ਅਕਸ਼ੇ ਕੁਮਾਰ ਵੀ ਕੋਰੋਨਾ ਦਾ ਸ਼ਿਕਾਰ, ਘਰ 'ਚ ਕੁਆਰੰਟੀਨ
ਅਕਸ਼ੇ ਕੁਮਾਰ ਨੇ ਬਿਆਨ ਜਾਰੀ ਕਰਕੇ ਕਿਹਾ, 'ਤਹਾਨੂੰ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਮੇਰੀ ਕੋਵਿਡ-19 ਰਿਪੋਰਟ ਪੌਜ਼ੇਟਿਵ ਆਈ ਹੈ।
ਮੁੰਬਈ: Akshay Kumar Tested Corona Positive: ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੂੰ ਕੋਰੋਨਾ ਹੋ ਗਿਆ ਹੈ। ਅਦਾਕਾਰ ਦੀ ਟੈਸਟ ਰਿਪੋਰਟ ਪੌਜ਼ੇਟਿਵ ਆਈ ਹੈ। ਇਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਘਰ 'ਚ ਹੀ ਕੁਆਰੰਟੀਨ ਹਨ ਤੇ ਲਗਾਤਾਰ ਡਾਕਟਰਾਂ ਦੇ ਸੰਪਰਕ 'ਚ ਹਨ।
ਅਕਸ਼ੇ ਕੁਮਾਰ ਦਾ ਬਿਆਨ
ਅਕਸ਼ੇ ਕੁਮਾਰ ਨੇ ਬਿਆਨ ਜਾਰੀ ਕਰਕੇ ਕਿਹਾ, 'ਤਹਾਨੂੰ ਸਾਰਿਆਂ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਅੱਜ ਸਵੇਰੇ ਮੇਰੀ ਕੋਵਿਡ-19 ਰਿਪੋਰਟ ਪੌਜ਼ੇਟਿਵ ਆਈ ਹੈ। ਸਾਰੇ ਪ੍ਰੋਟੋਕੋਲ ਦਾ ਪਾਲਣ ਕਰਦਿਆਂ ਮੈਂ ਖੁਦ ਨੂੰ ਆਇਸੋਲੇਟ ਕਰ ਲਿਆ ਹੈ। ਮੈਂ ਘਰ ਕੁਆਰੰਟੀਨ ਹਾਂ ਤੇ ਸਾਰੀਆਂ ਜ਼ਰੂਰੀ ਸਾਵਧਾਨੀਆਂ ਰੱਖ ਰਿਹਾ ਹਾਂ। ਮੈਂ ਅਪੀਲ ਕਰਦਾ ਹਾਂ ਕਿ ਜੋ ਲੋਕ ਵੀ ਮੇਰੇ ਸੰਪਰਕ 'ਚ ਆਏ ਹਨ ਆਪਣਾ ਟੈਸਟ ਕਰਵਾਉਣ ਤੇ ਆਪਣਾ ਧਿਆਨ ਰੱਖਣ। ਜਲਦ ਹੀ ਐਕਸ਼ਨ 'ਚ ਵਾਪਸ ਆਵਾਂਗਾ।
ਰਾਮਸੇਤੂ ਦੀ ਸ਼ੂਟਿੰਗ
ਅਕਸ਼ੇ ਕੁਮਾਰ ਇਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਰਾਮਸੇਤੂ ਦੀ ਸ਼ੂਟਿੰਗ ਕਰ ਰਹੇ ਸਨ। ਅਜਿਹੇ 'ਚ ਉਦੋਂ ਅਦਾਕਾਰ ਸ਼ੂਟਿੰਗ ਤੋਂ ਬ੍ਰੇਕ ਲੈਕੇ ਘਰ ਕੁਆਰੰਟੀਨ ਹੋ ਗਏ ਹਨ। ਇਸ ਦੇ ਨਾਲ ਹੀ ਅਕਸ਼ੇ ਕੁਮਾਰ ਨੇ ਆਪਣੇ ਕਾਂਟ੍ਰੈਕਟ 'ਚ ਆਏ ਸਾਰੇ ਲੋਕਾਂ ਨੂੰ ਟੈਸਟ ਕਰਾਉਣ ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਕੁਝ ਹੀ ਦਿਨਾ ਪਹਿਲਾਂ ਅਕਸ਼ੇ ਨੇ ਰਾਮਸੇਤੂ 'ਚ ਆਪਣਾ ਲੁਕ ਫੈਨਜ਼ ਨਾਲ ਸ਼ੇਅਰ ਕੀਤਾ ਸੀ।
<blockquote class="twitter-tweet"><p lang="und" dir="ltr">🙏🏻 <a href="https://t.co/w9Q7m54BUN" rel='nofollow'>pic.twitter.com/w9Q7m54BUN</a></p>— Akshay Kumar (@akshaykumar) <a href="https://twitter.com/akshaykumar/status/1378554562638798852?ref_src=twsrc%5Etfw" rel='nofollow'>April 4, 2021</a></blockquote> <script async src="https://platform.twitter.com/widgets.js" charset="utf-8"></script>
ਮੁੰਬਈ 'ਚ ਕੋਰੋਨਾ ਦਾ ਪ੍ਰਕੋਪ
ਹਰ ਬੀਤਦੇ ਦਿਨ ਦੇ ਨਾਲ ਮਹਾਰਾਸ਼ਟਰ 'ਚ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਵਾਇਰਸ ਦੀ ਲਪੇਟ 'ਚ ਅਜੇ ਤਕ ਕਈ ਸਿਤਾਰੇ ਆ ਚੁੱਕੇ ਹਨ। ਹਾਲ ਹੀ 'ਚ ਸੰਜੇ ਲੀਲਾ ਭੰਸਾਲੀ, ਰਣਬੀਰ ਕਪੂਰ, ਆਲਿਆ ਭੱਟ ਤੇ ਆਮਿਰ ਖਾਨ ਨੇ ਵੀ ਕੋਰੋਨਾ ਦੀ ਪੁਸ਼ਟੀ ਕੀਤੀ ਸੀ।
ਲੌਕਡਾਊਨ ਨਾ ਲਾਉਣ ਦੀ ਅਪੀਲ
ਕੋਰੋਨਾ ਦੇ ਵਧਦੇ ਪ੍ਰਕੋਪ ਦੇ ਵਿਚ ਹਾਲ ਹੀ 'ਚ ਫ਼ਿਲਮ ਇੰਡਸਟਰੀ ਨਾਲ ਜੁੜੀ ਸੰਸਥਾ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਇਜ਼ ਨੇ ਮੁੱਖ ਮੰਤਰੀ ਨੂੰ ਖਤ ਲਿਖ ਕੇ ਫਿਰ ਤੋਂ ਲੌਕਡਾਊਨ ਨਾ ਲਾਉਣ ਦੀ ਗੁਜ਼ਾਰਿਸ਼ ਕੀਤੀ ਹੈ। ਸ਼ੁੱਕਰਵਾਰ ਲਿਖੇ ਗਏ ਇਸ ਖਤ 'ਚ FWICE ਨੇ ਕਿਹਾ ਕਿ ਪਿਛਲੇ ਸਾਲ ਲਾਏ ਗਏ ਲੌਕਡਾਊਨ ਨਾਲ ਫ਼ਿਲਮ ਇੰਡਸਟਰੀ ਨੂੰ ਭਾਰੀ ਨੁਕਸਾਨ ਸਹਿਣਾ ਪਿਆ ਸੀ।
ਲੱਖਾਂ ਮਜਦੂਰਾਂ, ਤਕਨੀਸ਼ੀਅਨਾਂ ਤੇ ਕਲਾਕਾਰਾਂ ਸਾਹਮਣੇ ਰੋਜ਼ਦਾਰ ਦਾ ਸੰਕਟ ਖੜਾ ਹੋ ਗਿਆ ਸੀ। ਖਤ 'ਚ ਲਿਖਿਆ ਗਿਆ ਕਿ ਇਕ ਵਾਰ ਫਿਰ ਤੋਂ ਲੌਕਡਾਊਨ ਲਾਏ ਜਾਣ ਦੀ ਸਥਿਤੀ 'ਚ ਇੰਡਸਟਰੀ ਨਾਲ ਜੁੜੇ ਤਮਾਮ ਲੋਕਾਂ ਨੂੰ ਫਿਰ ਤੋਂ ਆਰਥਿਕ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਇੰਡਸਟਰੀ ਸੰਕਟ 'ਚ ਆ ਜਾਵੇਗੀ।