(Source: ECI/ABP News/ABP Majha)
Jubin Nautiyal Arrest: ਜੁਬਿਨ ਨੌਟਿਆਲ ਨੂੰ ਗ੍ਰਿਫ਼ਤਾਰ ਕਰਨ ਦੀ ਉੱਠੀ ਮੰਗ, ਟਵਿੱਟਰ 'ਤੇ ਹੋਇਆ ਟ੍ਰੈਂਡ#ArrestJubinNautiyal
Twitter 'ਤੇ #ArrestJubinNautiyal ਵੀ trend ਕਰ ਰਿਹਾ ਹੈ। ਇਸ ਦੇ ਪਿੱਛੇ ਦੀ ਵਜ੍ਹਾ ਜੁਬਿਨ ਦਾ ਜੈ ਸਿੰਘ ਨਾਂਅ ਦੇ ਵਿਅਕਤੀ ਦਾ ਮਿਊਜ਼ਿਕ Concert ਕਰਨਾ ਹੈ ਜੋ ਮੋਸਟ ਵਾਂਟੇਡ ਦੱਸਿਆ ਜਾ ਰਿਹਾ ਹੈ।
Jubin Nautiyal Arrest: ਬੌਲੀਵੁੱਡ ਦੇ ਜੇ ਚੰਗੇ ਗਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿੱਚ ਜੁਬਿਨ ਨੌਟਿਆਲ (Jubin Nautiyal) ਦਾ ਨਾਂਅ ਜ਼ਰੂਰ ਸ਼ਾਮਲ ਹੁੰਦਾ ਹੈ। ਇਸ ਵਿਚਾਲੇ ਜੁਬਿਨ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਟਵਿੱਟਰ 'ਤੇ ਜੁਬਿਨ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਤਹਿਤ Twitter 'ਤੇ #ArrestJubinNautiyal ਵੀ Trend ਕਰ ਰਿਹਾ ਹੈ। ਇਸ ਦੇ ਪਿੱਛੇ ਦੀ ਵਜ੍ਹਾ ਜੁਬਿਨ ਦਾ ਜੈ ਸਿੰਘ ਨਾਂਅ ਦੇ ਵਿਅਕਤੀ ਦਾ ਮਿਊਜ਼ਿਕ Concert ਕਰਨਾ ਹੈ ਜੋ ਮੋਸਟ ਵਾਂਟੇਡ ਦੱਸਿਆ ਜਾ ਰਿਹਾ ਹੈ।
ਟਵਿੱਟਰ 'ਤੇ ਟ੍ਰੈਂਡ ਕਰ ਰਿਹੈ ਜੁਬਿਨ
ਗ਼ੌਰ ਕਰਨ ਵਾਲੀ ਗੱਲ ਹੈ ਕਿ ਟਵਿੱਟਰ ਤੇ ਜੁਬਿਨ ਦੇ ਆਉਣ ਵਾਲੇ ਮਿਊਜ਼ਿਕ ਕੌਨਸਰਟ ਦਾ ਇੱਕ ਪੋਸਟਰ ਸਾਹਮਣੇ ਆਇਆ ਹੈ। ਇਸ ਪੋਸਟਰ ਵਿੱਚ ਸ਼ੋਅ ਦਾ ਜੋ ਪ੍ਰਬੰਧਕ ਹੈ ਉਸ ਦਾ ਨਾਂਅ ਜੈ ਸਿੰਘ ਲਿਖਿਆ ਹੋਇਆ ਹੈ। ਇਸ ਵਿਅਕਤੀ ਨੂੰ ਲੈ ਕੇ ਸਾਰਾ ਮਸਲਾ ਸ਼ੁਰੂ ਹੋਇਆ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੈ ਸਿੰਘ ਨਾਂਅ ਦਾ ਇਹ ਵਿਅਕਤੀ ਕੋਈ ਹੋਰ ਨਹੀਂ ਸਗੋਂ ਭਾਰਤ ਦਾ ਮੋਸਟ ਵਾਂਟੇਡ ਕ੍ਰਿਈਮਨਲ ਹੈ। ਕਈ ਯੂਜ਼ਰਸ ਨੇ ਇਹ ਦਾਅਵਾ ਕੀਤਾ ਹੈ ਕਿ ਜੈ ਸਿੰਘ ਦਾ ਅਸਲੀ ਨਾਂਅ ਰੋਹਾਨ ਸਦਿੱਕੀ ਹੈ, ਕਿਹਾ ਜਾ ਰਿਹਾ ਹੈ ਕਿ ਜੈ ਸਿੰਘ ਨਾਂਅ ਦਾ ਇਹ ਵਿਅਕਤੀ ਨਸ਼ਾ ਤਸਕਰੀ ਤੋਂ ਲੈ ਕੇ ਅੱਤਵਾਦੀ ਸੰਗਠਨ ਆਈ.ਐੱਸ.ਆਈ(ISI) ਨਾਲ ਜੁੜਿਆ ਹੈ। ਇਸ ਤਰ੍ਹਾਂ ਦੇ ਕਈ ਇਲਜ਼ਾਮ ਜੈ ਸਿੰਘ ਤੇ ਲਾਏ ਜਾ ਰਹੇ ਹਨ। ਜਿਸ ਦੀ ਪੁਲਿਸ ਪਿਛਲੇ 30 ਸਾਲਾਂ ਤੋਂ ਭਾਲ ਕਰ ਰਹੀ ਹੈ। ਇਸ ਵਜ੍ਹਾ ਕਰਕੇ ਟਵਿੱਟਰ ਤੇ #ArrestJubinNautiyal ਵੀ ਟ੍ਰੈਂਡ ਕਰ ਰਿਹਾ ਹੈ।
Shame on you @JubinNautiyal. Never expected this from you. I am surprised to see you are working with ISI backed promoters. Please cancel this event and stay from these bastards. #ArrestJubinNautiyal pic.twitter.com/gqJmM3xjvh
— KIZIE KA HUSBAND (@RajpalYadavFc) September 9, 2022
I hope @HMOIndia
— விக்ரம் 👑 (@Vikram_07AK) September 9, 2022
will #ArrestJubinNautiyal @JubinNautiyal
. Who is allowing him to work with ISI backed promoters blacklisted by Home Ministry of India. pic.twitter.com/7ZkEClUGyx
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।