ਮੁੰਬਈ: ਜਾਹਨਵੀ ਕਪੂਰ ਦੀ ਡੈਬਿਊ ਫ਼ਿਲਮ ‘ਧੜਕ’ ਦੀ ਸ਼ੂਟਿੰਗ ਪੂਰੀ ਹੋ ਗਈ ਹੈ। ਇਸ ਫ਼ਿਲਮ ‘ਚ ਜਾਹਨਵੀ ਨਾਲ ਸ਼ਾਹਿਦ ਕਪੂਰ ਦਾ ਛੋਟਾ ਭਰਾ ਈਸ਼ਾਨ ਖੱਟਰ ਵੀ ਨਜ਼ਰ ਆਉਣਗੇ। ‘ਧੜਕ’ ਫ਼ਿਲਮ ਮਰਾਠੀ ਦੀ ਸੁਪਰਹਿੱਟ ਮੂਵੀ ‘ਸੈਰਾਟ’ ਦਾ ਹਿੰਦੀ ਰਿਮੇਕ ਹੈ, ਜਿਸ ਨੂੰ ਡਾਇਰੈਕਟ ਕੀਤਾ ਹੈ ਸ਼ਸ਼ਾਂਕ ਖੇਤਾਨ ਨੇ। ਔਡੀਅੰਸ ਇਸ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੀ ਹੈ। ਇਸ ਦਾ ਕਾਰਨ ਹੈ ਫ਼ਿਲਮ ‘ਚ ਸ਼੍ਰੀਦੇਵੀ ਦੀ ਬੇਟੀ ਜਾਹਨਵੀ ਦਾ ਡੈਬਿਊ।
ਦੂਜੇ ਪਾਸੇ ਇਹ ਈਸ਼ਾਨ ਦੀ ਦੂਜੀ ਫ਼ਿਲਮ ਹੋਵੇਗੀ। ‘ਧੜਕ’ ਤੋਂ ਪਹਿਲਾਂ ਈਸ਼ਾਨ ਦੀ ‘ਬਿਓਂਡ ਦ ਕਲਾਉਡ’ ਰਿਲੀਜ਼ ਹੋ ਰਹੀ ਹੈ ਜਿਸ ਨੂੰ ਈਰਾਨੀ ਫ਼ਿਲਮ ਮੇਕਰ ਸਾਜਿਦ ਮਜੀਦੀ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਈਸ਼ਾਨ ਨਾਲ ਮੁੱਖ ਕਿਰਦਾਰ ਕਰ ਰਹੀ ਹੈ ਮਾਲਵਿਜ ਮੋਹਨਨ।
ਫ਼ਿਲਮ ਦੀ ਸ਼ੂਟਿੰਗ ਪੂਰੀ ਹੋਣ ਦੀ ਜਾਣਕਾਰੀ ਜਾਹਨਵੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਫੋਟੋ ਸ਼ੇਅਰ ਕਰ ਕੇ ਦਿੱਤੀ ਹੈ। ਇਸ ਫੋਟੋ ‘ਚ ਜਾਹਨਵੀ, ਈਸ਼ਾਨ ਤੇ ਸ਼ਸ਼ਾਂਕ ਨੇ ਇਕ ਦੂਜੇ ਨੂੰ ਗਲੇ ਲਾਇਆ ਹੋਇਆ ਹੈ। ਜਾਹਨਵੀ ਨੇ ਇਸ ਫੋਟੋ ਨੂੰ ਕੈਪਸ਼ਨ ਵੀ ਦਿੱਤਾ ਹੈ ‘ਹੋਮ’।
‘ਧੜਕ’ ਨੂੰ ਕਰਨ ਜੌਹਰ ਦੇ ਬੈਨਰ ਧਰਮਾ ਪ੍ਰੋਡਕਸ਼ਨ ਨੇ ਪ੍ਰੋਡਿਊਸ ਕੀਤਾ ਹੈ। ਇਸ ਦੀ ਸ਼ੂਟਿੰਗ ਸਮੇਂ ਦੀਆਂ ਵੀ ਕਈ ਤਸਵੀਰਾਂ ਤੇ ਵੀਡੀਓ ਕਾਫੀ ਵਾਈਰਲ ਹੋਏ ਸੀ। ਇਸ ਤੋਂ ਬਾਅਦ ਕਰਨ ਜੌਹਰ ਨੇ ਫ਼ਿਲਮ ਦੇ ਸੈੱਟ ‘ਤੇ ਫੋਨ ਬੈਨ ਕਰ ਦਿੱਤੇ ਸੀ। ‘ਧੜਕ’ ਮੂਵੀ 20 ਜੁਲਾਈ ਨੂੰ ਰਿਲੀਜ਼ ਹੋਵੇਗੀ।