ਮੁੰਬਈ: ਬਾਲੀਵੁੱਡ ਦੇ ਫੇਮਸ ਸਿੰਗਰ ਨੇਹਾ ਕੱਕੜ ਦੇ ਨਵੇਂ ਗਾਣੇ ਨੇ ਇੰਟਰਨੈਟ ‘ਤੇ ਤਹਿਲਕਾ ਮਚਾ ਦਿੱਤਾ ਹੈ। ‘ਓ ਹਮਸਫਰ’ ਗਾਣਾ ਰਿਲੀਜ਼ ਹੁੰਦੇ ਹੀ ਲੋਕਾਂ ‘ਚ ਛਾ ਗਿਆ। ਨੇਹਾ ਦੇ ਇਸ ਰੋਮਾਂਟਿਕ ਟ੍ਰੈਕ ਨੂੰ ਔਡੀਅੰਸ ਨੇ ਕਾਫੀ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਨੇਹਾ ਨੇ ਇਸ ਗਾਣੇ ‘ਚ ਆਪਣੀ ਆਵਾਜ਼ ਦੇ ਨਾਲ-ਨਾਲ ਐਕਟਿੰਗ ਦਾ ਹੁਨਰ ਵੀ ਦਿਖਾਇਆ ਹੈ।

 

ਗਾਣੇ ‘ਚ ਐਕਟਰ ਹਿਮਾਂਸ਼ੂ ਕੋਹਲੀ ਤੇ ਨੇਹਾ ਦੀ ਰੋਮਾਂਟਿਕ ਕੈਮਿਸਟਰੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਗਾਣੇ ਦੇ ਬੋਲ ਦੋਵਾਂ ‘ਤੇ ਬਿਲਕੁਲ ਸੂਟ ਕਰਦੇ ਹਨ। ਕੁਝ ਹੀ ਘੰਟਿਆਂ ‘ਚ ਨੇਹਾ ਦੇ ਗਾਣੇ ਨੂੰ ਇੱਕ ਕਰੋੜ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁੱਕੇ ਹਨ। ਆਪਣੇ ਗਾਣੇ ਨੂੰ ਮਿਲੇ ਇਸ ਰਿਸਪਾਂਸ ਨੂੰ ਦੇਖ ਕੇ ਨੇਹਾ ਨੇ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਵੀ ਸ਼ੇਅਰ ਕੀਤੀ ਹੈ।



ਜੇਕਰ ਕਿਹਾ ਜਾਵੇ ਕਿ ਗਾਣੇ ਦੇ ਹਿੱਟ ਹੋਣ ਦਾ ਕ੍ਰੈਡਿਟ ਨੇਹਾ ਤੇ ਹਿਮਾਂਸ਼ੂ ਦੇ ਅਫੇਅਰ ਨੂੰ ਵੀ ਜਾਂਦਾ ਹੈ ਤਾਂ ਇਹ ਗਲਤ ਨਹੀਂ ਹੋਵੇਗਾ। ਪਿਛਲੇ ਦਿਨਾਂ ‘ਚ ਦੋਵਾਂ ਦੇ ਸੋਸ਼ਲ ਮੀਡੀਆ ‘ਤੇ ਵੀਡੀਓਜ਼ ਤੇ ਤਸਵੀਰਾਂ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਇਸ ਲਈ ਹਿਮਾਂਸ਼ੂ ਨੇ ਮੀਡੀਆ ‘ਚ ਕਿਹਾ ਸੀ ਕਿ ਉਹ ਦੋਵੇਂ ਸਿਰਫ ਚੰਗੇ ਦੋਸਤ ਹਨ।

[embed]