ਮੁੰਬਈ: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਫ਼ਿਲਮਾਂ ਦਾ ਇੰਤਜਾਰ ਬੜੀ ਬੇਸਬਰੀ ਨਾਲ ਕੀਤਾ ਜਾਂਦਾ ਹੈ। ਆਮਿਰ ਦੀਆਂ ਫ਼ਿਲਮਾਂ ਉਨ੍ਹਾਂ ਨੂੰ ਐਕਟਿੰਗ ਤੇ ਕਹਾਣੀ ਕਰਕੇ ਸਭ ਤੋਂ ਵੱਖਰੇ ਸਕੇਲ ‘ਤੇ ਪਹੁੰਚਾ ਦਿੰਦੇ ਹਨ। ਇਸ ਸਾਲ ਆਮਿਰ ਆਪਣੀ ਅਗਲੀ ਫ਼ਿਲਮ ‘ਠੱਗਸ ਆਫ ਹਿੰਦੁਸਤਾਨ’ ਨਾਲ ਆ ਰਹੇ ਹਨ। ਫ਼ਿਲਮ 7 ਨਵੰਬਰ ਨੂੰ ਰਿਲੀਜ਼ ਹੋਵੇਗੀ। ਫ਼ਿਲਮ ਦੀ ਇੱਕ ਹੋਰ ਖਾਸ ਗੱਲ ਹੈ ਕਿ ਇਸ ਵਿੱਚ ਆਮਿਰ ਦੇ ਨਾਲ ਬਿੱਗ ਬੀ ਵੀ ਨਜ਼ਰ ਆਉਣਗੇ।
ਉਂਝ ਤਾਂ ਆਮਿਰ ਦੀਆਂ ਫ਼ਿਲਮਾਂ ਬਾਰੇ ਤੇ ਉਨ੍ਹਾਂ ਦੇ ਰੋਲ ਬਾਰੇ ਉਦੋਂ ਤੱਕ ਕਿਸੇ ਨੂੰ ਪਤਾ ਨਹੀਂ ਚੱਲਦਾ ਜਦੋਂ ਤੱਕ ਫ਼ਿਲਮ ਰਿਲੀਜ਼ ਨਾ ਹੋ ਜਾਵੇ ਜਾਂ ਐਕਟਰ ਖੁਦ ਨਾ ਦੱਸੇ। ਕੁਝ ਸਮਾਂ ਪਹਿਲਾ ਫ਼ਿਲਮ ਦੇ ਸੈੱਟ ਤੋਂ ਅਮਿਤਾਭ ਦੀ ਲੁੱਕ ਲੀਕ ਹੋ ਗਈ ਸੀ ਪਰ ਆਮਿਰ ਦੀ ਫ਼ਿਲਮਾਂ ਦੀ ਸ਼ੂਟਿੰਗ ਸਮੇਂ ਸੀਕ੍ਰੇਸੀ ਦਾ ਵੀ ਬਾਖੂਬੀ ਧਿਆਨ ਰੱਖਿਆ ਜਾਂਦਾ ਹੈ।
ਇਸ ਵਾਰ ਆਮਿਰ ਨੇ ਆਪਣੀ ਮੂਵੀ ‘ਠੱਗਸ ਆਫ ਹਿੰਦੁਸਤਾਨ’ ‘ਚ ਆਪਣੇ ਰੋਲ ਬਾਰੇ ਗੱਲ ਕੀਤੀ ਹੈ। ਜੀ ਹਾਂ ਚਾਈਨਾ ਦੇ ਫੇਮਸ ਅਖਬਾਰ ‘ਚ ਆਮਿਰ ਨੇ ਇੰਟਰਵਿਊ ਦਿੱਤਾ ਤੇ ਠੱਗਸ ਆਫ ਹਿੰਦੁਸਤਾਨ ‘ਚ ਆਪਣੇ ਰੋਲ ਬਾਰੇ ਕਿਹਾ, "ਇਹ ਇੱਕ ਅਡਵੈਂਚਰ ਫ਼ਿਲਮ ਹੈ। ਇਸ ‘ਚ ਮੇਰੀਆਂ ਪਿਛਲੀਆਂ ਫ਼ਿਲਮਾਂ ਵਾਂਗ ਕੋਈ ਮੈਸੇਜ ਨਹੀਂ ਹੋਵੇਗਾ। ਮੇਰਾ ਕਿਰਦਾਰ ਪੈਸਿਆਂ ਲਈ ਕੁਝ ਵੀ ਕਰ ਸਕਦਾ ਹੈ। ਨਾਲ ਹੀ ਮੇਰਾ ਕਿਰਦਾਰ ਬੇਹੱਦ ਐਂਟਰਟੇਨਿੰਗ ਹੈ।"
ਇਸ ਫ਼ਿਲਮ ਦਾ ਡਾਇਰੈਕਸ਼ਨ ਵਿਜੇ ਕ੍ਰਿਸ਼ਨਾ ਆਚਾਰੀਆ ਕਰ ਰਹੇ ਹਨ। ਇਸ ਤੋਂ ਪਹਿਲਾਂ ਵਿਜੇ ਆਮਿਰ ਨਾਲ ‘ਧੂਮ-3’ ‘ਚ ਕੰਮ ਕਰ ਚੁੱਕੇ ਹਨ। ਇਸ ਫ਼ਿਲਮ ’ਚ ਬਿੱਗ ਬੀ ਵੀ ਐਕਸ਼ਨ ਕਰਦੇ ਨਜ਼ਰ ਆਉਣਗੇ। ਜਦੋਂਕਿ ਕੁਝ ਦਿਨ ਪਹਿਲਾਂ ਹੈਵੀ ਕੌਸਟਿਊਮ ਕਰਕੇ ਬਿੱਗ ਬੀ ਦੀ ਸਿਹਤ ਖਰਾਬ ਹੋ ਗਈ ਸੀ ਪਰ ਹੁਣ ਉਹ ਠੀਕ ਹਨ। ਫ਼ਿਲਮ ‘ਚ ਆਮਿਰ ਨਾਲ ਫਾਤਿਮਾ ਸਨਾ ਸ਼ੇਖ ਤੇ ਕੈਟਰੀਨਾ ਕੈਫ ਵੀ ਨਜ਼ਰ ਆਉਣਗੀਆਂ।