ਮੁੰਬਈ: ਕਾਲਾ ਹਿਰਨ ਮਾਮਲੇ ‘ਚ ਜ਼ਮਾਨਤ ‘ਤੇ ਰਿਹਾਅ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਜਲਦ ਤੋਂ ਜਲਦ ਆਪਣੇ ਪ੍ਰੋਜੈਕਟ ਖਤਮ ਕਰਨਾ ਚਾਹੁੰਦੇ ਹਨ। ਸਲਮਾਨ ਖਾਨ ਨੇ ਆਪਣੀ ਅਗਲੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਸਲਮਾਨ ਦੀ ਇਹ ਫ਼ਿਲਮ ਸਾਊਥ ਕੋਰਿਆਈ ਫ਼ਿਲਮ ‘ਓਡ ਟੂ ਮਾਈ ਫਾਦਰ’ ‘ਤੇ ਬੇਸਡ ਹੋਵੇਗੀ।
ਫ਼ਿਲਮ ਦੇ ਸੈੱਟ ਤੋਂ ਪਹਿਲੀ ਫੋਟੋ ਸਾਹਮਣੇ ਆਈ ਹੈ, ਜਿਸ ‘ਚ ਸਲਮਾਨ ਗ੍ਰੇਅ ਕਲਰ ਦੀ ਟੀ-ਸ਼ਰਟ ਤੇ ਬਲੂ ਜੀਨਸ ਪਾ ਕੇ ਕਲੈਪ ਪਿੱਛੇ ਖੜ੍ਹੇ ਹਨ ਪਰ ਇਸ ਤਸਵੀਰ ‘ਚ ਸਲਮਾਨ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ। ਇਸ ਫ਼ਿਲਮ ਨੂੰ ਅਲੀ ਅਬਾਸ ਜਫਰ ਡਾਇਰੈਕਟ ਕਰ ਰਹੇ ਹਨ। ਇਸ ਤੋਂ ਪਹਿਲਾਂ ਸਲਮਾਨ ਤੇ ਅਲੀ ਤਿੰਨ ਫ਼ਿਲਮਾਂ ‘ਚ ਕੰਮ ਕਰ ਚੱਕੇ ਹਨ।
ਦੂਜੇ ਪਾਸੇ ਇਸ ਫ਼ਿਲਮ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਇਸ ਫ਼ਿਲਮ ‘ਚ ਸਲਮਾਨ ਨਾਲ ਪ੍ਰਿਅੰਕਾ ਚੋਪੜਾ ਨੂੰ ਕਾਸਟ ਕੀਤਾ ਗਿਆ ਹੈ। ਫ਼ਿਲਮ ਦੇ ਮੇਕਰਜ਼ ਨੇ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ। ਪ੍ਰਿਅੰਕਾ ‘ਭਾਰਤ’ ਫ਼ਿਲਮ ‘ਚ ਆਵੇਗੀ ਇਸ ਦਾ ਖੁਲਾਸਾ ਟ੍ਰੇਡ ਐਨਾਲਿਸਟ ਤਰਣ ਆਰਦਸ਼ ਨੇ ਵੀ ਟਵੀਟ ਕਰਕੇ ਕੀਤਾ ਹੈ। ਪੀਸੀ ਨੂੰ ਚੰਗੀ ਸਕ੍ਰਿਪਟ ਦੀ ਭਾਲ ਸੀ।
ਇਸ ਫ਼ਿਲਮ ਨੂੰ ਅਤੁਲ ਅਗਨੀਹੋਤਰੀ ਤੇ ਭੂਸ਼ਨ ਕੁਮਾਰ ਪ੍ਰੋਡਿਊਸ ਕਰ ਰਹੇ ਹਨ। ਹੁਣ ਲੰਬੇ ਸਮੇਂ ਬਾਅਦ ਸਲਮਾਨ ਤੇ ਪ੍ਰਿਅੰਕਾ ਦੀ ਜੋੜੀ ਸਕਰੀਨ ‘ਤੇ ਨਜ਼ਰ ਆਵੇਗੀ। ਸਲਮਾਨ ਦੀ ਫ਼ਿਲਮ ‘ਰੇਸ-3’ ਇਸ ਸਾਲ ਈਦ ‘ਤੇ ਰਿਲੀਜ਼ ਹੋਵੇਗੀ ਤੇ ਫ਼ਿਲਮ ‘ਭਾਰਤ’ 2019 ਦੀ ਈਦ ‘ਤੇ। ਜਦੋਂਕਿ ਪ੍ਰਿਯੰਕਾ ਦੋ ਸਾਲ ਬਾਅਦ ਬਾਲੀਵੁੱਡ 'ਚ ਵਾਪਸੀ ਕਰ ਰਹੀ ਹੈ।