ਮੁੰਬਈ: ਆਪਣੇ ਜ਼ਮਾਨੇ ਦੀ ਖੁਬਸੂਰਤ ਅਦਾਕਾਰਾ ਪੂਨਮ ਢਿੱਲੋਂ ਬੁੱਧਵਾਰ ਨੂੰ ਆਪਣਾ 56ਵਾਂ ਜਨਮ ਦਿਨ ਮਨਾ ਰਹੀ ਹੈ। ਇਸੇ ਦੇ ਚੱਲਦਿਆ ਮੰਗਲਵਾਰ ਨੂੰ ਪੂਨਮ ਨੇ ਆਪਣੇ ਦੋਸਤਾਂ ਨੂੰ ਪਾਰਟੀ ਦਿੱਤੀ ਜਿਸ ‘ਚ ਬਾਲੀਵੁੱਡ ਦੇ ਕਈ ਸਟਾਰ ਮੌਜੂਦ ਰਹੇ।



ਪੂਨਮ ਢਿੱਲੋਂ ਦਾ ਜਨਮ 18 ਆਪ੍ਰੈਲ, 1962 ‘ਚ ਯੂਪੀ ਕਾਨਪੁਰ ‘ਚ ਹੋਇਆ ਸੀ। ਉਹ ਬਣਨਾ ਤਾਂ ਡਾਕਟਰ ਚਾਹੁੰਦੀ ਸੀ ਪਰ ਕਿਸਮਤ ਨੇ ਪਹਿਲਾਂ ਪੂਨਮ ਨੂੰ 1977 ‘ਚ ਮਿਸ ਇੰਡੀਆ ਤੇ ਫੇਰ ਬਣਾਇਆ ਐਕਟਰਸ। ਉਸ ਨੇ ਆਪਣੇ ਜ਼ਮਾਨੇ ਦੇ ਹਰ ਵੱਡੇ ਐਕਟਰ ਨਾਲ ਕੰਮ ਕੀਤਾ। ਪੂਨਮ ਨੇ ਨਾ ਸਿਰਫ ਹਿੰਦੀ ਫ਼ਿਲਮਾਂ ‘ਚ ਸਗੋਂ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ। ਆਪਣੇ 40 ਸਾਲ ਦੇ ਕਰੀਅਰ ‘ਚ ਪੂਨਮ ਨੇ 80 ਤੋਂ ਵੱਧ ਫ਼ਿਲਮਾਂ ‘ਚ ਕੰਮ ਕੀਤਾ। 2013 ‘ਚ ‘ਰਮੱਈਆ ਵਸਤਾਵਈਆ’ ਫ਼ਿਲਮ ਤੋਂ ਬਾਅਦ ਹੁਣ ਇੱਕ ਵਾਰ ਫੇਰ ਪੂਨਮ ਸਕਰੀਨ ‘ਤੇ ਵਾਪਸੀ ਕਰ ਰਹੀ ਹੈ।

ਅੱਗੇ ਜਿਸ ਐਕਟਰਸ ਦੀ ਗੱਲ ਕਰਨ ਵਾਲੇ ਹਾਂ ਉਸ ਨੇ ਬਾਲੀਵੁੱਡ ‘ਚ ਫੀਮੇਲ ਵਿਲੇਨ ਦਾ ਰੋਲ ਪਲੇ ਕਰਦੇ ਹੋਏ ਆਪਣੇ ਆਪ ਨੂੰ ਵੱਖਰੀ ਹੀ ਪਛਾਣ ਦਿੱਤੀ। ਇੱਥੇ ਗੱਲ ਹੋ ਰਹੀ ਹੈ ਅਦਾਕਾਰਾ ਲਲਿਤਾ ਪਵਾਰ ਦੀ ਜੋ 18 ਅਪ੍ਰੈਲ ਨੂੰ 102ਵਾਂ ਜਨਮ ਦਿਨ ਮਨਾ ਰਹੀ ਹੈ। ਲਲਿਤਾ ਔਡੀਅੰਸ ‘ਚ ਫੇਮਸ ਸੀਰੀਅਲ ‘ਰਮਾਇਣ’ ‘ਚ ਮੰਥਰਾ ਦੇ ਰੋਲ ਕਰਕੇ ਜਾਣੀ ਜਾਂਦੀ ਹੈ। ਲਲਿਤਾ ਪਵਾਰ 1916 ‘ਚ ਨਾਸਿਕ ‘ਚ ਪੈਦਾ ਹੋਈ ਤੇ ਸਿਰਫ 9 ਸਾਲ ਦੀ ਉਮਰ ਤੋਂ ਹੀ ਐਕਟਿੰਗ ਸ਼ੁਰੂ ਕਰ ਦਿੱਤੀ। ਆਪਣੇ ਫ਼ਿਲਮੀ ਕਰੀਅਰ ‘ਚ ਲਲਿਤਾ ਨੇ 500 ਤੋਂ ਵੀ ਵੱਧ ਫ਼ਿਲਮਾਂ ‘ਚ ਕੰਮ ਕੀਤਾ।



ਸਾਲ 1959 ‘ਚ ਆਈ ਫ਼ਿਲਮ ‘ਅਨਾੜੀ’ ਲਈ ਲਲਿਤਾ ਨੂੰ ਫ਼ਿਲਮਫੇਅਰ ਬੈਸਟ ਸਪੋਰਟਿੰਗ ਐਕਟਰਸ ਦਾ ਐਵਾਰਡ ਵੀ ਮਿਲਿਆ। 1942 ‘ਚ ਆਈ ਫ਼ਿਲਮ ‘ਜੰਗ-ਏ-ਆਜ਼ਾਦੀ’ ਦੇ ਸੈੱਟ ‘ਤੇ ਲਲਿਤਾ ਦੇ ਅੱਖ ‘ਤੇ ਸੱਟ ਲੱਗਣ ਕਾਰਨ ਉਨ੍ਹਾਂ ਦੀ ਇੱਕ ਅੱਖ ਖਰਾਬ ਹੋ ਗਈ, ਜਿਸ ਕਰਕੇ ਉਨ੍ਹਾਂ ਦਾ ਐਕਟਰਸ ਬਣਨ ਦਾ ਸੁਫਨਾ ਟੁੱਟ ਗਿਆ ਪਰ ਲਲਿਤਾ ਨੇ ਆਪਣੀ ਇਸ ਕਮਜ਼ੋਰੀ ਨੂੰ ਤਾਕਤ ਬਣਾ ਕੇ ਫ਼ਿਲਮਾਂ ‘ਚ ਵੈਂਪ ਦਾ ਰੋਲ ਕੀਤਾ। 1990 ‘ਚ ਮੂੰਹ ਦਾ ਕੈਂਸਰ ਹੋਣ ਕਰਕੇ ਲਲਿਤਾ ਕਾਫੀ ਕਮਜ਼ੋਰ ਹੋ ਗਈ ਤੇ 24 ਫਰਵਰੀ 1998 ‘ਚ ਇਸ ਦੁਨੀਆ ਤੋਂ ਰੁਖਸਤ ਹੋ ਗਈ।