ਮੁੰਬਈ: ਆਲੀਆ ਭੱਟ ਦੀ ਆਉਣ ਵਾਲੀ ਫ਼ਿਲਮ ‘ਰਾਜ਼ੀ’ ਦਾ ਸੌਂਗ  ‘ਏ ਵਤਨ’ ਰਿਲੀਜ਼ ਹੋ ਗਿਆ ਹੈ। ਇਸ ਗਾਣੇ ਨੂੰ ਅਰਿਜੀਤ ਸਿੰਘ ਨੇ ਗਾਇਆ ਤੇ ਗੁਲਜਾਰ ਸਾਹਿਬ ਨੇ ਲਿਖਿਆ ਹੈ। ਇਹ ਗਾਣਾ ਤੁਹਾਨੂੰ ਦੇਸ਼ਭਗਤੀ ਦੇ ਰੰਗ ‘ਚ ਰੰਗ ਦੇਵੇਗਾ। ‘ਰਾਜ਼ੀ’ ਅਜਿਹੀ ਭਾਰਤੀ ਜਾਸੂਸ ਕੂੜੀ ਦੀ ਕਹਾਣੀ ਹੈ ਜਿਸ ਦਾ ਵਿਆਹ ਪਾਕਿਸਤਾਨ ਦੇ ਆਰਮੀ ਅਫਸਰ ਨਾਲ ਹੋ ਜਾਂਦੀ ਹੈ।

 

ਫ਼ਿਲਮ ਦੀ ਕਹਾਣੀ 1971 ਭਾਰਤ-ਪਾਕਿ ਲੜਾਈ ‘ਤੇ ਬੇਸਡ ਸੱਚੀ ਘਟਨਾ ‘ਤੇ ਆਧਾਰਤ ਹੈ, ਜੋ 11 ਮਈ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਗਾਣੇ ਨੂੰ ਜਿਥੇ ਗੁਲਜਾਰ ਨੇ ਲਿਖਿਆ ਹੈ ਤੇ ਉਥੇ ਹੀ ਇਸ ਨੂੰ ਕੰਪੋਜ਼ ਕੀਤਾ ਹੈ ਸ਼ੰਕਰ-ਅਹਿਸਾਨ-ਲੋਏ ਦੀ ਜੋੜੀ ਨੇ। ਫ਼ਿਲਮ ‘ਚ ਆਲੀਆ ਭਾਰਤੀ ਜਾਸੂਸ ਦਾ ਰੋਲ ਕਰ ਰਹੀ ਹੈ ਜਿਸ ਦਾ ਨਾਂ ਸਹਿਮਤ ਹੈ। ਆਲੀਆ ਦੇ ਨਾਲ ਫ਼ਿਲਮ ‘ਚ ਲੀਡ ਰੋਲ ਵਿੱਕੀ ਕੌਸ਼ਲ ਦਾ ਹੈ। ਨਾਲ ਹੀ ਆਲੀਆ ਦੀ ਮਾਂ ਦਾ ਰੋਲ ਉਸ ਦੀ ਰੀਅਲ ਮਾਂ ਸੋਨੀ ਰਾਜਦਾਨ ਨੇ ਕੀਤਾ ਹੈ।

[embed]

ਫ਼ਿਲਮ ਦਾ ਡਾਇਰੈਕਸ਼ਨ ਗੁਲਜਾਰ ਦੀ ਬੇਟੀ ਮੇਘਨਾ ਗੁਲਜਾਰ ਨੇ ਕੀਤਾ ਹੈ। ਮੇਘਨਾ ਇਸ ਤੋਂ ਪਹਿਲਾ ‘ਤਲਵਾਰ’ ਫ਼ਿਲਮ ਡਾਇਰੈਕਟ ਕਰ ਚੁੱਕੀ ਹੈ। ਜੇਕਰ ਅਜੇ ਤੱਕ ਗਾਣਾ ਨਹੀਂ ਸੁਣਿਆ ਤਾਂ ਸ਼ੇਅਰ ਕੀਤਾ ਗਾਣਾ ਜਰੂਰ ਸੁਣੋ।