ਚੰਡੀਗੜ੍ਹ: ਤਰਸੇਮ ਜੱਸੜ ਪਾਲੀਵੁੱਡ ਦਾ ਸਭ ਤੋਂ ਵੱਧ ਫੇਮਸ ਸਿੰਗਰ-ਐਕਟਰ ਹੈ। ਉਸ ਨੇ ਹਮੇਸ਼ਾ ਆਪਣੇ ਗਾਣਿਆਂ ਤੇ ਫ਼ਿਲਮਾਂ ਨਾਲ ਸਭ ਨੂੰ ਹੈਰਾਨ ਹੀ ਕੀਤਾ ਹੈ। ਐਕਟਰ ਤੋਂ ਸਿੰਗਰ ਬਣਿਆ ਇਹ ਕਲਾਕਾਰ ਜਲਦੀ ਹੀ ਆਪਣੇ ਫੈਨਸ ਲਈ ਸਰਪ੍ਰਾਈਜ਼ ਲੈ ਕੇ ਆ ਰਿਹਾ ਹੈ। ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰਦਿਆਂ ਤਰਸੇਮ ਨੇ ਕਿਹਾ ਕਿ ਸਰਪ੍ਰਾਈਜ਼ ਜਲਦ ਹੀ ਮਿਲਣ ਵਾਲਾ ਹੈ ਤੇ ਇਹ ਸਰਪ੍ਰਾਈਜ਼ 19 ਅਪ੍ਰੈਲ ਨੂੰ ਰਵੀਲ ਕੀਤਾ ਜਾਵੇਗਾ।

 

ਤਰਸੇਮ ਦੀ ਪੋਸਟ ਦੇਖ ਕੇ ਲੱਗ ਰਿਹਾ ਹੈ ਕਿ ਉਸ ਦੀ ਆਉਣ ਵਾਲੀ ਐਲਬਮ ‘Turbanator’ ਨੂੰ ਸ਼ਾਇਦ ਉਹ 19 ਅਪ੍ਰੈਲ ਨੂੰ ਰਿਲੀਜ਼ ਕਰ ਰਿਹਾ ਹੈ। ਜੱਸੜ ਨੇ ਆਪਣੀ ਇਸ ਐਲਬਮ ਦਾ ਪੋਸਟਰ ਕਰੀਬ ਇੱਕ ਮਹੀਨਾ ਪਹਿਲਾ ਸ਼ੇਅਰ ਕੀਤਾ ਸੀ, ਜਿਸ ਨੇ ਜੱਸੜ ਦੇ ਫੈਨਸ ਦੀ ਐਕਸਾਈਟਮੈਂਟ ਨੂੰ ਹੋਰ ਵਧਾ ਦਿੱਤਾ। ਨਾਲ ਹੀ ਉਸ ਨੇ ਕਿਹਾ ਕਿ ਉਸ ਦੀ ਐਲਬਮ ‘ਚ ਹੋਰ ਵੀ ਬਹੁਤ ਕੁਝ ਨਵਾਂ ਹੋਵੇਗਾ।



ਜੱਸੜ ਨੇ ਪਾਲੀਵੁੱਡ ਦੇ ਫ਼ਿਲਮਫੇਅਰ ਐਵਾਰਡਸ ‘ਚ ਡੈਬਿਊ ਐਕਟਰ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਤਰਸੇਮ ਨੂੰ ਅਸੀਂ ‘ਰੱਬ ਦਾ ਰੇਡਿਓ’ ਤੇ ‘ਸਰਦਾਰ ਮੁਹਮੰਦ’ ‘ਚ ਦੇਖ ਚੁੱਕੇ ਹਾਂ ਜਿਸ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ ਸੀ।