ਪਿਤਾ Aamir Khan ਦੇ ਰਾਹ ਤੁਰਿਆ ਬੇਟਾ ਜੁਨੈਦ, ਫਿਲਮ ਲਈ ਕੀਤਾ ਹੈਰਾਨੀਜਨਕ ਟ੍ਰਾਂਸਫੋਰਮੇਸ਼ਨ
ਹਾਲ ਹੀ ਵਿੱਚ ਜੁਨੈਦ ਨੂੰ ਭੈਣ ਈਰਾ ਖਾਨ ਤੇ ਪਿਤਾ ਆਮਿਰ ਖਾਨ ਨਾਲ ਮੁੰਬਈ ਦੇ ਇੱਕ ਰੈਸਟੋਰੈਂਟ ਬਾਹਰ ਸਪਾਟ ਕੀਤਾ ਗਿਆ।

ਮੁੰਬਈ: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦਾ ਬੇਟੇ ਜੁਨੈਦ ਖਾਨ ਬਾਲੀਵੁੱਡ ਵਿੱਚ ਡੈਬਿਊ ਕਰਨ ਜਾ ਰਹੇ ਹਨ। ਜੁਨੈਦ ਸਿਧਾਰਥ ਪੀ ਮਲਹੋਤਰਾ ਦੀ ਫਿਲਮ 'ਮਹਾਰਾਜਾ' 'ਚ ਨਜ਼ਰ ਆਉਣਗੇ। ਹੁਣ ਪਿਤਾ ਵਾਂਗ ਟ੍ਰਾਂਸਫੋਰਮੇਸ਼ਨ ਦਾ ਖੁਮਾਰ ਜੁਨੈਦ ਖਾਨ ਨੂੰ ਵੀ ਚੜ੍ਹਿਆ ਹੈ। ਇਸ ਫਿਲਮ ਲਈ ਜੁਨੈਦ ਨੇ ਆਪਣੀ ਬੌਡੀ ਨੂੰ ਫੈਟ ਟੂ ਫਿੱਟ ਕਰ ਵੱਡਾ ਟ੍ਰਾਂਸਫੋਰਮਸੇਸ਼ਨ ਕੀਤਾ ਹੈ।
ਹਾਲ ਹੀ ਵਿੱਚ ਜੁਨੈਦ ਨੂੰ ਭੈਣ ਈਰਾ ਖਾਨ ਤੇ ਪਿਤਾ ਆਮਿਰ ਖਾਨ ਨਾਲ ਮੁੰਬਈ ਦੇ ਇੱਕ ਰੈਸਟੋਰੈਂਟ ਬਾਹਰ ਸਪਾਟ ਕੀਤਾ ਗਿਆ। ਕੋਈ ਜੁਨੈਦ ਦੀ ਪਛਾਣ ਨਹੀਂ ਕਰ ਸਕਿਆ। ਜੁਨੈਦ ਨੇ ਬਹੁਤ ਸਾਰਾ ਵਜ਼ਨ ਘਟਾ ਸਭ ਨੂੰ ਹੈਰਾਨ ਕਰ ਦਿੱਤਾ।
ਜੁਨੈਦ ਖਾਨ ਦਾ ਪਹਿਲਾਂ ਵਜ਼ਨ ਕਾਫ਼ੀ ਜਿਆਦਾ ਸੀ ਤੇ ਹੁਣ ਫਿਲਮ ਲਈ ਕਰੜੀ ਮਿਹਨਤ ਕਰ ਮੋਟਾਪੇ ਨੂੰ ਬਾਏ ਬਾਏ ਕਿਹਾ ਹੈ। ਜੁਨੈਦ ਵੱਲੋਂ ਫਿਲਮਾਂ ਵਿੱਚ ਐਂਟਰ ਹੋਣ ਦਾ ਜੋਸ਼ ਇਸ ਤੋਂ ਹੀ ਪਤਾ ਚੱਲਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਫੈਟ ਟੂ ਫਿੱਟ ਕੀਤਾ। ਜੁਨੈਦ ਦੀ ਫਿੱਟ ਲੁਕ ਕਾਫ਼ੀ ਦਿਲਚਸਪ ਹੈ।
ਫਿਲਮ ਦੀ ਗੱਲ ਕਰੀਏ ਤਾਂ ਜੁਨੈਦ 'ਮਹਾਰਾਜਾ' 'ਚ ਲੀਡ ਵਿਚ ਨਜ਼ਰ ਆਉਣਗੇ। ਸ਼ਾਲਿਨੀ ਪਾਂਡੇ, ਸ਼ਾਰਵਰੀ ਵਾਂਘ ਤੇ ਜੈਦੀਪ ਅਹਿਲਾਵਤ ਵੀ ਅਹਿਮ ਭੂਮਿਕਾ ਵਿੱਚ ਹੋਣਗੇ । ਫਿਲਮ ਨੂੰ ਡਾਇਰੈਕਟ ਸਿਧਾਰਥ ਪੀ ਮਲਹੋਤਰਾ ਕਰ ਰਹੇ ਹਨ।
ਇਹ ਵੀ ਪੜ੍ਹੋ: Gangrape in Punjab: ਬਰਨਾਲਾ 'ਚ ਦਲਿਤ ਲੜਕੀ ਨਾਲ ਗੈਂਗਰੇਪ, ਚਾਰ ਖਿਲਾਫ ਕੇਸ ਦਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















