ਚੰਡੀਗੜ੍ਹ: ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 14ਵੇਂ ਸੀਜ਼ਨ 'ਚ ਕੰਟੈਸਟੈਂਟ ਹੋਣ ਵਾਲਾ ਹੈ , ਇਸ ਦਾ ਹਾਲੇ ਪੂਰੇ ਤਰੀਕੇ ਨਾਲ ਖੁਲਾਸਾ ਨਹੀਂ ਹੋਇਆ ਹੈ। ਪਰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਕੌਣ ਬਾਹਰ ਹੋਇਆ ਇਸ ਬਾਰੇ ਖ਼ਬਰਾਂ ਜ਼ਰੂਰ ਸਾਹਮਣੇ ਆ ਰਹੀਆਂ ਹਨ। ਸਲਮਾਨ ਖਾਨ ਦੀ ਹਿੱਟ ਫ਼ਿਲਮਾਂ 'ਏਕ ਥਾ ਟਾਈਗਰ' ਅਤੇ 'ਟਾਈਗਰ ਜ਼ਿੰਦਾ ਹੈ' ਦੋਵਾਂ 'ਚ ਨਜ਼ਰ ਆਏ ਅਦਾਕਾਰ ਗੈਵੀ ਚਾਹਲ ਨੇ ਬਿੱਗ ਬੌਸ ਦੇ ਘਰ' ਚ ਐਂਟਰੀ ਲੈਣ ਤੋਂ ਪਹਿਲਾਂ ਅਲਵਿਦਾ ਕਹਿ ਦਿੱਤਾ ਹੈ।

ਇਹ ਵੀ ਪੜ੍ਹੋ: ਮੀਂਹ ਨਾਲ ਕਿਸਾਨਾਂ ਦੀ ਝੋਨੇ ਤੇ ਨਰਮੇ ਦੀ ਸੈਂਕੜੇ ਏਕੜ ਫਸਲ ਬਰਬਾਦ

ਗੈਵੀ ਨੂੰ ਇਸ ਰਿਐਲਿਟੀ ਸ਼ੋਅ ਦੇ ਨਵੇਂ ਸੀਜ਼ਨ ਵਿਚ ਕੰਟੈਸਟੈਂਟ ਵਜੋਂ ਚੁਣਿਆ ਗਿਆ ਸੀ।ਹਾਲਾਂਕਿ ਕੁਝ ਨਿੱਜੀ ਕਾਰਨਾਂ ਕਰਕੇ ਗੈਵੀ ਨੇ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ ਹੈ। ਗੈਵੀ ਚਾਹਲ ਨੇ ਕੁਝ ਸਮਾਂ ਪਹਿਲਾਂ ਹੀ ਸ਼ੋਅ ਦੇ ਪ੍ਰੋਡਿਊਸਰਸ ਨਾਲ ਲਿਖਤ ਵਿਚ ਪੂਰਾ ਐਗ੍ਰੀਮੈਂਟ ਕੀਤਾ ਸੀ। ਪਰ ਅਚਾਨਕ ਮਜਬੂਰੀ ਵਿੱਚ ਬਿਗ ਬੌਸ ਸ਼ੋਅ ਛੱਡਣਾ ਪਿਆ।

ਇਹ ਵੀ ਪੜ੍ਹੋ: ਦਾਊਦ ਇਬਰਾਹਿਮ 'ਤੇ ਕਬੂਲਨਾਮੇ ਤੋਂ ਪਲਟਿਆ ਪਾਕਿਸਤਾਨ, ਕਿਹਾ 'ਸਾਡੀ ਜ਼ਮੀਨ 'ਤੇ ਨਹੀਂ ਅੰਡਰਵਰਲਡ ਡੌਨ'
ਗੈਵੀ ਨੇ ਆਪਣੀ ਅੱਖ ਦੀ ਸਰਜਰੀ ਕਰਵਾਈ ਹੈ। ਇਸ ਕਾਰਨ ਕਰਕੇ, ਡਾਕਟਰਾਂ ਨੇ ਉਸ ਨੂੰ ਸਲਾਹ ਦਿੱਤੀ ਹੈ ਕਿ ਉਹ ਪੂਰੀ ਤਰ੍ਹਾਂ ਬੈਡ ਰੈਸਟ ਤੇ ਰਹੇ।ਉਨ੍ਹਾਂ ਨੂੰ 3 ਹਫ਼ਤੇ ਆਰਾਮ ਕਰਨਾ ਪਵੇਗਾ, ਜਿਸ ਕਾਰਨ ਗੈਵੀ ਨੇ ਹੁਣ ਇਸ ਸ਼ੋਅ ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਅਜਿਹਾ ਨਹੀਂ ਹੈ ਕਿ ਉਹ ਇਸ ਸ਼ੋਅ 'ਚ ਵਾਪਸੀ ਨਹੀਂ ਕਰ ਸਕਣਗੇ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਵਾਈਲਡ ਕਾਰਡ ਐਂਟਰੀ ਰਾਹੀਂ ਸ਼ੋਅ ਵਿੱਚ ਐਂਟਰੀ ਲੈ ਸਕਦੇ ਹਨ।

ਇਹ ਵੀ ਪੜ੍ਹੋ: ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ