੀਓ 'ਚ ਸੁਣੋ ਕੀ ਕਿਹਾ
ਸਾਰਾ ਗੁਰਪਾਲ ਬਿੱਗ ਬੌਸ ਦੇ ਘਰ ਤੋਂ ਬਾਹਰ ਆ ਗਈ ਹੈ ਤੇ ਫੈਨਸ ਇਸ ਗੱਲ ਤੋਂ ਕਾਫੀ ਨਾਰਾਜ਼ ਹਨ। ਜਿਸ ਤੋਂ ਬਾਅਦ ਸਾਰਾ ਗੁਰਪਾਲ ਨੇ ਪਹਿਲੀ ਬਾਰ ਆਪਣੇ ਐਵਿਕਸ਼ਟ 'ਤੇ ਬੋਲਦੇ ਹੋਏ ਇਕ ਵੀਡੀਓ ਪੋਸਟ ਕੀਤੀ ਜਿਸ 'ਚ ਉਸ ਨੇ ਸੀਨੀਅਰਜ਼ ਦੇ ਫੈਂਸਲੇ ਨੂੰ ਅਨਫੇਅਰ ਦੱਸਿਆ।
![Bigg boss 14: ਆਪਣੇ ਐਵਿਕਸ਼ਨ 'ਤੇ ਪਹਿਲੀ ਵਾਰ ਬੋਲੀ ਸਾਰਾ ਗੁਰਪਾਲ, ਵੀਡੀਓ 'ਚ ਸੁਣੋ ਕੀ ਕਿਹਾ Bigg boss 14: Listen to what Sara Gurpal, speaking for the first time on her eviction, said in the video Bigg boss 14: ਆਪਣੇ ਐਵਿਕਸ਼ਨ 'ਤੇ ਪਹਿਲੀ ਵਾਰ ਬੋਲੀ ਸਾਰਾ ਗੁਰਪਾਲ, ਵੀਡੀਓ 'ਚ ਸੁਣੋ ਕੀ ਕਿਹਾ](https://static.abplive.com/wp-content/uploads/sites/5/2020/10/15171358/8-Sara-Gurpal.jpg?impolicy=abp_cdn&imwidth=1200&height=675)
ਸਾਰਾ ਗੁਰਪਾਲ ਬਿੱਗ ਬੌਸ ਦੇ ਘਰ ਤੋਂ ਬਾਹਰ ਆ ਗਈ ਹੈ ਤੇ ਫੈਨਸ ਇਸ ਗੱਲ ਤੋਂ ਕਾਫੀ ਨਾਰਾਜ਼ ਹਨ। ਜਿਸ ਤੋਂ ਬਾਅਦ ਸਾਰਾ ਗੁਰਪਾਲ ਨੇ ਪਹਿਲੀ ਬਾਰ ਆਪਣੇ ਐਵਿਕਸ਼ਟ 'ਤੇ ਬੋਲਦੇ ਹੋਏ ਇਕ ਵੀਡੀਓ ਪੋਸਟ ਕੀਤੀ ਜਿਸ 'ਚ ਉਸ ਨੇ ਸੀਨੀਅਰਜ਼ ਦੇ ਫੈਂਸਲੇ ਨੂੰ ਅਨਫੇਅਰ ਦੱਸਿਆ। ਦਰਅਸਲ ਬਿੱਗ ਬੌਸ 14 ਦੇ ਪਹਿਲੇ ਐਵਿਕਸ਼ਨ ਵਿੱਚ ਪੰਜਾਬ ਦੀ ਕੁੜੀ ਸਾਰਾ ਗੁਰਪਾਲ ਨੂੰ ਘਰ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਵੀਕਐਂਡ ਦੌਰਾਨ ਤਾਂ ਐਵਿਕਸ਼ਨ ਨਹੀਂ ਹੋਇਆ ਪਰ ਇਸ ਹਫਤੇ ਦੇ ਨੌਮੀਨੇਸ਼ਨ ਤੋਂ ਬਾਅਦ ਬਿੱਗ ਬੌਸ ਨੇ ਘਰ ਦੇ ਸੀਨੀਅਰਜ਼ ਯਾਨੀ ਹਿਨਾ ਖਾਨ, ਸਿਧਾਰਥ ਸ਼ੁਕਲਾ ਤੇ ਗੌਹਰ ਖਾਨ ਨੂੰ ਇੱਕ ਪਾਵਰ ਦਿੱਤੀ ਜਿਸ ਨਾਲ ਉਨ੍ਹਾਂ ਨੂੰ ਇੱਕ ਕੰਟੈਸਟੇਂਟ ਨੂੰ ਘਰ ਤੋਂ ਬਾਹਰ ਕੱਢਣ ਦਾ ਅਧਿਕਾਰ ਮਿਲਿਆ।
ਇਸੇ ਅਧਿਕਾਰ ਦਾ ਇਸਤੇਮਾਲ ਕਰਦਿਆਂ ਉਨ੍ਹਾਂ ਨੇ ਸਾਰਾ ਗੁਰਪਾਲ ਨੂੰ ਘਰ ਦੇ ਬਾਹਰ ਦਾ ਰਸਤਾ ਦਿਖਾ ਦਿੱਤਾ। ਬਿੱਗ ਬੌਸ ਦੇ ਸੀਜ਼ਨ 14 ਨੂੰ ਅਜੇ ਤਕ ਕੋਈ ਵੱਡਾ ਰਿਸਪੌਂਸ ਨਹੀਂ ਮਿਲ ਪਾ ਰਿਹਾ। ਇਸ ਦਾ ਵੱਡਾ ਕਾਰਨ ਵੀ ਸੀਨੀਅਰਜ਼ ਹਨ ਜਿਵੇਂ ਕਿ ਹਿਨਾ ਖਾਨ, ਸਿਧਾਰਥ ਸ਼ੁਕਲਾ ਤੇ ਗੌਹਰ ਖਾਨ। ਇਨ੍ਹਾਂ ਨੂੰ ਦਰਸ਼ਕ ਪਹਿਲਾਂ ਹੀ ਵੇਖ ਚੁੱਕੇ ਹਨ ਤੇ ਇਸ ਵਾਰ ਉਨ੍ਹਾਂ ਦੀ ਐਂਟਰੀ ਦਰਸ਼ਕਾਂ ਨੂੰ ਰਾਸ ਨਹੀਂ ਆ ਰਹੀ। ਸ਼ੋਅ ਦੇ ਪਹਿਲੇ ਹਫਤੇ ਹੀ ਇਮਿਊਨਿਟੀ ਪਾਉਣ ਲਈ ਕੰਟੈਸਨਟੈਂਟ ਆਪਸ 'ਚ ਕੁਝ ਇਸ ਤਰ੍ਹਾਂ ਭਿੜੇ ਕਿ ਘਰ ਦੇ ਸਾਰੇ ਐਕਸ਼ਨ ਬਦਲ ਗਏ | ਇਸ ਵਿਵਾਦ ਦਾ ਸ਼ਿਕਾਰ ਸਾਰਾ ਗੁਰਪਾਲ ਵੀ ਹੋਈ ਹੈ।
Pregnancy Foods: ਗਰਭਵਤੀ ਔਰਤਾਂ ਲਈ ਕੀ ਹੋ ਸਕਦਾ ਹੈ ਸੁਪਰ ਫੂਡ? ਬੱਚੇ ਖਾਤਿਰ ਜਾਨਣਾ ਜ਼ਰੂਰੀ
ਰਿਪੋਰਟਾਂ ਅਨੁਸਾਰ ਇਹ ਖਬਰ ਸਾਹਮਣੇ ਆਈ ਹੈ ਕਿ ਨਿੱਕੀ ਤੰਬੋਲੀ ਨੇ ਟਾਸਕ ਦੌਰਾਨ ਸਾਰਾ ਗੁਰਪਾਲ 'ਤੇ ਆਪਣੇ ਐਕਰਾਲਿਕ ਨੇਲਸ ਨਾਲ ਹਮਲਾ ਕੀਤਾ ਹੈ। ਇਮਿਊਨਿਟੀ ਟਾਸਕ ਦੌਰਾਨ ਸਾਰਾ ਇਕ ਬੁਲਡੋਜ਼ਰ 'ਚ ਬੈਠੀ ਸੀ ਅਤੇ ਨਿੱਕੀ ਉਨ੍ਹਾਂ ਨੂੰ ਉਥੋਂ ਚੁੱਕਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ, ਨਿੱਕੀ ਦੇ ਨੇਲਸ ਸਾਰਾ ਦੀਆਂ ਅੱਖਾਂ 'ਤੇ ਇੰਨੀ ਬੁਰੀ ਤਰ੍ਹਾਂ ਲੱਗੇ ਕਿ ਸਾਰਾ ਜ਼ਖਮੀ ਹੋ ਗਈ। ਇਸ ਕਲਿੱਪ ਨੂੰ ਬਿੱਗ ਬੌਸ 14 ਦੇ ਐਪੀਸੋਡ ਤੋਂ ਹਟਾ ਦਿੱਤਾ ਗਿਆ ਸੀ ਪਰ ਬਿੱਗ ਬੌਸ ਦੇ ਕੰਟੈਸਨਟੈਂਟ ਇਸ ਬਾਰੇ ਗੱਲ ਕਰਦੇ ਨਜ਼ਰ ਆਏ। ਇਸ ਦੇ ਨਾਲ ਹੀ ਸਾਰਾ ਗੁਰਪਾਲ ਦੀਆਂ ਜ਼ਖਮੀ ਅੱਖਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀਆਂ ਹਨ।
ਅਮ੍ਰਿਤਸਰ 'ਚ ਪ੍ਰਸਿੱਧ ਲੰਗੂਰ ਮੇਲੇ ਦੀਆਂ ਰੌਣਕਾਂ,ਜਾਣੋ ਕੀ ਹੈ ਖਾਸ ਇਸ ਮੇਲੇ 'ਚ
ਸਾਰਾ ਗੁਰਪਾਲ ਅੱਖਾਂ ਦੇ ਇਲਾਜ਼ ਲਈ ਘਰ ਪਰਤੀ ਹੈ ਅਤੇ ਬਿੱਗ ਬੌਸ ਤੋਂ ਬਾਹਰ ਆ ਗਈ ਹੈ। ਬਿੱਗ ਬੌਸ 14 ਦੇ ਘਰ 'ਚ ਇਕ ਪਾਸੇ ਨਿੱਕੀ ਦੇ ਪਹਿਲੇ ਹਫ਼ਤੇ ਦੇ ਵਧੀਆ ਪ੍ਰਦਰਸ਼ਨ ਲਈ ਸੀਨੀਅਰਜ਼ ਅਤੇ ਸਲਮਾਨ ਖਾਨ ਵਲੋਂ ਤਾਰੀਫ ਕੀਤੀ ਗਈ ਨਾਲ ਉਸ ਨੂੰ ਬਹੁਤ ਸਾਰੀਆਂ ਸਪੈਸ਼ਲ ਪਾਵਰਸ ਵੀ ਦਿੱਤੀਆਂ ਗਈਆਂ ਸੀ। ਤੇ ਉੱਥੇ ਹੀ ਦੂਜੇ ਪਾਸੇ ਸਾਰਾ ਸ਼ੋਅ ਤੋਂ ਬਾਹਰ ਹੋ ਗਈ। ਸਾਰਾ ਗੁਰਪਾਲ ਮੈਡੀਕਲ ਕਾਰਨਾਂ ਕਰਕੇ ਵੀ ਘਰੋਂ ਬੇਘਰ ਹੋਈ ਹੈ। ਸਾਰਾ ਦੀ ਇਕ ਵਾਇਰਲ ਹੋ ਰਹੀ ਤਸਵੀਰ 'ਚ ਸਾਰਾ ਦੀ ਅੱਖਾਂ ਵਿਚ ਲੱਗੀ ਸੱਟ ਸਾਫ ਦਿਖਾਈ ਦੇ ਰਹੀ ਹੈ। ਸ਼ੋਅ 'ਚ ਹਿਨਾ ਖਾਨ ਅਤੇ ਗੌਹਰ ਖਾਨ ਨੂੰ ਸਾਰਾ ਦੀ ਸੱਟ ਬਾਰੇ ਗੱਲਾਂ ਕਰਦੇ ਦੇਖਿਆ ਗਿਆ। ਪਰ ਉਨ੍ਹਾਂ ਨੇ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਕੀਤੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਲੰਧਰ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)