ਮੁੰਬਈ: ਨਸੀਰੂਦੀਨ ਸ਼ਾਹ ਤੇ ਸੋਨਾਲੀ ਕੁਲਕਰਨੀ ਦੀ ਫ਼ਿਲਮ ‘ਹੋਪ ਔਰ ਹਮ’ ਦਾ ਪਹਿਲਾ ਪੋਸਟਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ ਨੂੰ ਫੇਮਸ ਫ਼ਿਲਮ ਮੇਕਰ ਸੁਦੀਪ ਬੰਦੋਪਾਧਿਆ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਨਸੀਰ ਤੇ ਸੋਨਾਲੀ ਤੋਂ ਇਲਾਵਾ ਕਬੀਰ ਸਾਜਿਦ, ਨਵੀਨ ਕਸਤੁਰੀਆ ਤੇ ਆਮਿਰ ਬਸ਼ੀਰ ਨਜ਼ਰ ਆਉਣਗੇ। ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਥਮਨੇਲ ਪਿਕਚਰਜ਼ ਨੇ ਜਦੋਂਕਿ ਇਸ ਨੂੰ ਪੇਸ਼ ਕਰਨਾ ਹੈ ਪੀਵੀਆਰ ਪਿਕਚਰਸ ਨੇ।



‘ਹੋਪ ਔਰ ਹਮ’ 11 ਮਈ ਨੂੰ ਸਿਨੇਮਾਘਰਾਂ ‘ਚ ਦਸਤਕ ਦਵੇਗੀ। ਹਾਲ ਹੀ ‘ਚ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਜਿਸ ਨੂੰ ਦੇਖ ਕੇ ਹੀ ਅੰਦਾਜ਼ਾ ਲੱਗ ਰਿਹਾ ਹੈ ਕਿ ਨਸੀਰ ਨੇ ਇਸ ‘ਚ ਕੁਝ ਵੱਖ ਅੰਦਾਜ ‘ਚ ਨਜ਼ਰ ਆਉਣ ਦੀ ਕੋਸ਼ਿਸ਼ ਕੀਤੀ ਹੈ। ਮੂਵੀ ਦੇ ਪੋਸਟਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਗਿਆ ਹੈ।

ਇਸ ਫ਼ਿਲਮ ਚ’ ਨਜ਼ਰ ਆਉਣ ਵਾਲੀ ਅਦਾਕਾਰਾ ਸੋਨਾਲੀ ‘ਦਿਲ ਚਾਹਤਾ ਹੈ’ ਤੇ ‘ਸਿੰਘਮ’ ਵਰਗੀਆਂ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੀ ਹੈ। ਫ਼ਿਲਮ ਆਮ ਆਦਮੀ ਦੀ ਰੋਜ਼ਮਰ੍ਹਾ ਦੀ ਜਿੰਦਗੀ ਤੇ ਉਮੀਦਾਂ ਦੀ ਕਹਾਣੀ ਹੋਵੇਗੀ।



ਇਸ ਫ਼ਿਲਮ ਦੀ ਰਿਲੀਜ਼ ਨਾਲ ਹੀ 5 ਹੋਰ ਫ਼ਿਲਮਾਂ ਵੀ ਰਿਲੀਜ਼ ਹੋ ਰਹੀਆਂ ਹਨ ਜਿਸ ‘ਚ ਆਲਿਆ ਭੱਟ ਦੀ ਫ਼ਿਲਮ ‘ਰਾਜੀ’ ਵੀ ਸ਼ਾਮਲ ਹੈ। ਹੁਣ ਦੇਖਣਾ ਇਹ ਅਹਿਮ ਹੋਵੇਗਾ ਕਿ ਕਿਹੜੀ ਫ਼ਿਲਮ ਔਡੀਅੰਸ ਨੂੰ ਆਪਣੇ ਵੱਲ ਖਿੱਚੇਗੀ।