ਮੁੰਬਈ: ਦੋ ਸਾਲ ਬਾਅਦ ਦੇਸੀ ਗਰਲ ਪ੍ਰਿਅੰਕਾ ਦੀ ਬਾਲੀਵੁੱਡ ‘ਚ ਵਾਪਸੀ ਹੋ ਰਹੀ ਹੈ ਉਹ ਵੀ ਭਾਈਜਾਨ ਸਲਮਾਨ ਦੀ ਫ਼ਿਲਮ ‘ਭਾਰਤ’ ਨਾਲ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਸਲਮਾਨ ਤੇ ਪੀਸੀ ਦੀ ਜੋੜੀ ਨੂੰ ਦੇਖਣ ਲਈ ਉਨ੍ਹਾਂ ਦੇ ਫੈਨਸ ਕਾਫੀ ਐਕਸਾਈਟਿਡ ਹਨ। ਹਾਲ ਹੀ ‘ਚ ਸਲਮਾਨ ਨੇ ਆਪਣੀ ਫ਼ਿਲਮ ਦੀ ਐਕਟਰਸ ਦਾ ਸਵੈਗ ਨਾਲ ਸਵਾਗਤ ਕੀਤਾ ਹੈ। ਉਹ ਵੀ ਕੁਝ ਖਾਸ ਤਰੀਕੇ ਨਾਲ ਟਵੀਟ ਕਰਕੇ।



ਸਲਾਮਨ ਦੇ ਟਵੀਟ ਨੇ ਉਸ ਦੇ ਫੈਨਸ ਦੇ ਚਿਹਰੇ ‘ਤੇ ਮੁਸਕੁਰਾਹਟ ਲਿਆ ਦਿੱਤੀ ਹੈ। ਇੰਨਾ ਹੀ ਨਹੀਂ ਪੀਸੀ ਨੇ ਵੀ ਸਲਮਾਨ ਦੇ ਟਵੀਟ ਦਾ ਬੇਹੱਦ ਖੂਬਸੂਰਤੀ ਨਾਲ ਹਿੰਦੀ ‘ਚ ਜਵਾਬ ਵੀ ਦਿੱਤਾ ਹੈ।



ਟਵੀਟ ਕਰਨ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਦਾ। ਇਸ ਲੜੀ ‘ਚ ਅੱਗੇ ਸ਼ਾਮਲ ਹੋਏ ਫ਼ਿਲਮ ਦੇ ਡਾਇਰੈਕਟਰ ਅਲੀ ਅੱਬਾਸ ਜਿਨ੍ਹਾਂ ਨੇ ਪ੍ਰਿਅੰਕਾ ਦਾ ਭਾਰਤ ‘ਚ ਆਉਣ ‘ਤੇ ਵੈਲਕਮ ਕੀਤਾ।



ਇਸ ਫ਼ਿਲਮ ਨਾਲ ਸਲਮਾਨ ਤੇ ਪ੍ਰਿਅੰਕਾ ਦੀ ਜੋੜੀ 10 ਸਾਲ ਬਾਅਦ ਸਿਲਵਰ ਸਕਰੀਨ ‘ਤੇ ਵਾਪਸੀ ਕਰ ਰਹੀ ਹੈ। ਸਲਮਾਨ ਦੀ ਇਹ ਅਲੀ ਨਾਲ ਤੀਸਰੀ ਮੂਵੀ ਹੈ। ‘ਭਾਰਤ’ ਫ਼ਿਲਮ 2019 ‘ਚ ਈਦ ‘ਤੇ ਰਿਲੀਜ਼ ਹੋਵੇਗੀ।