'ਚੰਬਾ ਕਿਤਨੀ ਦੂਰ...' ਵਾਲੀ ਹਰਸ਼ਦੀਪ ਦੇ ਘਰ ਆਇਆ ਨੰਨ੍ਹਾ ਮਹਿਮਾਨ
ਹਰਸ਼ਦੀਪ ਕੌਰ ਨੇ ਆਪਣੇ ਕਈ ਮਸ਼ਹੂਰ ਸੋਲੋ ਗੀਤਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਹਿੱਟ ਗਾਣੇ ਗਾਏ ਹਨ। ਹਰਸ਼ਦੀਪ ਨੇ ਨਾ ਸਿਰਫ ਪੰਜਾਬੀ ਬਲਕਿ ਹਿੰਦੀ, ਮਲਿਆਲਮ, ਤਾਮਿਲ ਤੇ ਉਰਦੂ ਭਾਸ਼ਾਵਾਂ 'ਚ ਵੀ ਗੀਤ ਗਾਏ ਹੋਏ ਹਨ।
ਮੁੰਬਈ: ਬਾਲੀਵੁੱਡ ਗਾਇਕਾ ਹਰਸ਼ਦੀਪ ਦੇ ਘਰ ਨੰਨ੍ਹੇ ਮਹਿਮਾਨ ਦੀ ਐਂਟਰੀ ਹੋਈ ਹੈ। ਜੀ ਹਾਂ, ਹਰਸ਼ਦੀਪ ਕੌਰ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ ਹੈ।
ਇਸ ਮੌਕੇ ਹਰਸ਼ਦੀਪ ਅਤੇ ਉਨ੍ਹਾਂ ਦੇ ਪਤੀ ਮਨਕੀਤ ਸਿੰਘ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ। ਹਰਸ਼ਦੀਪ ਕੌਰ ਨੇ ਆਪਣੇ ਕਈ ਮਸ਼ਹੂਰ ਸੋਲੋ ਗੀਤਾਂ ਤੋਂ ਇਲਾਵਾ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਚ ਹਿੱਟ ਗਾਣੇ ਗਾਏ ਹਨ। ਹਰਸ਼ਦੀਪ ਨੇ ਨਾ ਸਿਰਫ ਪੰਜਾਬੀ ਬਲਕਿ ਹਿੰਦੀ, ਮਲਿਆਲਮ, ਤਾਮਿਲ ਤੇ ਉਰਦੂ ਭਾਸ਼ਾਵਾਂ 'ਚ ਵੀ ਗੀਤ ਗਾਏ ਹੋਏ ਹਨ। ਇਸ ਤੋਂ ਇਲਾਵਾ ਹਰਸ਼ਦੀਪ ਨੇ ਕਈ ਮਕਬੂਲ ਸੂਫ਼ੀਆਨਾ ਕਲਾਮਾਂ ਨੂੰ ਵੀ ਆਪਣੀ ਆਵਾਜ਼ ਦਿੱਤੀ ਹੋਈ ਹੈ।
ਫ਼ਿਲਮ 'ਰਾਜ਼ੀ' ਦੇ ਸੁਪਰਹਿੱਟ ਗੀਤ 'ਦਿਲਬਰੋ' ਦੇ ਪਿੱਛੇ ਹਰਸ਼ਦੀਪ ਕੌਰ ਦੀ ਹੀ ਆਵਾਜ਼ ਸੀ। ਇਸ ਦੇ ਲਈ ਉਸ ਨੂੰ ਕਈ ਐਵਾਰਡਸ ਵੀ ਮਿਲ ਚੁੱਕੇ ਹਨ। ਸਾਲ 2015 'ਚ ਹਰਸ਼ਦੀਪ ਨੇ ਆਪਣੇ ਬਚਪਨ ਦੇ ਦੋਸਤ ਮਨਕੀਤ ਸਿੰਘ ਨਾਲ ਵਿਆਹ ਕਰਵਾਇਆ। ਦੋਵਾਂ ਨੂੰ ਇਕੱਠਿਆਂ ਤਕਰੀਬਨ 6 ਸਾਲ ਪੂਰੇ ਹੋਣ ਜਾ ਰਹੇ ਹਨ। ਇਸ ਵਿਚਾਲੇ ਹਰਸ਼ ਤੇ ਮਨਕੀਤ ਦੇ ਸਫ਼ਰ ਦਾ ਨਵਾਂ ਚੈਪਟਰ ਸ਼ੁਰੂ ਹੋਇਆ ਹੈ।
ਦੋਵਾਂ ਨੇ ਆਪਣੇ ਬੇਟੇ ਦੇ ਨਾਂ ਨੂੰ ਲੈਕੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਬਾਕੀ ਸਾਡੇ ਵਲੋਂ ਦੋਵਾਂ ਇਸ ਖੁਸ਼ੀ ਦੇ ਮੌਕੇ 'ਤੇ ਨੂੰ ਢੇਰ ਸਾਰੀਆਂ ਵਧਾਈਆਂ।
View this post on Instagram