ਮੁੰਬਈ: ਬਿੱਗ ਬੌਸ-11 ਨਾਲ ਸਪਨਾ ਚੌਧਰੀ ਨੂੰ ਹੁਣ ਸਭ ਜਾਣਦੇ ਹਨ। ਹਰਿਆਣਾ ਦੀ ਰਹਿਣ ਵਾਲੀ ਸਪਨਾ ਚੌਧਰੀ ਬਿੱਗ ਬੌਸ ਦੇ ਘਰ ਰਹਿਣ ਕਾਰਨ ਪਹਿਲਾਂ ਨਾਲੋਂ ਵੱਧ ਮਸ਼ਹੂਰ ਹੋ ਗਈ ਹੈ। ਬਿੱਗ ਬੌਸ ‘ਚ ਆਉਣ ਤੋਂ ਬਾਅਦ ਸਪਨਾ ਨੇ ਡਾਂਸਰ ਦੇ ਤੌਰ ‘ਤੇ ਆਪਣੇ ਆਪ ਨੂੰ ਕਾਫੀ ਬਦਲਿਆ ਤੇ ਆਪਣਾ ਨਾਂ ਚਮਕਾਇਆ।
ਹਾਲ ਹੀ ‘ਚ ਸਪਨਾ ਦੇ ਭਰਾ ਦਾ ਵਿਆਹ ਹੋਇਆ ਜਿਸ ‘ਚ ਉਸ ਨੇ ਖੂਬ ਡਾਂਸ ਕੀਤਾ ਤੇ ਹੁਣ ਸੋਸ਼ਲ ਮੀਡੀਆ ‘ਤੇ ਸਪਨਾ ਦੇ ਡਾਂਸ ਦੀ ਵੀਡੀਓ ਕਾਫੀ ਤੇਜੀ ਨਾਲ ਵਾਈਰਲ ਹੋ ਰਹੀ ਹੈ। ਵੀਡੀਓ ‘ਚ ਸਪਨਾ ਆਪਣੀ ਮਸਤੀ ‘ਚ ਡਾਂਸ ਕਰ ਰਹੀ ਹੈ। ਇੰਨਾ ਹੀ ਨਹੀਂ ਸਪਨਾ ਦੇ ਘਰ ਦੇ ਇਸ ਫੰਕਸ਼ਨ ‘ਚ ਬਿੱਗ ਬੌਸ 11 ਦੇ ਘਰ ਦੇ ਬਾਕੀ ਮੈਂਬਰ ਵੀ ਆਏ। ਇਸ ਮੌਕੇ ਅਰਸ਼ੀ ਖਾਨ ਤੇ ਆਕਾਸ਼ ਦਦਲਾਨੀ ਵੀ ਨਜ਼ਰ ਆਏ।
[embed]https://www.instagram.com/p/BhnfihBldmh/?hl=en&taken-by=arshikofficial[/embed]
ਸਭ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਫੋਟੋ ਸ਼ੇਅਰ ਕੀਤੀਆਂ ਹਨ। ਸਪਨਾ ਅਭੇ ਦਿਓਲ ਦੀ 20 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਚ ਆਈਟਮ ਸੌਂਗ ਕਰਦੀ ਨਜ਼ਰ ਆਵੇਗੀ। ਇਸ ਤੋਂ ਪਹਿਲਾਂ ਉਸ ਨੇ ਭੋਜਪੁਰੀ ਫ਼ਿਲਮ ਦੇ ਗਾਣੇ ‘ਚ ਡਾਂਸ ਕੀਤਾ ਸੀ। ਤੁਸੀਂ ਵੀ ਦੇਖੋ ਸਪਨਾ ਦਾ ਵੀਡੀਓ।
[embed]