ਮੁੰਬਈ: ਬਾਲੀਵੁੱਡ ਦਾ ਡਾਂਸਿੰਗ ਸਟਾਰ ਟਾਈਗਰ ਸ਼ਰਾਫ਼ ਆਪਣੀ ਫਿਲਮ 'ਬਾਗੀ-2' ਦੀ ਕਾਮਯਾਬੀ ਇੰਜੋਏ ਕਰ ਰਿਹਾ ਹੈ। ਇਸ ਦੇ ਨਾਲ ਹੀ ਟਾਈਗਰ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ‘ਚ ਵੀ ਰੁੱਝ ਗਿਆ ਹੈ। ਜੀ ਹਾਂ, ਟਾਈਗਰ ਆਪਣੀ ਅਪ-ਕਮਿੰਗ ਫ਼ਿਲਮ ‘ਸਟੂਡੈਂਟ ਆਫ ਦ ਈਅਰ-2’ ਦੀ ਸ਼ੂਟਿੰਗ ‘ਚ ਰੁੱਝੇ ਹੋਏੇ ਹਨ। ਆਏ ਦਿਨ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾਂਦੀਆਂ ਹਨ।

 

'ਸਟੂਡੈਂਟ ਆਫ ਦਿ ਈਅਰ 2' 'ਚ ਟਾਈਗਰ ਨਾਲ ਦੋਵੇਂ ਨਵੇਂ ਚਿਹਰੇ ਨਜ਼ਰ ਆਉਣ ਵਾਲੇ ਹਨ ਜਿਸ 'ਚੋਂ ਇੱਕ ਚੰਕੀ ਪਾਂਡੇ ਦੀ ਬੇਟੀ ਅਨਨਿਆ ਪਾਂਡੇ ਤੇ ਦੂਜੀ ਹੈ ਤਾਰਾ ਸੁਤਾਰਿਆ। ਅਨਨਿਆ ਤੇ ਟਾਈਗਰ ਇਨ੍ਹੀਂ ਦਿਨੀਂ ਨੈਨੀਤਾਲ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਹਾਲ ਹੀ 'ਚ ਟਾਈਗਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਸੈੱਟ ਤੋਂ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਜ਼ਬਰਦਸਤ ਸਟੰਟ ਕਰਦਾ ਨਜ਼ਰ ਆ ਰਿਹਾ ਹੈ।

[embed]https://www.instagram.com/p/BhoJm83nUzJ/?taken-by=tigerjackieshroff[/embed]

ਇਹ ਤਾਂ ਸਭ ਜਾਣਦੇ ਨੇ ਕਿ ਟਾਈਗਰ ਅਕਸਰ ਆਪਣੇ ਸਟੰਟ ਕਰਕੇ ਸੁਰਖੀਆਂ 'ਚ ਰਹਿੰਦਾ ਹੈ ਪਰ ਅਜਿਹਾ ਘੱਟ ਹੀ ਹੁੰਦਾ ਹੈ ਜਦੋਂ ਟਾਈਗਰ ਫਿਲਮ ਤੋਂ ਇਲਾਵਾ ਸੋਸ਼ਲ ਮੀਡੀਆ ਅਕਾਊਂਟ 'ਤੇ ਅਜਿਹੀ ਵੀਡੀਓਜ਼ ਸ਼ੇਅਰ ਕਰਦੇ ਹੋਣ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਟਾਈਗਰ ਨੇ ਆਪਣੀ ਸੁਪਰਹਿੱਟ ਫਿਲਮ 'ਬਾਗੀ 2' ਦੀ ਸ਼ੂਟਿੰਗ ਦੀ ਵੀਡੀਓ ਸ਼ੇਅਰ ਕੀਤੀ ਸੀ ਜਿਸ 'ਚ ਉਹ ਜ਼ਬਰਦਸਤ ਐਕਸ਼ਨ ਸੀਨਜ਼ ਸ਼ੂਟ ਕਰਦੇ ਦਿਖਾਈ ਦੇ ਰਹੇ ਹਨ।