ਪੜਚੋਲ ਕਰੋ
Advertisement
ਬਾਲੀਵੁੱਡ ਡਿਜ਼ਾਈਨਰ ਦਾ ਵੱਡਾ ਖੁਲਾਸਾ! ਖੁਦ ਨੂੰ ਦੱਸਿਆ ਟ੍ਰਾਂਸਵੁਮੈਨ
ਮਸ਼ਹੂਰ ਡਿਜ਼ਾਈਨਰ ਸਵਪਨਿਲ ਸ਼ਿੰਦੇ ਨੇ ਬਾਲੀਵੁੱਡ ਦੀ ਦੁਨੀਆ 'ਚ ਆਪਣੀ ਪਛਾਣ ਬਾਰੇ ਦੁਨੀਆ ਸਾਹਮਣੇ ਵੱਡਾ ਖੁਲਾਸਾ ਕੀਤਾ ਹੈ। ਦਰਅਸਲ, ਸਵਪਨਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਆਪ ਨੂੰ ਟਰਾਂਸਵੂਮੈਨ ਦੱਸਿਆ ਹੈ।
ਮੁੰਬਈ: ਮਸ਼ਹੂਰ ਡਿਜ਼ਾਈਨਰ ਸਵਪਨਿਲ ਸ਼ਿੰਦੇ ਨੇ ਬਾਲੀਵੁੱਡ ਦੀ ਦੁਨੀਆ 'ਚ ਆਪਣੀ ਪਛਾਣ ਬਾਰੇ ਦੁਨੀਆ ਸਾਹਮਣੇ ਵੱਡਾ ਖੁਲਾਸਾ ਕੀਤਾ ਹੈ। ਦਰਅਸਲ, ਸਵਪਨਿਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕਰਦੇ ਹੋਏ ਆਪਣੇ ਆਪ ਨੂੰ ਟਰਾਂਸਵੂਮੈਨ ਦੱਸਿਆ ਹੈ।
ਸਵਪਨਿਲ ਨੇ ਪੋਸਟ 'ਚ ਕਿਹਾ, "ਮੈਂ ਜਦੋਂ ਵੀ ਮੈਨੂੰ ਆਪਣਾ ਬਚਪਨ ਯਾਦ ਕਰਦਾ ਹਾਂ, ਮੈਨੂੰ ਬਹੁਤ ਤਕਲੀਫ ਹੁੰਦੀ ਹੈ। ਮੈਂ ਆਪਣੇ ਬਚਪਨ 'ਚ ਜ਼ਿਆਦਾਤਰ ਇਕੱਲਾ ਰਿਹਾ ਹਾਂ। ਮੈਂ ਆਪਣੇ ਆਪ ਨੂੰ ਲੈ ਕੇ ਉਲਝਣ 'ਚ ਰਿਹਾ ਹਾਂ। ਮੇਰੇ ਬਾਕੀ ਮੁੰਡਿਆਂ ਤੋਂ ਥੋੜ੍ਹਾ ਵੱਖ ਹੋਣ ਕਾਰਨ ਮੈਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਸਕੂਲ, ਕਾਲਜ ਵਿੱਚ ਮੇਰੇ ਨਾਲ ਗਲਤ ਵਿਵਹਾਰ ਕੀਤਾ ਗਿਆ ਸੀ। ਮੈਂ ਉਸ ਦੌਰਾਨ ਦਮ ਘੁੱਟਿਆ ਮਹਿਸੂਸ ਕੀਤਾ।"
ਉਸ ਨੇ ਅੱਗੇ ਕਿਹਾ, "ਮੈਂ 20 ਸਾਲਾਂ ਦਾ ਸੀ ਜਦੋਂ ਮੈਂ ਆਪਣੀ ਅਸਲੀਅਤ ਨੂੰ ਅਪਣਾਇਆ ਤੇ ਇਸ ਨਾਲ ਅੱਗੇ ਵਧਣ ਦੀ ਹਿੰਮਤ ਮਿਲੀ।" ਉਸ ਨੇ ਲਿਖਿਆ, "ਮੈਂ 6 ਸਾਲ ਪਹਿਲਾਂ ਸਮਝਿਆ ਸੀ ਕਿ ਮੈਂ ਮੁੰਡਿਆਂ ਵੱਲ ਆਕਰਸ਼ਤ ਹਾਂ। ਇਸ ਨੂੰ ਸਵੀਕਾਰ ਕਰਨ ਤੋਂ ਬਾਅਦ ਮੈਂ ਜ਼ਿੰਦਗੀ 'ਚ ਸੁਖੀ ਹੋ ਗਿਆ। ਅੱਜ ਮੈਂ ਇਸ ਤੱਥ ਨੂੰ ਸਵੀਕਾਰ ਕਰਦਾ ਹਾਂ ਕਿ ਮੈਂ ਗੇਅ ਨਹੀਂ ਬਲਕਿ ਇੱਕ ਟ੍ਰਾਂਸਵੂਮੈਨ ਹਾਂ।"
ਪੰਜਾਬ 'ਚ ਸਕੂਲ ਖੋਲ੍ਹਣ ਦਾ ਐਲਾਨ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ
ਸਵਪਨਿਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ ਜਿਸ ਵਿੱਚ ਉਹ ਇੱਕ ਲੜਕੀ ਦੇ ਰੂਪ ਵਿੱਚ ਦਿਖਾਈ ਦੇ ਰਹੇ ਹਨ। ਇਸ ਫੋਟੋ ਨੂੰ ਸਾਂਝਾ ਕਰਦੇ ਹੋਏ, ਉਨ੍ਹਾਂ ਲਿਖਿਆ, "ਭਾਵੇਂ ਮੈਂ ਸਰੀਰ ਤੋਂ ਲੜਕਾ ਹਾਂ, ਪਰ ਮੈਂ ਅੰਦਰੋਂ ਔਰਤ ਹਾਂ।" ਇਸ ਦੇ ਨਾਲ ਉਸ ਨੇ ਆਪਣਾ ਨਾਂ ਬਦਲ ਕੇ ਸਾਈਸ਼ਾ ਸ਼ਿੰਦੇ ਕਰ ਦਿੱਤਾ ਹੈ।
ਕਿਸਾਨ ਅੰਦੋਲਨ ਦੇ ਹਾਲਾਤ ਜਿਉਂ ਦੇ ਤਿਉਂ, ਸੁਪਰੀਮ ਕੋਰਟ ਫਿਕਰਮੰਦ
ਸਾਇਸ਼ਾ ਦੇ ਇਸ ਖੁਲਾਸੇ ਤੋਂ ਬਾਅਦ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੇ ਉਸ ਦਾ ਸਮਰਥਨ ਕੀਤਾ। ਸ਼ਰੂਤੀ ਹਾਸਨ ਤੋਂ ਲੈ ਕੇ ਸੰਨੀ ਲਿਓਨ ਤੱਕ, ਉਸ ਦੀ ਸਪੋਰਟ 'ਚ ਸਾਰਿਆਂ ਨੇ ਪੋਸਟ ਸ਼ੇਅਰ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਸਾਇਸ਼ਾ ਨੇ ਦੀਪਿਕਾ ਪਾਦੂਕੋਣ, ਕਰੀਨਾ ਕਪੂਰ ਖਾਨ, ਕਿਆਰਾ ਅਡਵਾਨੀ ਨਾਲ ਕੰਮ ਕੀਤਾ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਟੋ
ਕਾਰੋਬਾਰ
Advertisement