ਲਾਸ ਏਂਜਲਜ਼: ਅਨੁਭਵੀ ਸੰਗੀਤ ਨਿਰਮਾਤਾ ਕੁਇੰਸੀ ਜੋਨਸ ਨੇ ਕਿਹਾ ਕਿ ਉਸ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਧੀ, ਇਵਾਨਕਾ ਟਰੰਪ ਨੂੰ ਡੇਟ ਕੀਤਾ ਹੈ। ਉਨ੍ਹਾਂ ਨੇ ਵਾਲਸਟਰ ਮੈਗਜ਼ੀਨ ਨਾਲ ਇੰਟਰਵਿਊ ਵਿੱਚ ਇਹ ਦਾਅਵਾ ਕੀਤਾ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੋਨਸ 84 ਸਾਲ ਦੇ ਤੇ ਇਵਾਕਾ 36 ਸਾਲ ਦੀ ਹੈ।
ਦੱਸ ਦਈਏ ਕਿ ਜੋਨਸ ਪ੍ਰਸਿੱਧ ਅਭਿਨੇਤਰੀ ਰਾਸ਼ਿਤਾ ਜੋਨਸ ਦੇ ਪਿਤਾ ਤੇ 'ਟਵਿਨ ਪਿਕਸ' ਸਟਾਰ ਪੇਗੀ ਲਿਪਟਨ ਦੇ ਸਾਬਕਾ ਪਤੀ ਹਨ। ਉਸ ਨੇ ਕਿਹਾ ਕਿ ਡਿਜ਼ਾਇਨਰ ਟਾਮੀ ਹਿਲਫਾਈਗਰ ਨੇ ਉਸ ਨੂੰ ਇਹ ਮੌਕਾ ਦਵਾਇਆ ਸੀ।
ਉਨ੍ਹਾਂ ਨੇ ਰਾਸ਼ਟਰਪਤੀ ਡੌਨਲਡ ਟਰੰਪ ਦੀ ਵੀ ਨਿੰਦਾ ਕੀਤੀ ਤੇ ਕਿਹਾ ਕਿ ਟਰੰਪ ਕਾਰਨ ਦੇਸ਼ ਵਿੱਚ ਜਾਤੀਵਾਦ ਮੁੜ ਆਇਆ ਹੈ। ਜੋਨਜ਼ ਨੇ ਕਿਹਾ, "ਮੈਂ ਇਵਾਕਾ ਨਾਲ ਡੇਟਿੰਗ ਕਰ ਰਿਹਾ ਸੀ, ਕੀ ਤੁਹਾਨੂੰ ਪਤਾ ਹੈ?"