ਚੰਡੀਗੜ੍ਹ: ਬੱਬੂ ਮਾਨ ਪੰਜਾਬੀ ਇੰਡਸਟਰੀ ਦਾ ਅਜਿਹਾ ਵੋਕਲਿਸਟ ਹੈ ਜਿਸ ਨੇ ਪੰਜਾਬੀ ਮਿਊਜ਼ਿਕ ਨੂੰ ਕਈ ਸਦਾਬਹਾਰ ਗਾਣੇ ਦਿੱਤੇ। ਉਨ੍ਹਾਂ ਦੇ ਗਾਣੇ ‘ਮਿੱਤਰਾਂ ਦੀ ਛਤਰੀ’, ‘ਜੋਗੀਆ’, ‘ਸਮੰਦਰ’ ਵਰਗੇ ਅਜਿਹੇ ਹੀ ਗਾਣੇ ਹਨ। ਇਸ ਤੋਂ ਇਲਾਵਾ ਬੱਬੂ ਮਾਨ ਇੱਕ ਐਕਟਰ, ਪ੍ਰੋਡਿਊਸਰ ਤੇ ਗੀਤਕਾਰ ਵੀ ਹਨ। ਆਪਣੇ ਕੰਮ ਕਰਕੇ ਜੇਕਰ ਉਨ੍ਹਾਂ ਨੂੰ ਵਨ-ਮੈਨ ਆਰਮੀ ਕਿਹਾ ਜਾਵੇ ਤਾਂ ਕੁਝ ਗਲਤ ਨਹੀਂ ਹੋਵੇਗਾ।

 

ਬੱਬੂ ਮਾਨ ਦੀ ਹਾਲ ਹੀ ‘ਚ ਰਿਲੀਜ਼ ਵੀਡੀਓ ਸੌਂਗ ‘ਜ਼ੂੰਬਾ’ ਯੂ-ਟਿਊਬ ‘ਤੇ ਤੀਜੇ ਨੰਬਰ ‘ਤੇ ਟ੍ਰੈਂਡ ਕਰ ਰਹੀ ਹੈ। ਇਸ ਗਾਣੇ ਦੇ ਬੋਲ ਵੀ ਮਾਨ ਨੇ ਖੁਦ ਲਿਖੇ ਨੇ ਤੇ ਇਸ ਨੂੰ ਕੰਮਪੋਜ਼ ਵੀ ਮਾਨ ਨੇ ਹੀ ਕੀਤਾ ਹੈ। ਇਸ ਗਾਣੇ ਦੇ ਬੋਲ ਅੱਜ ਦੀ ਦੋ ਐਕਸਰਸਾਈਜ਼ ਜ਼ੂੰਬਾ ਤੇ ਸਰਕਟ ਦੇ ਨਾਲ ਮਿਲਦੇ ਹਨ।

[embed]

ਬੱਬੂ ਮਾਨ ਦਾ ਇਸ ਤੋਂ ਪਹਿਲਾ ਗਾਣਾ ‘ਤੇਰੀ ਯਾਦ ਆਤੀ ਹੈ’ ਵੈਲਨਟਾਈਨ ਡੇਅ ‘ਤੇ ਆਇਆ ਸੀ। ਇਸ ਗਾਣੇ ‘ਚ ਐਕਟਰਸ ਸਮੀਤਾ ਗੋਂਦਕਰ ਸੀ, ਜਿਸ ਨੇ ਮਰਾਠੀ ਤੇ ਹਿੰਦੀ ਫ਼ਿਲਮਾਂ ‘ਚ ਕੰਮ ਕੀਤਾ ਹੈ।



ਮਾਨ ਨੇ ਆਪਣਾ ਸਿੰਗਿੰਗ ਕਰੀਅਰ 1999 ‘ਚ ਸ਼ੁਰੂ ਕੀਤਾ ਸੀ। ਉਸ ਨੇ ਹੁਣ ਤੱਕ 14 ਮਿਊਜ਼ਿਕ ਐਲਬਮਾਂ ਆਪਣੇ ਨਾਂ ਕੀਤੀਆਂ ਹਨ। ਉਸ ਦੀ ਪਹਿਲੀ ਐਲਬਮ ‘ਤੂੰ ਮੇਰੀ ਮਿਸ ਇੰਡੀਆ’ ਸੀ। ਇਸ ਤੋਂ ਇਲਾਵਾ ਮਾਨ ਨੇ ਕੁਝ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।