ਮੁੰਬਈ: ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਨੂੰ ਕਾਲੇ ਹਿਰਨ ਸ਼ਿਕਾਰ ਮਾਮਲੇ 'ਚ ਜੋਧਪੁਰ ਅਦਾਲਤ ਨੇ 5 ਸਾਲ ਦੀ ਕੈਦ ਦੀ ਸਜ਼ਾ ਤੇ 10 ਹਜ਼ਾਰ ਰੁਪਏ ਦਾ ਜ਼ੁਰਮਾਨਾ ਲਾਇਆ ਸੀ। ਬਾਅਦ 'ਚ ਉਨ੍ਹਾਂ ਨੂੰ ਕੋਰਟ ਨੇ 25-25 ਹਜ਼ਾਰ ਰੁਪਏ ਦੇ ਮੁਚਲਕੇ 'ਤੇ ਜ਼ਮਾਨਤ ਦੇ ਦਿੱਤੀ ਸੀ। ਹਾਲ ਹੀ 'ਚ ਸਲਮਾਨ ਖਾਨ ਮੁੜ ਜੋਧਪੁਰ ਦੀ ਅਦਾਲਤ 'ਚ ਪੁੱਜੇ।
ਜ਼ਮਾਨਤ ਸਮੇਂ ਸਲਮਾਨ ਨੂੰ ਇਹ ਹੁਕਮ ਦਿੱਤੇ ਗਏ ਸੀ ਕਿ ਉਹ ਅਜੇ ਭਾਰਤ ਤੋਂ ਬਾਹਰ ਬਿਨਾਂ ਆਗਿਆ ਲਏ ਨਹੀਂ ਜਾ ਸਕਦੇ, ਸੋ ਜਦੋਂ ਵੀ ਭਾਰਤ ਤੋਂ ਬਾਹਰ ਜਾਣਾ ਉਦੋਂ ਅਦਾਲਤ ਤੋਂ ਮਨਜ਼ੂਰੀ ਲੈ ਕੇ ਹੀ ਜਾਣਾ ਹੋਵੇਗਾ। ਇਸ ਲਈ ਸਲਮਾਨ ਵਿਦੇਸ਼ ਯਾਤਰਾ ਲਈ ਇਜਾਜ਼ਤ ਲੈਣ ਲਈ ਕੋਰਟ 'ਚ ਪਹੁੰਚੇ।
ਹੁਣ ਸਲਮਾਨ ਨੂੰ ਇੰਡੀਆ ਤੋਂ ਬਾਹਰ ਜਾਂ ਦੀ ਪਰਮਿਸ਼ਨ ਮਿਲ ਗਈ ਹੈ ਉਨ੍ਹਾਂ ਦੀ ਫ਼ਿਲਮਾਂ 'ਰੇਸ-3', 'ਕਿੱਕ-2' ਅਤੇ 'ਭਾਰਤ' ਦੀ ਸ਼ੂਟਿੰਗ ਵਿਦੇਸ਼ 'ਚ ਹੋਣੀ ਹੈ ਹੁਣ ਸਲਮਾਨ ਰੇਸ-3 ਅਤੇ ਭਾਰਤ ਦੀ ਸ਼ੂਟਿੰਗ ਚ ਰੁੱਝੇ ਹੋਏ ਨੇ
1998 'ਚ ਜੋਧਪੁਰ 'ਚ ਆਪਣੀ ਫਿਲਮ 'ਹਮ ਸਾਥ ਸਾਥ ਹੈ' ਦੀ ਸ਼ੂਟਿੰਗ ਦੌਰਾਨ ਸਲਮਾਨ ਖਾਨ 'ਤੇ ਤਿੰਨ ਵੱਖ-ਵੱਖ ਥਾਵਾਂ 'ਤੇ ਹਿਰਨ ਦਾ ਸ਼ਿਕਾਰ ਕਰਨ ਦੇ ਦੋਸ਼ ਲੱਗੇ। ਉਨ੍ਹਾਂ ਦੀ ਗ੍ਰਿਫਤਾਰੀ ਵੀ ਹੋਈ ਤੇ ਸਲਮਾਨ ਦੇ ਕਮਰੇ 'ਚੋਂ ਪੁਲਿਸ ਨੇ ਪਿਸਤੌਲ ਤੇ ਰਾਈਫਲ ਬਰਾਮਦ ਕੀਤੀ। ਉਨ੍ਹਾਂ ਦੇ ਹਥਿਆਰ ਲਾਇਸੰਸ 'ਚ ਵੀ ਖਾਮੀਆਂ ਦੇਖੀਆਂ ਗਈਆਂ। ਇਸ ਤੋਂ ਬਾਅਦ ਸਲਮਾਨ ਖਿਲਾਫ ਆਮਰਜ਼ ਐਕਟ 'ਚ ਵੀ ਅਲੱਗ ਤੋਂ ਮਾਮਲਾ ਦਰਜ ਕੀਤਾ ਗਿਆ।
ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਦੇਵ ਕੁਮਾਰ ਖੱਤਰੀ ਨੇ ਸਲਮਾਨ ਖਾਨ ਦੋਸ਼ੀ ਕਰਾਰ ਕੀਤਾ ਤੇ ਸੈਫ, ਸੋਨਾਲੀ, ਤੱਬੂ ਨੀਲਿਮਾ ਤੇ ਦੁਸ਼ਅੰਤ ਸਿੰਘ ਨੂੰ ਬਰੀ ਕਰ ਦਿੱਤਾ। ਸਲਮਾਨ ਖਾਨ ਨੂੰ 7 ਮਈ ਨੂੰ ਕੋਰਟ 'ਚ ਪੇਸ਼ ਹੋਣਾ ਪਵੇਗਾ ਤੇ ਦੇਸ਼ ਛੱਡਣ ਤੋਂ ਪਹਿਲਾਂ ਕੋਰਟ ਤੋਂ ਅਗਿਆ ਲੈਣੀ ਹੋਵੇਗੀ।