ਮੁੰਬਈ: ਉਂਝ ਤਾਂ ਆਏ ਦਿਨ ਸਟਾਰਸ ਸੋਸ਼ਲ ਮੀਡੀਆ ‘ਤੇ ਟ੍ਰੋਲ ਹੁੰਦੇ ਰਹਿੰਦੇ ਹਨ ਪਰ ਇਸ ਵਾਰ ਫੇਰ ਟ੍ਰੋਲਿੰਗ ਦਾ ਸ਼ਿਕਾਰ ਹੋਈ ਹੈ ਤਾਪਸੀ ਪਨੂੰ। ਇਸ ਤੋਂ ਪਹਿਲਾਂ ਤਾਪਸੀ ਆਪਣੇ ਟ੍ਰੋਲਰ ਨੂੰ ਐਮਟੀਵੀ ਦੇ ਸ਼ੋਅ ਟ੍ਰੋਲ ਪੁਲਿਸ ‘ਚ ਚੰਗਾ ਜਵਾਬ ਦੇ ਚੁੱਕੀ ਹੈ। ਇਸ ਤੋਂ ਬਾਅਦ ਵੀ ਉਹ ਟ੍ਰੋਲ ਹੋਈ ਹੈ। ਟ੍ਰੋਲਿੰਗ ‘ਚ ਲਗਾਤਾਰ ਵਾਧਾ ਹੀ ਹੋ ਰਿਹਾ ਹੈ। ਤਾਪਸੀ ਤੋਂ ਪਹਿਲਾਂ ਹਿਨਾ ਖਾਨ, ਫਾਤਿਮਾ ਸਨਾ ਸ਼ੇਖ, ਕਰਨ ਜੌਹਰ ਤੇ ਰਣਵੀਰ ਸਿੰਘ ਵੀ ਟ੍ਰੋਲ ਹੋ ਚੁੱਕੇ ਹਨ। ਹੁਣ ਇੱਕ ਟ੍ਰੋਲਰ ਨੇ ਤਾਪਸੀ ਨੂੰ ਟਵੀਟ ਕਰਕੇ ਕਿਹਾ ‘ਤੁਹਾਨੂੰ ਕਿਸ ਨੇ ਹੀਰੋਇਨ ਬਣਾ ਦਿੱਤਾ, ਤੁਸੀਂ ਇਕਦਮ ਐਵਰੇਜ ਹੀ ਲੱਗਦੇ ਹੋ’।



ਤਾਪਸੀ ਨੇ ਵੀ ਇਸ ਟ੍ਰੋਲਰ ਨੂੰ ਤੁਰੰਤ ਜਵਾਬ ਦਿੱਤਾ। ਤਾਪਸੀ ਨੇ ਕਿਹਾ ‘ਸ਼ਾਇਦ ਥੋੜੀ ਜਿਹੀ ਐਕਟਿੰਗ ਤੇ ਏਵਰੇਜ ਦਿੱਖਣਾ ਐਨਾ ਵੀ ਖਰਾਬ ਨਹੀਂ ਹੈ, ਹੈ ਕੀ। ਇਹ ਦੁਨੀਆ ‘ਚ ਸਭ ਤੋਂ ਵੱਡੀ ਕੈਟਾਗਿਰੀ ਹੈ’।



ਤਾਪਸੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਮਨਮਰਜ਼ੀਆਂ’ ਦੀ ਸ਼ੂਟਿੰਗ ‘ਚ ਰੁੱਝੀ ਹੈ। ਇਸ ਫ਼ਿਲਮ ‘ਚ ਅਭਿਸ਼ੇਕ ਬੱਚਨ ਤੇ ਵਿੱਕੀ ਕੌਸ਼ਲ ਵੀ ਨਜ਼ਰ ਆਉਣਗੇ। ਇਹ ਫ਼ਿਲਮ ਵੀ ਤਾਪਸੀ ਦੀ ਰੋਮਾਂਟਿਕ ਫ਼ਿਲਮ ਹੋਵੇਗੀ, ਜਿਸ ਦੀ ਸ਼ੂਟਿੰਗ ਇਨ੍ਹਾਂ ਦਿਨੀਂ ਕਸ਼ਮੀਰ ‘ਚ ਹੋ ਰਹੀ ਹੈ।