ਚੰਡੀਗੜ੍ਹ: ਪੰਜਾਬੀ ਗਾਇਕ ਸਿਮਰ ਗਿੱਲ ਦਾ ਨਵਾਂ ਗੀਤ 'ਰੋਟੀ' ਰਿਲੀਜ਼ ਹੋਇਆ ਹੈ। ਇਹ ਗੀਤ ਹਰ ਉਸ ਇਨਸਾਨ ਨੂੰ ਝੰਜੋੜ ਕੇ ਰੱਖ ਦੇਵੇਗਾ ਜੋ ਰੋਟੀ ਕਮਾਉਣ ਲਈ ਦਿਨ-ਰਾਤ ਇੱਕ ਕਰਕੇ ਮਿਹਨਤ ਕਰ ਰਿਹਾ ਹੈ। ਗੀਤ ਕਾਫੀ ਭਾਵੁਕ ਕਰਨ ਵਾਲਾ ਤੇ ਸਮਾਜਿਕ ਸੁਨੇਹਾ ਦੇਣ ਵਾਲਾ ਹੈ। ਇਸ ਗੀਤ 'ਚ ਪਰਿਵਾਰ ਨਾਲੋਂ ਦੂਰ ਹੋਏ ਨੌਜਵਾਨ ਤੋਂ ਲੈ ਕੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਲੋਕਾਂ ਦੀ ਕਹਾਣੀ ਬਿਆਨ ਕੀਤੀ ਗਈ ਹੈ।

 

ਗੀਤ 'ਚ ਅਜਿਹੀਆਂ ਕਈ ਹੋਰ ਕਹਾਣੀਆਂ ਦਿਖਾਈਆਂ ਗਈਆਂ ਹਨ। ਸਿਮਰ ਗਿੱਲ ਨੇ ਬੇਹੱਦ ਖੂਬਸੂਰਤੀ ਨਾਲ ਗੀਤ ਨੂੰ ਨਿਭਾਇਆ ਹੈ। ਗੀਤ ਦੇ ਬੋਲ ਅਕਾਸ਼ ਬੱਲ ਨੇ ਲਿਖੇ ਤੇ ਇਸ ਨੂੰ ਸੰਗੀਤ ਕਿਲ ਬੰਦਾ ਨੇ ਦਿੱਤਾ ਹੈ। 'ਰੋਟੀ' ਗੀਤ ਦੀ ਵੀਡੀਓ ਬਾਕਮਾਲ ਹੈ, ਜਿਸ ਨੂੰ ਡਾਇਰੈਕਟ ਸ਼ੁਭਮ ਕੁਮਾਰ ਤੇ ਹੈਰੀ ਪਨੇਸਰ ਨੇ ਕੀਤਾ ਹੈ। ਗੀਤ ਦੀ ਵੀਡੀਓ ਟੀਮ ਲਾਸਟ ਪੇਜ ਵੱਲੋਂ ਬਣਾਈ ਗਈ ਹੈ। ਮਿਊਜ਼ਿਕ ਟਾਈਮ ਦੇ ਬੈਨਰ ਹੇਠ ਇਹ ਗੀਤ ਯੂ-ਟਿਊਬ 'ਤੇ ਰਿਲੀਜ਼ ਹੋਇਆ ਹੈ।

[embed]

ਸਿਮਰ ਗਿੱਲ ਇਸ ਤੋਂ ਪਹਿਲਾਂ 'ਪੈਗ ਪੌਣ ਵੇਲੇ', 'ਨਾ ਭੁੱਕੀ ਨਾ ਸਮੈਕ' ਤੇ 'ਡਾਲਰ' ਵਰਗੇ ਪੰਜਾਬੀ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਚ ਖਾਸ ਪਛਾਣ ਬਣਾ ਚੁੱਕੇ ਹਨ। ਉਮੀਦ ਕਰਦੇ ਹਾਂ ਕਿ ਸਰੋਤੇ ਸਿਮਰ ਗਿੱਲ ਦੇ 'ਰੋਟੀ' ਗੀਤ ਨੂੰ ਵੀ ਪਿਆਰ ਦੇਣਗੇ