ਚੰਡੀਗੜ੍ਹ: ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਉਸ ਦੇ ਯੂਕੇ ‘ਚ ਰਹਿੰਦੇ ਫੈਨਸ ਲਈ CON.FI.DEN.TIAL ਟੂਰ ਤਿਆਰ ਹੈ। ਜਲਦੀ ਹੀ ਦਿਲਜੀਤ ਆਪਣੇ ਵਿਦੇਸ਼ਾਂ ਦੇ ਫੈਨਸ ਲਈ ਉਨ੍ਹਾਂ ਸਾਹਮਣੇ ਪ੍ਰਫਾਰਮ ਕਰੇਗਾ। ਪੰਜਾਬੀ ਸਿੰਗਰ ਤੇ ਐਕਟਰ ਨੇ ਆਪਣੇ ਇੰਸਟਾਗ੍ਰਾਮ ‘ਤੇ ਟੂਰ ਦੀ ਫੋਟੋ ਨੂੰ ਸ਼ੇਅਰ ਕੀਤਾ ਹੈ ਤੇ ਆਪਣੇ ਫੈਨਸ ਨੂੰ ਸ਼ੋਅ ‘ਚ ਭੰਗੜਾ ਤੇ ਮਸਤੀ ਕਰਨ ਲਈ ਸੱਦਾ ਦਿੱਤਾ ਹੈ।
ਦਿਲਜੀਤ ਦੇ ਟੂਰ 19 ਮਈ ਨੂੰ ਬਰਮਿੰਘਮ, 26 ਮਈ ਨੂੰ ਲੰਦਨ ਤੇ 28 ਮਈ ਨੂੰ ਲੀਡਸ ‘ਚ ਹੋਵੇਗਾ। ਇਸ ਦੇ ਨਾਲ ਹੀ ਦਿਲਜੀਤ ਨੇ ਆਪਣੇ ਫੈਨਸ ਨੂੰ ‘Norwegian Turban Day’ ਦੀ ਵਧਾਈ ਵੀ ਦਿੱਤੀ ਹੈ, ਜਿਸ ਦੀ ਵੀਡੀਓ ਨੂੰ ਦਿਲਜੀਤ ਨੇ ਸ਼ੇਅਰ ਕੀਤਾ। ਇਸ ਵੀਡੀਓ ਨਾਲ ਹੀ ਉਸ ਨੇ ਇੱਕ ਭਾਵੁਕ ਮੈਸੇਜ ਵੀ ਦਿੱਤਾ ਤੇ ਕਿਹਾ, ‘ਜਿਨ੍ਹਾਂ ਨੂੰ ਪੱਗ ਬਣਨੀ ਆਉਂਦੀ ਹੈ ਉਨ੍ਹਾਂ ਨੂੰ ਇਸ ਦੀ ਰਾਖੀ ਕਰਨੀ ਵੀ ਆਉਂਦੀ ਹੈ’।
[embed]https://www.instagram.com/p/BhoJx2fB3z-/?hl=en&taken-by=diljitdosanjh[/embed]