Aamir Khan: ਆਮਿਰ ਖਾਨ ਦੇ ਬੇਟੇ ਜੁਨੈਦ ਨੂੰ ਲੋਕਾਂ ਨੇ ਬੁਰੀ ਤਰ੍ਹਾਂ ਘੇਰਿਆ, ਜਾਣੋ ਕਿਸ ਗੱਲ ਨੂੰ ਲੈ ਮੱਚਿਆ ਹੰਗਾਮਾ ?
Junaid Khan Debut Movie Controversy: ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦਾ ਲਾਡਲਾ ਬੇਟਾ ਜੁਨੈਦ ਖਾਨ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਜੁਨੈਦ ਦੀ ਡੈਬਿਊ
Junaid Khan Debut Movie Controversy: ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦਾ ਲਾਡਲਾ ਬੇਟਾ ਜੁਨੈਦ ਖਾਨ ਲਗਾਤਾਰ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਦੱਸ ਦੇਈਏ ਕਿ ਜੁਨੈਦ ਦੀ ਡੈਬਿਊ ਫਿਲਮ 'ਮਹਾਰਾਜ' 14 ਜੂਨ ਨੂੰ ਨੈੱਟਫਲਿਕਸ 'ਤੇ ਰਿਲੀਜ਼ ਹੋਣੀ ਹੈ। ਇਸ ਤੋਂ ਪਹਿਲਾਂ ਵੀ ਰਿਲੀਜ਼ ਰੋਕਣ ਦੀ ਮੰਗ ਕੀਤੀ ਜਾਣ ਲੱਗੀ ਹੈ। ਫਿਲਮ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋ ਰਿਹਾ ਹੈ। ਇੰਨਾ ਹੀ ਨਹੀਂ ਲੋਕਾਂ ਨੇ OTT ਪਲੇਟਫਾਰਮ Netflix ਦਾ ਬਾਈਕਾਟ ਕਰਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। #BoycottNetflix ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ। ਆਓ ਜਾਣਦੇ ਹਾਂ ਜੁਨੈਦ ਖਾਨ ਦੀ ਪਹਿਲੀ ਫਿਲਮ 'ਚ ਕੀ ਹੈ, ਆਖਿਰ ਕਿਉਂ ਇਸ ਨੂੰ ਰੋਕਣ ਦੀ ਮੰਗ ਕੀਤੀ ਜਾ ਰਹੀ ਹੈ?
ਮਹਾਰਾਜ ਨੂੰ ਲੈ ਕੇ ਵਿਵਾਦ ਕਿਉਂ ?
ਜੁਨੈਦ ਖਾਨ ਦੀ ਫਿਲਮ 'ਮਹਾਰਾਜ' ਨੂੰ ਲੈ ਕੇ ਲੋਕ ਇੰਨੇ ਗੁੱਸੇ ਵਿੱਚ ਕਿਉਂ ਹਨ? ਇਹ ਜਾਣਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਸ ਫਿਲਮ ਦੀ ਕਹਾਣੀ ਨੂੰ ਜਾਣਨਾ ਪਏਗਾ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਫਿਲਮ ਦੀ ਕਹਾਣੀ 1862 ਦੇ ਇੱਕ ਮਾਮਲੇ ਤੋਂ ਪ੍ਰੇਰਿਤ ਦੱਸੀ ਜਾਂਦੀ ਹੈ। ਇਲਜ਼ਾਮ ਹੈ ਕਿ ਇਸ ਫਿਲਮ ਵਿੱਚ ਜਿਸ ਤਰ੍ਹਾਂ ਇੱਕ ਧਾਰਮਿਕ ਆਗੂ ਨੂੰ ਪੇਸ਼ ਕੀਤਾ ਗਿਆ ਹੈ। ਜਿਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਹਾਲਾਂਕਿ ਇਸ ਬਾਰੇ ਹੋਰ ਜਾਣਕਾਰੀ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਮਿਲ ਸਕੇਗੀ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਯੂਥ ਵਿੰਗ ਦਾ ਕਹਿਣਾ ਹੈ ਕਿ ਅਸੀਂ ਅਜਿਹਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ।
Again, Hindus insulted in their own so called Hindu Rashtra 🤡
— Kartikey Tripathi (@callmekartikey) June 13, 2024
Ban Maharaj Film #BoycottNetflix
pic.twitter.com/tiOTPxM7LP
ਸੰਤਾਂ-ਮਹਾਂਪੁਰਖਾਂ ਦੇ ਅਕਸ ਨੂੰ ਖਰਾਬ ਕਰਨ ਦਾ ਦੋਸ਼
ਫਿਲਮ 'ਮਹਾਰਾਜ' ਨੂੰ ਲੈ ਕੇ ਲੋਕਾਂ ਦਾ ਦੋਸ਼ ਹੈ ਕਿ ਮੇਕਰਸ ਨੇ ਫਿਲਮ 'ਚ ਕਈ ਗਲਤ ਚੀਜ਼ਾਂ ਦਿਖਾਈਆਂ ਹਨ। ਜਿਸ ਤਰ੍ਹਾਂ ਉਨ੍ਹਾਂ ਨੇ ਫਿਲਮ ਵਿੱਚ ਸਾਧੂਆਂ ਨੂੰ ਪੇਸ਼ ਕੀਤਾ ਹੈ, ਉਸ ਨਾਲ ਉਨ੍ਹਾਂ ਦੇ ਅਕਸ ਨੂੰ ਢਾਹ ਲਾਈ ਹੈ। ਇਹ ਵੀ ਦੋਸ਼ ਹੈ ਕਿ ਫਿਲਮ 'ਚ ਕਾਫੀ ਹੱਦ ਤੱਕ ਸਾਧੂਆਂ ਅਤੇ ਧਾਰਮਿਕ ਗੁਰੂਆਂ ਦੀ ਗਲਤ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਸੇ ਕਾਰਨ ਨਿਰਮਾਤਾਵਾਂ ਨੇ ਅਜੇ ਤੱਕ 'ਮਹਾਰਾਜ' ਦਾ ਟ੍ਰੇਲਰ ਰਿਲੀਜ਼ ਨਹੀਂ ਕੀਤਾ ਹੈ, ਜਦਕਿ ਫਿਲਮ ਭਲਕੇ 14 ਜੂਨ ਨੂੰ ਰਿਲੀਜ਼ ਹੋਣੀ ਹੈ।
ਫਿਲਮ ਦਾ ਵਿਰੋਧ ਕਰਨ ਲਈ ਕਿਹਾ
ਦੂਜੇ ਪਾਸੇ ਫਿਲਮ 'ਮਹਾਰਾਜ' ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕਾਫੀ ਹੰਗਾਮਾ ਹੋ ਰਿਹਾ ਹੈ। ਲੋਕ ਲਗਾਤਾਰ ਕਹਿ ਰਹੇ ਹਨ ਕਿ ਜੇਕਰ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਲੋਕਾਂ ਨੇ ਨੈੱਟਫਲਿਕਸ 'ਤੇ ਵੀ ਦੋਸ਼ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ 'ਕਈ ਹਿੰਦੂ ਵਿਰੋਧੀ ਫਿਲਮਾਂ ਅਤੇ ਵੈੱਬ ਸੀਰੀਜ਼ ਪਹਿਲਾਂ ਹੀ ਇਸ ਪਲੇਟਫਾਰਮ 'ਤੇ ਆ ਚੁੱਕੀਆਂ ਹਨ। ਇਸ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਇਕ ਯੂਜ਼ਰ ਨੇ ਕਿਹਾ, 'ਪੀਕੇ 'ਚ ਪਿਤਾ ਨੇ ਭਗਵਾਨ ਸ਼ਿਵ ਦਾ ਮਜ਼ਾਕ ਉਡਾਇਆ, ਹੁਣ ਬੇਟਾ ਹਿੰਦੂ ਧਰਮ ਦਾ ਅਪਮਾਨ ਕਰਨ 'ਤੇ ਤੁਲਿਆ ਹੋਇਆ ਹੈ।' ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਬਜਰੰਗ ਦਲ ਨੇ 'ਮਹਾਰਾਜ' ਦੀ ਰਿਲੀਜ਼ 'ਤੇ ਰੋਕ ਲਗਾਉਣ ਲਈ ਮੁੰਬਈ ਦੀ ਦਿੰਦੋਸ਼ੀ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ।