ਮੁੰਬਈ: NCB ਨੇ ਡਰੱਗਜ਼ ਕੇਸ ਦੀ ਜਾਂਚ ਦੇ ਸਿਲਸਿਲੇ 'ਚ ਬਾਲੀਵੁੱਡ ਡਾਇਰੈਕਟਰ ਕਰਨ ਜੌਹਰ ਨਾਲ ਜੁੜੇ ਕੁਝ ਲੋਕਾਂ ਨੂੰ ਸੰਮਨ ਭੇਜਿਆ ਹੈ। ਜਾਂਚ ਏਜੰਸੀ ਕਰਨ ਜੌਹਰ ਨੂੰ ਵੀ ਪੁੱਛਗਿਛ ਲਈ ਬੁਲਾ ਸਕਦੀ ਹੈ। NCB ਦੇ ਸੂਤਰਾਂ ਮੁਤਾਬਕ ਕਰਨ ਜੌਹਰ ਦੀ ਮੌਜੂਦਗੀ ਦੀ ਲੋੜ ਨਹੀਂ ਹੈ ਉਹ ਆਪਣਾ ਪ੍ਰਤੀਨਿਧ ਵੀ ਭੇਜ ਸਕਦੇ ਹਨ।


ਕਰਨ ਜੌਹਰ ਨੂੰ ਵਾਇਰਲ ਵੀਡੀਓ ਸਬੰਧੀ ਜਾਣਕਾਰੀ ਦੇਣ ਲਈ ਕਿਹਾ ਗਿਆ ਹੈ। ਜੋ ਕਥਿਤ ਤੌਰ 'ਤੇ ਜੁਲਾਈ, 2019 'ਚ ਉਨ੍ਹਾਂ ਦੇ ਘਰ ਹੋਈ ਪਾਰਟੀ ਦੀ ਹੈ। ਅਦਾਕਾਰ ਸੁਸ਼ਾਂਤ ਰਾਜਪੂਤ ਦੀ ਮੌਤ ਤੋਂ ਬਾਅਦ NCB ਨੇ ਬਾਲੀਵੁੱਡ 'ਚ ਡਰੱਗਜ਼ ਦੇ ਕਥਿਤ ਇਸਤੇਮਾਲ ਦੀ ਜਾਂਚ ਸ਼ੁਰੂ ਕੀਤੀ ਸੀ। ਇਸ ਮਾਮਲੇ 'ਚ ਅਦਾਕਾਰਾ ਰਿਆ ਚਕ੍ਰਵਰਤੀ ਸਮੇਤ ਇਕ ਦਰਜਨ ਤੋਂ ਜ਼ਿਆਦਾ ਲੋਕਾਂ ਨੂੰ ਐਨਸੀਬੀ ਨੇ ਗ੍ਰਿਫ਼ਤਾਰ ਕੀਤਾ।

ਏਜੰਸੀ ਨੇ ਦੀਪਿਕਾ ਪਾਦੂਕੋਨ, ਸਾਰਾ ਅਲੀ ਖ਼ਾਨ ਤੇ ਸ਼੍ਰੱਧਾ ਕਪੂਰ ਸਮੇਤ ਹੋਰ ਅਦਾਕਾਰਾਂ ਤੋਂ ਪੁੱਛਗਿਛ ਕੀਤੀ ਸੀ। ਸਾਲ 2019 ਚ ਕਰਨ ਜੌਹਰ ਦੇ ਘਰ ਹੋਈ ਕਥਿਤ ਪਾਰਟੀ ਨੂੰ ਲੈਕੇ ਅਕਾਲੀ ਦਲ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਐਨਸੀਬੀ ਮੁਖੀ ਰਾਕੇਸ਼ ਅਸਥਾਨਾ ਦੇ ਕੋਲ ਸ਼ਿਕਾਇਤ ਦਰਜ ਕਰਵਾਈਸੀ। ਪਾਰਟੀ ਦਾ ਕਥਿਤ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ