ਪੜਚੋਲ ਕਰੋ
Advertisement
Vijay Mallya Assets Seized: ਫਰਾਂਸ 'ਚ ਵਿਜੇ ਮਾਲਿਆ ਦੀ 1.6 ਮਿਲੀਅਨ ਯੂਰੋ ਦੀ ਜਾਇਦਾਦ ਜ਼ਬਤ
ਕੇਂਦਰੀ ਜਾਂਚ ਏਜੰਸੀ ਨੇ ਇਕ ਬਿਆਨ 'ਚ ਦੱਸਿਆ ਕਿ ਖੁਲਾਸਾ ਹੋਇਆ ਸੀ ਕਿ ਜਾਇਦਾਦ ਦੇ ਨਿਰਮਾਣ ਲਈ ਕਿੰਗਫਿਸ਼ਰ ਏਅਰਲਾਇਨਜ਼ ਲਿਮਿਟਡ ਦੇ ਬੈਂਕ ਖਾਤਿਆਂ 'ਚੋਂ ਇਕ ਵੱਡੀ ਰਕਮ ਵਿਦੇਸ਼ ਭੇਜੀ ਗਈ ਸੀ।
ਨਵੀਂ ਦਿੱਲੀ: ਫਰਾਂਸ 'ਚ ਕਾਰੋਬਾਰੀ ਵਿਜੇ ਮਾਲਿਆ ਦੀ 1.6 ਮਿਲੀਅਨ ਯੂਰੋ ਦੀ ਪ੍ਰਾਪਰਟੀ ED ਨੇ ਜ਼ਬਤ ਕਰ ਲਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ, 'ਵਿਜੇ ਮਾਲਿਆ ਦੀ 14 ਕਰੋੜ ਰੁਪਏ ਦੀ ਜਾਇਦਾਦ ਫਰਾਂਸ ਐਂਟੀ ਮਨੀ ਲਾਂਡਰਿੰਗ ਐਕਟ ਦੇ ਤਹਿਤ ਜਬਤ ਕੀਤੀ ਹੈ।'
ਕੇਂਦਰੀ ਜਾਂਚ ਏਜੰਸੀ ਨੇ ਇਕ ਬਿਆਨ 'ਚ ਦੱਸਿਆ ਕਿ ਖੁਲਾਸਾ ਹੋਇਆ ਸੀ ਕਿ ਜਾਇਦਾਦ ਦੇ ਨਿਰਮਾਣ ਲਈ ਕਿੰਗਫਿਸ਼ਰ ਏਅਰਲਾਇਨਜ਼ ਲਿਮਿਟਡ ਦੇ ਬੈਂਕ ਖਾਤਿਆਂ 'ਚੋਂ ਇਕ ਵੱਡੀ ਰਕਮ ਵਿਦੇਸ਼ ਭੇਜੀ ਗਈ ਸੀ।
ਕਿੰਗਫਿਸ਼ਰ ਏਅਰਲਾਇਨਸ ਲਿਮਿਟਡ ਦੇ ਮਾਲਕ ਤੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਭਾਰਤ ਤੋਂ ਫਰਾਰ ਹਨ। ਜਨਵਰੀ 2019 'ਚ ਮਨੀ-ਲਾਂਡਰਿੰਗ ਐਕਟ (PMLA) ਦੇ ਤਹਿਤ ਵਿਜੇ ਮਾਲਿਆ ਨੂੰ ਕੋਰਟ ਨੇ ਭਗੌੜਾ ਅਪਰਾਧੀ ਐਲਾਨ ਦਿੱਤਾ ਸੀ। ਉਹ ਮਾਰਚ, 2016 ਤੋਂ ਬ੍ਰਿਟੇਨ 'ਚ ਰਹਿ ਰਿਹਾ ਹੈ। ਭਾਰਤ ਸਰਕਾਰ ਵਿਜੇ ਮਾਲਿਆ ਨੂੰ ਭਾਰਤ ਲਿਆਉਣ ਦੀਆਂ ਕੋਸ਼ਿਸ਼ਾਂ 'ਚ ਜੁੱਟੀ ਹੋਈ ਹੈ। ਦਿੱਲੀ ਬਾਰਡਰ 'ਤੇ ਡਟੇ ਕਿਸਾਨਾਂ ਨੇ ਲਿਆ ਵੱਡਾ ਫੈਸਲਾ, ਹੈਰਾਨ ਹੋ ਜਾਵੇਗੀ ਕੇਂਦਰ ਸਰਕਾਰED seizes asset worth 1.6 Million Euros through French authority located at 32 Avenue FOCH, France of Vijay Mallya under PMLA in a #BankFraudCase
— ED (@dir_ed) December 4, 2020
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement