ਮੁੰਬਈ: ਬਾਲੀਵੁੱਡ ਤੇ ਸਾਊਥ ਇੰਡਸਟਰੀ ਦੇ ਦਿੱਗਜ ਐਕਟਰ ਪ੍ਰਕਾਸ਼ ਰਾਜ (Prakash Raj Accident) ਦਾ ਐਕਸੀਡੈਂਟ ਹੋ ਗਿਆ ਹੈ ਤੇ ਉਨ੍ਹਾਂ ਨੂੰ ਫਰੈਕਚਰ ਹੋ ਗਿਆ ਹੈ। ਪ੍ਰਕਾਸ਼ ਰਾਜ (Prakash Raj ) ਨੇ ਖੁਦ ਟਵਿੱਟਰ 'ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਫੈਨਸ ਨੂੰ ਕਿਹਾ ਕਿ ਉਨ੍ਹਾਂ ਨੂੰ ਇਸ ਲਈ ਇੱਕ ਸਰਜਰੀ ਵੀ ਕਰਾਉਣੀ ਪਏਗੀ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਹ ਠੀਕ ਹਨ ਤੇ ਘਬਰਾਉਣ ਵਾਲੀ ਕੋਈ ਗੱਲ ਨਹੀਂ।
ਪ੍ਰਕਾਸ਼ ਰਾਜ ਨੇ ਟਵਿੱਟਰ (Prakash Raj Twitter) 'ਤੇ ਲਿਖਿਆ, "ਇੱਕ ਛੋਟੀ ਜਿਹਾ ਡਿੱਗਣਾ.. ਇੱਕ ਛੋਟਾ ਜਿਹਾ ਫ੍ਰੈਕਚਰ.. ਹੈਦਰਾਬਾਦ ਲਈ ਇੱਕ ਫਲਾਈਟ ਵਿੱਚ ਮੇਰੇ ਦੋਸਤ ਡਾ. ਗੁਰਵਰੇਡੀ ਦੇ ਸੁਰੱਖਿਅਤ ਹੱਥਾਂ ਵਿੱਚ ਸਰਜਰੀ ਲਈ.. ਮੈਂ ਠੀਕ ਹੋ ਜਾਵਾਂਗਾ। ਕੋਈ ਚਿੰਤਾ ਨਹੀਂ। ਕੋਈ ਫਰਕ ਨਹੀਂ ਪੈਂਦਾ। ਮੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਰੱਖੋ।”
ਫੈਨਸ ਨੇ ਜ਼ਾਹਰ ਕੀਤੀ ਚਿੰਤਾ
ਪ੍ਰਕਾਸ਼ ਰਾਜ ਦੇ ਇਸ ਟਵੀਟ 'ਤੇ ਪ੍ਰਸ਼ੰਸਕਾਂ ਨੇ ਉਸ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕਰਨੀ ਸ਼ੁਰੂ ਕਰ ਦਿੱਤੀ। ਕੁਝ ਲੋਕਾਂ ਨੇ ਉਸ ਲਈ ਪ੍ਰਾਰਥਨਾ ਕਰਨ ਦਾ ਦਾਅਵਾ ਵੀ ਕੀਤਾ। ਇਸ ਦੇ ਨਾਲ ਹੀ ਤੇਲਗੂ ਫਿਲਮ ਉਦਯੋਗ ਵਿੱਚ ਉਸ ਦੇ ਦੋਸਤ ਤੇ ਅਦਾਕਾਰ-ਨਿਰਮਾਤਾ ਬੰਡਲਾ ਗਣੇਸ਼ ਤੇ ਨਿਰਦੇਸ਼ਕ ਨਵੀਨ ਮੁਹੰਮਦਲੀ ਨੇ ਵੀ ਉਨ੍ਹਾਂ ਦੀ ਜਲਦੀ ਸਿਹਤਯਾਬੀ ਦੀ ਕਾਮਨਾ ਕੀਤੀ।
ਇਹ ਵੀ ਪੜ੍ਹੋ: Flight Fare: ਇਕਾਨਮੀ ਕਲਾਸ ਦੀ ਟਿਕਟ 4 ਲੱਖ ਰੁਪਏ, DGCA ਨੇ ਫਲਾਈਟ ਕਿਰਾਏ ਦਾ ਮੰਗਿਆ ਵੇਰਵਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904