ਮੁੰਬਈ: ਹਾਲ ਹੀ 'ਚ ਡਾਇਰੈਕਟਰ ਆਨੰਦ ਐਲ. ਰਾਏ ਦੀ ਆਉਣ ਵਾਲੀ ਫਿਲਮ 'ਜ਼ੀਰੋ' 'ਚ ਸ਼ਾਹਰੁਖ ਖਾਨ ਤੇ ਕੈਟਰੀਨਾ ਕੈਫ ਦਾ ਲੁੱਕ ਦਿਖਾਇਆ ਸੀ ਪਰ ਅਨੁਸ਼ਕਾ ਸ਼ਰਮਾ ਦੇ ਲੁੱਕ ਨੂੰ ਕਾਫੀ ਹੱਦ ਤੱਕ ਸੀਕ੍ਰੇਟ ਰੱਖਿਆ ਜਾ ਰਿਹਾ ਹੈ। ਅਨੁਸ਼ਕਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਪਰ ਉਸ ਨੇ ਵੀ ਆਪਣੀ ਫਿਲਮ 'ਜ਼ੀਰੋ' ਨਾਲ ਜੁੜੀ ਕਦੇ ਕੋਈ ਪੋਸਟ ਸ਼ੇਅਰ ਨਹੀਂ ਕੀਤੀ।
ਅਨੁਸ਼ਕਾ ਫਿਲਮ 'ਚ scientist ਦਾ ਰੋਲ ਪਲੇ ਕਰ ਰਹੀ ਹੈ, ਜਿਸ ਲਈ ਉਸ ਦੀ ਸਕਿਨ ਨੂੰ ਖਾਸ ਲੁੱਕ ਦਿੱਤਾ ਗਿਆ ਹੈ। ਅਨੁਸ਼ਕਾ ਨੂੰ ਸ਼ੈਡਿਊਲ ਤੋਂ ਪਹਿਲਾਂ ਆਪਣੀ ਸਕਿਨ ਬਦਲਣ 'ਚ 2 ਦਿਨ ਦਾ ਸਮਾਂ ਲੱਗਦਾ ਹੈ। ਉਸ ਦੇ ਮੇਕਓਵਰ 'ਚ ਕੁੱਲ 5 ਘੰਟੇ ਲੱਗਦੇ ਹਨ।
ਇਸ ਫਿਲਮ 'ਚ ਕਿੰਗ ਖਾਨ ਸ਼ਾਹਰੁਖ ਇੱਕ ਬੌਨੇ ਦਾ ਰੋਲ ਕਰ ਰਹੇ ਨੇ ਜਦੋਂਕਿ ਕੈਟਰੀਨਾ ਕੈਫ ਫਿਲਮ 'ਚ ਵਿਗਿਆਨੀ ਦਾ ਰੋਲ ਕਰ ਰਹੀ ਹੈ ਜਿਸ ਨੂੰ ਨਸ਼ੇ ਦੀ ਆਦਤ ਹੈ। ਅਨੁਸ਼ਕਾ ਦਾ ਲੁੱਕ ਪ੍ਰੋਡਿਊਸਰ ਤੇ ਡਾਇਰੈਕਟਰ ਫਿਲਹਾਲ ਸੀਕ੍ਰੇਟ ਰੱਖਣਾ ਚਾਹੁੰਦੇ ਹਨ। ਇਸ ਲਈ ਸੈੱਟ 'ਤੇ ਉਸ ਦੀ ਵੇਨਿਟੀ ਕਾਰ ਅਜਿਹੀ ਜਗ੍ਹਾ ਖੜ੍ਹੀ ਕੀਤੀ ਜਾਂਦੀ ਹੈ ਜਿੱਥੋਂ ਉਹ ਆਸਾਨੀ ਨਾਲ ਆ ਸਕੇ। ਅਨੁਸ਼ਕਾ ਦਾ ਲੁੱਕ ਸਿਰ ਤੋਂ ਪੈਰਾਂ ਤੱਕ ਢੱਕ ਕੇ ਰੱਖਿਆ ਜਾਂਦਾ ਹੈ। ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।