ਪੜਚੋਲ ਕਰੋ
Advertisement
Aarti Chhabria Birthday : ਜਾਣੋ ਫ਼ਿਲਮਾਂ ਤੋਂ ਦੂਰ ਹੋ ਕੇ ਹੁਣ ਕਿਸ ਕੰਮ 'ਚ ਵਿਅਸਤ ਹੋ ਗਈ ਆਰਤੀ ਛਾਬੜੀਆ
Aarti Chhabria Birthday: 'ਆਵਾਰਾ ਪਾਗਲ ਦੀਵਾਨਾ' , 'ਸ਼ੂਟਆਊਟ ਐਟ ਲੋਖੰਡਵਾਲਾ'ਅਤੇ 'ਹੇ ਬੇਬੀ' (Heyy Babyy)' ਵਰਗੀਆਂ ਫਿਲਮਾਂ 'ਚ ਆਪਣੇ ਦਿਲਕਸ਼ ਅੰਦਾਜ਼ ਦਿਖਾਉਣ ਵਾਲੀ ਆਰਤੀ ਛਾਬੜੀਆ ਅੱਜ 40 ਸਾਲ ਦੀ ਹੋ ਗਈ ਹੈ।
Aarti Chhabria Birthday: 'ਆਵਾਰਾ ਪਾਗਲ ਦੀਵਾਨਾ' (Awara Paagal Deewana), 'ਸ਼ੂਟਆਊਟ ਐਟ ਲੋਖੰਡਵਾਲਾ' (Shootout at Lokhandwala)' ਅਤੇ 'ਹੇ ਬੇਬੀ' (Heyy Babyy)' ਵਰਗੀਆਂ ਫਿਲਮਾਂ 'ਚ ਆਪਣੇ ਦਿਲਕਸ਼ ਅੰਦਾਜ਼ ਦਿਖਾਉਣ ਵਾਲੀ ਆਰਤੀ ਛਾਬੜੀਆ ਅੱਜ 40 ਸਾਲ ਦੀ ਹੋ ਗਈ ਹੈ। ਆਰਤੀ ਨੇ ਫਿਲਮਾਂ ਤੋਂ ਵੱਧ ਇਸ਼ਤਿਹਾਰਾਂ ਰਾਹੀਂ ਪ੍ਰਸਿੱਧੀ ਹਾਸਲ ਕੀਤੀ ਹੈ। ਹਾਲਾਂਕਿ ਹੁਣ ਉਹ ਫਿਲਮ ਇੰਡਸਟਰੀ ਤੋਂ ਦੂਰ ਹੈ। ਆਰਤੀ ਛਾਬੜੀਆ ਦੇ 40ਵੇਂ ਜਨਮਦਿਨ ਦੇ ਮੌਕੇ 'ਤੇ ਆਓ ਜਾਣਦੇ ਹਾਂ ਬਾਲੀਵੁੱਡ ਤੋਂ ਦੂਰ ਹੋਣ ਤੋਂ ਬਾਅਦ ਆਰਤੀ ਕੀ ਕਰ ਰਹੀ ਹੈ।
ਇਸ਼ਤਿਹਾਰਾਂ ਵਿੱਚ ਦਿਖਾਇਆ ਜਲਵਾ
ਫਿਲਮ ਇੰਡਸਟਰੀ ਦੀ ਇਹ ਅਭਿਨੇਤਰੀ ਸੈਂਕੜੇ ਬ੍ਰਾਂਡਾਂ ਦੀ ਮਸ਼ਹੂਰੀ ਕਰ ਚੁੱਕੀ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਆਰਤੀ ਨੇ ਆਪਣੇ ਕਰੀਅਰ ਵਿੱਚ ਟੂਥਪੇਸਟ, ਆਈਸਕ੍ਰੀਮ ਅਤੇ ਕਰੀਮ, ਫੇਸ ਵਾਸ਼, ਇੰਸਟੈਂਟ ਨੂਡਲਸ ਸਮੇਤ 300 ਤੋਂ ਵੱਧ ਟੀਵੀ ਵਿਗਿਆਪਨਾਂ ਵਿੱਚ ਆਪਣੀਆਂ ਅਦਾਵਾਂ ਦਾ ਜਲਵਾ ਬਿਖੇਰ ਚੁੱਕੀ ਹੈ। ਇਸ਼ਤਿਹਾਰਾਂ ਤੋਂ ਇਲਾਵਾ ਉਹ ਕਈ ਹਿੱਟ ਐਲਬਮਾਂ ਦਾ ਵੀ ਹਿੱਸਾ ਰਹਿ ਚੁੱਕੀ ਹੈ।
ਇਹ ਵੀ ਪੜ੍ਹੋ :ਅਮਰੀਕਾ ਦੀ ਯੂਨਿਵਰਸਿਟੀ ਨੇ ਸਿੱਖ ਵਿਦਿਆਰਥੀਆਂ ਨੂੰ ਦਿੱਤੀ ਕ੍ਰਿਪਾਨ ਧਾਰਨ ਕਰਨ ਦੀ ਇਜਾਜਤ, ਲਗਾਈ ਇਹ ਸ਼ਰਤ
ਅੱਜ ਕੱਲ ਇਸ ਕੰਮ 'ਚ ਹੈ ਬੀਜੀ
ਅੱਜ ਕੱਲ ਇਸ ਕੰਮ 'ਚ ਹੈ ਬੀਜੀ
ਆਰਤੀ ਛਾਬੜੀਆ ਨੇ 2018 ਵਿੱਚ ਆਸਟ੍ਰੇਲੀਆ ਦੇ ਵਿਸ਼ਾਰਦ ਬੇਦਾਸੀ ਨਾਲ ਵਿਆਹ ਕੀਤਾ ਅਤੇ ਉਸਨੂੰ ਆਪਣੀ ਜ਼ਿੰਦਗੀ ਦਾ ਜੀਵਨ ਸਾਥੀ ਬਣਾ ਲਿਆ। ਉਸ ਦਾ ਪਤੀ ਵਿਸ਼ਾਰਦ ਟੈਕਸ ਸਲਾਹਕਾਰ ਹੈ। ਆਰਤੀ ਨੇ ਬਹੁਤ ਹੀ ਗੁਪਤ ਵਿਆਹ ਕੀਤਾ ਸੀ। ਉਨ੍ਹਾਂ ਨੇ ਵਿਆਹ ਤੋਂ ਬਾਅਦ ਹੀ ਫਿਲਮਾਂ ਤੋਂ ਦੂਰੀ ਬਣਾ ਲਈ ਸੀ। ਹੁਣ ਉਹ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਵਿਚ ਰਹਿੰਦੀ ਹੈ। ਹੁਣ ਉਸਦਾ ਸਾਰਾ ਸਮਾਂ ਉਸਦੇ ਪਰਿਵਾਰ ਦਾ ਹੈ।
ਇੰਸਟਾਗ੍ਰਾਮ 'ਤੇ ਰਹਿੰਦੀ ਹੈ ਐਕਟਿਵ
ਆਰਤੀ ਛਾਬੜੀਆ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਪਰਿਵਾਰ ਤੋਂ ਇਲਾਵਾ ਉਹ ਇੰਸਟਾਗ੍ਰਾਮ 'ਤੇ ਹੀ ਆਪਣਾ ਸਮਾਂ ਦੇਣਾ ਪਸੰਦ ਕਰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੀ ਸ਼ਾਨਦਾਰ ਫੈਨ ਫਾਲੋਇੰਗ ਹੈ। ਉਹ ਹਰ ਰੋਜ਼ ਆਪਣੇ ਪ੍ਰਸ਼ੰਸਕਾਂ ਲਈ ਨਵੀਆਂ-ਨਵੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫਿਲਮ ਇੰਡਸਟਰੀ 'ਚ ਸ਼ਾਨਦਾਰ ਅਦਾਕਾਰਾ ਰਹਿ ਚੁੱਕੀ ਆਰਤੀ ਛਾਬੜੀਆ ਦੇ ਇੰਸਟਾਗ੍ਰਾਮ 'ਤੇ 820K ਫਾਲੋਅਰਜ਼ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਪੋਰਟਸ
ਪੰਜਾਬ
ਪੰਜਾਬ
ਅਜ਼ਬ ਗਜ਼ਬ
Advertisement