ਅਦਾਕਾਰ ਅਤੇ ਆਲੋਚਕ ਕਮਾਲ ਰਾਸ਼ਿਦ ਖ਼ਾਨ (Kamaal Rashid Khan) ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਕੇਆਰਕੇ (KRK) ਟਵਿਟਰ 'ਤੇ ਬਾਲੀਵੁੱਡ ਤੋਂ ਲੈ ਕੇ ਦੇਸ਼-ਵਿਦੇਸ਼ ਦੀ ਰਾਜਨੀਤੀ 'ਤੇ ਟਿੱਪਣੀਆਂ ਕਰਦੇ ਹਨ ਅਤੇ ਅਕਸਰ ਉਨ੍ਹਾਂ ਦੇ ਟਵੀਟ ਵਾਇਰਲ ਹੁੰਦੇ ਰਹਿੰਦੇ ਹਨ।


ਕੇਆਰਕੇ ਨੂੰ ਕਦੇ ਸੋਸ਼ਲ ਮੀਡੀਆ ਯੂਜ਼ਰਸ ਦਾ ਸਮਰਥਨ ਮਿਲਦਾ ਹੈ ਤਾਂ ਕਦੇ ਉਹ ਕਾਫੀ ਟ੍ਰੋਲ ਹੋ ਜਾਂਦੇ ਹਨ। ਪਿਛਲੇ ਕੁਝ ਸਮੇਂ ਤੋਂ ਕੇਆਰਕੇ ਆਮਿਰ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਟਵੀਟ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਨੇ ਫ਼ਿਲਮ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਕੇਆਰਕੇ ਦਾ ਕਹਿਣਾ ਹੈ ਕਿ ਲਾਲ ਸਿੰਘ ਚੱਢਾ, ਯੂਪੀ, ਐਮਪੀ, ਹਰਿਆਣਾ ਸਮੇਤ ਕੁਝ ਸੂਬਿਆਂ ਨੇ ਅਣਅਧਿਕਾਰਤ ਤੌਰ 'ਤੇ ਪਾਬੰਦੀ ਲਗਾਈ ਹੋਈ ਹੈ।


ਕੀ ਹੈ ਕੇਆਰਕੇ ਦਾ ਟਵੀਟ


ਕੇਆਰਕੇ ਲੰਬੇ ਸਮੇਂ ਤੋਂ ਆਮਿਰ ਖ਼ਾਨ ਅਤੇ ਫ਼ਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਵੱਖ-ਵੱਖ ਟਵੀਟ ਕਰ ਰਹੇ ਹਨ। ਅਜਿਹੇ 'ਚ ਹੁਣ ਉਨ੍ਹਾਂ ਨੇ ਆਪਣੇ ਟਵੀਟ 'ਚ ਦੱਸਿਆ ਹੈ ਕਿ ਫ਼ਿਲਮ 'ਤੇ ਅਣਅਧਿਕਾਰਤ ਤੌਰ 'ਤੇ ਪਾਬੰਦੀ ਲਗਾਈ ਗਈ ਹੈ। ਕੇਆਰਕੇ ਨੇ ਆਪਣੇ ਟਵੀਟ 'ਚ ਲਿਖਿਆ, "ਬ੍ਰੇਕਿੰਗ ਨਿਊਜ਼ - ਫ਼ਿਲਮ ਲਾਲ ਸਿੰਘ ਚੱਢਾ ਨੂੰ ਯੂਪੀ, ਐਮਪੀ, ਹਰਿਆਣਾ ਆਦਿ 'ਚ ਅਣਅਧਿਕਾਰਤ ਤੌਰ 'ਤੇ ਬੈਨ ਕਰ ਦਿੱਤਾ ਗਿਆ ਹੈ। ਐਗਜ਼ੀਬਿਟਰਸ ਸ਼ੋਅ ਨੂੰ ਚਲਾਉਣ ਦਾ ਜ਼ੋਖ਼ਮ ਲੈਣ ਲਈ ਤਿਆਰ ਨਹੀਂ ਹਨ।"



ਕਿਵੇਂ ਹੈ ਸੋਸ਼ਲ ਮੀਡੀਆ ਯੂਜਰਸ ਦਾ ਰਿਐਕਸ਼ਨ


ਕੇਆਰਕੇ ਦੇ ਇਸ ਟਵੀਟ 'ਤੇ ਸੋਸ਼ਲ ਮੀਡੀਆ ਯੂਜ਼ਰਸ ਦੇ ਮਿਕਸ ਰਿਐਕਸ਼ਨ ਆ ਰਹੇ ਹਨ। ਜਿੱਥੇ ਕੁਝ ਲੋਕ ਕੇਆਰਕੇ ਦੇ ਟਵੀਟ ਦਾ ਸਮਰਥਨ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਇਸ ਨੂੰ ਅਧਿਕਾਰਤ ਤੌਰ 'ਤੇ ਕੀਤਾ ਜਾਣਾ ਚਾਹੀਦਾ ਹੈ, ਉੱਥੇ ਹੀ ਕਈ ਲੋਕ ਇਸ ਨੂੰ ਫਰਜ਼ੀ ਖ਼ਬਰ ਕਹਿ ਰਹੇ ਹਨ। ਕੁਝ ਯੂਜਰਾਂ ਨੇ ਯੂਪੀ, ਐਮਪੀ ਤੋਂ ਸੀਟਾਂ ਬੁੱਕ ਕਰਨ ਦੇ ਆਪਸ਼ਨ ਨਾਲ ਸਕ੍ਰੀਨਸ਼ਾਟ ਵੀ ਸ਼ੇਅਰ ਕੀਤੇ ਹਨ ਅਤੇ ਕਿਹਾ ਹੈ ਕਿ ਉਹ ਟਿਕਟਾਂ ਬੁੱਕ ਕਰਨ ਦੇ ਯੋਗ ਹਨ। ਸੋਸ਼ਲ ਮੀਡੀਆ ਯੂਜ਼ਰਸ ਇਸ ਵੀਡੀਓ 'ਤੇ ਤੇਜ਼ੀ ਨਾਲ ਰਿਐਕਟ ਕਰ ਰਹੇ ਹਨ।


ਫੋਰੈਸਟ ਗੰਪ ਦੀ ਰੀਮੇਕ


ਦੱਸ ਦੇਈਏ ਕਿ ਲਾਲ ਸਿੰਘ ਚੱਢਾ ਹਾਲੀਵੁੱਡ ਅਦਾਕਾਰ ਟੌਮ ਹੈਂਕਸ (Tom Hanks) ਦੀ ਫ਼ਿਲਮ ਫੋਰੈਸਟ ਗੰਪ (Forrest Gump) ਦਾ ਇੰਡੀਅਨ ਅਡੈਪਸ਼ਨ ਹੈ। 'ਲਾਲ ਸਿੰਘ ਚੱਢਾ' ਵਿੱਚ ਕਰੀਨਾ ਕਪੂਰ ਖ਼ਾਨ, ਮੋਨਾ ਸਿੰਘ ਅਤੇ ਨਾਗਾ ਚੈਤੰਨਿਆ ਵੀ ਹਨ। ਲਾਲ ਸਿੰਘ ਚੱਢਾ ਦੀ ਸ਼ੂਟਿੰਗ ਦੇਸ਼ ਦੀਆਂ 100 ਥਾਵਾਂ 'ਤੇ ਹੋਈ ਹੈ। ਇਸ ਦੇ ਨਾਲ ਹੀ ਆਮਿਰ ਖਾਨ ਨੇ ਫ਼ਿਲਮ ਨਾਲ ਜੁੜੀ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਨੇ ਇਸ ਫ਼ਿਲਮ ਲਈ ਆਪਣੇ 12-14 ਸਾਲ ਦਿੱਤੇ ਹਨ। ਅਦਵੈਤ ਚੰਦਨ ਦੇ ਨਿਰਦੇਸ਼ਨ 'ਚ ਬਣੀ ਲਾਲ ਸਿੰਘ ਚੱਢਾ 11 ਅਗਸਤ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।