ਮੁੰਬਈ: ਜਿੱਥੇ ਹਰ ਕੋਈ ਆਸਿਫਾ ਲਈ ਲੜਾਈ ਲੜ ਰਿਹਾ ਹੈ, ਉੱਥੇ ਹੀ ਕੁਝ ਸਮਾਂ ਪਹਿਲਾਂ ਪੰਜਾਬੀ ਸਿੰਗਰ ਤੇ ਐਕਟਰ ਬੱਬੂ ਮਾਨ ਨੇ ਆਪਣੀ ਫੇਸਬੁੱਕ ‘ਤੇ ਬੇਹੱਦ ਭਾਵੁਕ ਮੈਸੇਜ ਪੋਸਟ ਕੀਤਾ। ਦੂਜੇ ਪਾਸੇ ਕੁਝ ਦਿਨ ਪਹਿਲਾ ਐਕਟਰ ਏਜਾਜ਼ ਖਾਨ ਫੇਸਬੁੱਕ ‘ਤੇ ਲਾਈਵ ਹੋਏ ਜਿੱਥੇ ਉਨ੍ਹਾਂ ਨੇ ਕਠੂਆ ਰੇਪ ਕਾਂਡ ਦੇ ਮੁਲਜ਼ਮਾਂ ਦੇ ਸਿਰ ਵੱਢ ਕੇ ਲਿਆਉਣ ਵਾਲੇ ਨੂੰ 50 ਲੱਖ ਦਾ ਇਨਾਮ ਦੇਣ ਦੀ ਗੱਲ ਕਹੀ।

 

ਕਰੀਬ 7 ਮਿੰਟ ਦੇ ਇਸ ਵੀਡੀਓ ਏਜਾਜ਼ ਖਾਨ ਨੇ ਭਾਜਪਾ ਦੇ ਕਈ ਵੱਡੇ ਮੰਤਰੀਆਂ ‘ਤੇ ਨਿਸ਼ਾਨਾ ਵੀ ਸਾਧਿਆ ਹੈ। ਏਜਾਜ਼ ਨੇ ਕਿਹਾ ‘ਇਸ ਕੇਸ 'ਚ ਜੋ ਲੋਕ ਹੱਥਾਂ 'ਚ ਤਿਰੰਗਾ ਲੈ ਕੇ ਮੁਲਜ਼ਮਾਂ ਦੇ ਬਚਾਅ 'ਚ ਖੜ੍ਹੇ ਨੇ, ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਕਸ਼ਮੀਰ ਦੇ ਅੱਤਵਾਦੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਨ੍ਹਾਂ ਨੂੰ ਮਾਰੋ ਕਿਉਂਕਿ ਅਸਲੀ ਦਰਿੰਦੇ ਇਹ ਹਨ।'

[embed]https://www.facebook.com/AjazKhanActor/videos/2095304267164126/[/embed]