ਅਭਿਨਵ ਸ਼ੁਕਲਾ ਤੇ ਏਜਾਜ਼ ਖਾਨ ਬਣੇ ਬਿਗ ਬੌਸ ਸੀਜ਼ਨ 14 ਦੇ ਪਹਿਲੇ 2 ਫਾਈਨਲਿਸਟ
ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਫਾਈਨਲ 5 ਅਤੇ 6 ਦਸੰਬਰ ਨੂੰ ਹੋਵੇਗਾ। ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਪਿੱਛਲੇ ਵੀਕੇਂਡ ਕਾ ਵਾਰ ਐਪੀਸੋਡ 'ਚ ਐਲਾਨ ਕੀਤਾ ਸੀ ਕੀ ਇਸ ਵਾਰ ਫਾਈਨਲ 'ਚ ਸਿਰਫ ਚਾਰ ਮੁਕਾਬਲੇਬਾਜ਼ ਹੋਣਗੇ।
ਬਿੱਗ ਬੌਸ 14 ਦਾ ਫਿਨਾਲੇ ਵੀਕ ਚਲ ਰਿਹਾ ਹੈ। ਜਿਸ ਕਾਰਨ ਦਰਸ਼ਕ ਸ਼ੋਅ ਨੂੰ ਲੈਕੇ ਕਾਫੀ ਉਤਸ਼ਾਹਿਤ ਹਨ। ਕਿ ਇਸ ਵਾਰ ਬਿਗ ਬੌਸ ਦਾ ਸੀਜ਼ਨ ਕੌਣ ਆਪਣੇ ਨਾਂਅ ਕਰੇਗਾ? ਪਰ ਬਿੱਗ ਬੌਸ ਦਾ ਇਹ ਸੀਜ਼ਨ ਟੀਆਰਪੀ ਦੇ ਮਾਮਲੇ ਕਾਫੀ ਫਿੱਕਾ ਨਜ਼ਰ ਆਇਆ ਹੈ। ਜਿਸ ਕਾਰਨ ਸ਼ੋਅ ਨੂੰ 2 ਮਹੀਨਿਆਂ ਦੇ ਵਿਚ ਹੀ ਖਤਮ ਕਰਨ ਦੀ ਪਲੈਨਿੰਗ ਕੀਤੀ ਜਾ ਰਹੀ ਹੈ।
ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਫਾਈਨਲ 5 ਅਤੇ 6 ਦਸੰਬਰ ਨੂੰ ਹੋਵੇਗਾ। ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਪਿੱਛਲੇ ਵੀਕੇਂਡ ਕਾ ਵਾਰ ਐਪੀਸੋਡ 'ਚ ਐਲਾਨ ਕੀਤਾ ਸੀ ਕੀ ਇਸ ਵਾਰ ਫਾਈਨਲ 'ਚ ਸਿਰਫ ਚਾਰ ਮੁਕਾਬਲੇਬਾਜ਼ ਹੋਣਗੇ।
ਬਿੱਗ ਬੌਸ 14 ਵਿੱਚ ਵਾਈਲਡ ਕਾਰਡ ਐਂਟਰੀ ਕਾਰਡ ਰਾਹੀਂ ਦਾਖਲ ਹੋਏ ਅਲੀ ਗੋਨੀ ਮੰਗਲਵਾਰ ਨੂੰ ਸ਼ੋਅ ਤੋਂ ਬਾਹਰ ਹੋ ਗਏ ਸਨ। ਉਸ ਤੋਂ ਬਾਅਦ ਹੀ ਦੂਜੀ ਵਾਈਲਡ ਕਾਰਡ ਐਂਟਰੀ ਕਵਿਤਾ ਕੌਸ਼ਿਕ ਆਪਣੀ ਮਰਜ਼ੀ ਨਾਲ ਘਰ ਤੋਂ ਬਾਹਰ ਚਲੇ ਗਏ। ਰੁਬੀਨਾ ਦਿਲੇਕ ਨਾਲ ਹੋਏ ਝਗੜੇ ਤੋਂ ਦੁਖੀ ਹੋ ਕੇ ਉਹ ਆਪਣੇ ਆਪ ਹੀ ਬਿਗ ਬੌਸ ਦਾ ਘਰ ਛੱਡ ਗਈ ਸੀ। ਹੁਣ ਘਰ ਵਿੱਚ ਇਸ ਸਮੇਂ 6 ਕੰਟੈਸਟੇਂਟਸ ਬਚੇ ਹਨ।
ਜਿਨ੍ਹਾਂ ਵਿੱਚ ਅਭਿਨਵ ਸ਼ੁਕਲਾ, ਜੈਸਮੀਨ ਭਸੀਨ, ਰਾਹੁਲ ਵੈਦਿਆ, ਰੁਬੀਨਾ ਦਿਲਾਇਕ, ਨਿੱਕੀ ਤੰਬੋਲੀ ਅਤੇ ਏਜਾਜ਼ ਖਾਨ ਸ਼ਾਮਲ ਹਨ। ਇਨ੍ਹਾਂ 'ਚ ਅਭਿਨਵ ਸ਼ੁਕਲਾ ਤੇ ਏਜਾਜ਼ ਖਾਨ ਬਿਗ ਬੌਸ 14 ਦੇ ਪਹਿਲੇ 2 ਫੈਨਲਿਸਟ ਬਣ ਚੁਕੇ ਹਨ। ਓਥੇ ਹੀ ਜੈਸਮੀਨ ਭਸੀਨ, ਰਾਹੁਲ ਵੈਦਿਆ, ਰੁਬੀਨਾ ਦਿਲਾਇਕ, ਨਿੱਕੀ ਤੰਬੋਲੀ ਨੋਮੀਨੇਟ ਹਨ ਜਿਨ੍ਹਾਂ 'ਚ 2 ਹੋਰ ਕੰਟੈਸਟੇਂਟਸ ਇਸ ਹਫ਼ਤੇ ਬਾਹਰ ਹੋ ਜਾਣਗੇ।
Vijay Mallya Assets Seized: ਫਰਾਂਸ 'ਚ ਵਿਜੇ ਮਾਲਿਆ ਦੀ 1.6 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ, ਹੈਰਾਨ ਹੋ ਜਾਵੇਗੀ ਕੇਂਦਰ ਸਰਕਾਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ