ਨਵੀਂ ਦਿੱਲੀ: ਸੈਫ ਅਲੀ ਖਾਨ ਦੀ ਆਉਣ ਵਾਲੀ ਬਲੈਕ ਕਾਮੇਡੀ ਫਿਲਮ 'ਕਾਲਾਕਾਂਡੀ' ਨੂੰ ਕੁਝ ਵਕਤ ਪਹਿਲਾਂ ਸੈਂਸਰ ਬੋਰਡ ਕੋਲ ਭੇਜਿਆ ਗਿਆ ਸੀ। ਇਸ ਤੋਂ ਬਾਅਦ ਸੈਂਸਰ ਤੋਂ ਫਿਲਮ ਬਣਾਉਣ ਵਾਲਿਆਂ ਨੂੰ ਕਾਫੀ ਨਿਰਾਸ਼ਾ ਹੋਈ। ਸੈਂਸਰ ਨੇ ਫਿਲਮ 'ਚ 70 ਕੱਟ ਲਾਉਣ ਦੀ ਗੱਲ ਆਖੀ ਸੀ।

ਇਸ ਤੋਂ ਬਾਅਦ ਇਸ ਫਿਲਮ ਦੀ ਰਿਲੀਜ਼ ਤਰੀਕ ਅੱਗੇ ਵਧਾ ਦਿੱਤੀ ਗਈ ਸੀ। ਸੈਂਸਰ ਬੋਰਡ ਤੋਂ ਖਫਾ ਹੋ ਕੇ ਫਿਲਮ ਦੇ ਪ੍ਰੋਡਿਊਸਰਾਂ ਨੇ ਫਿਲਮ ਰਿਲੀਜ਼ ਨੂੰ ਅਕਤੂਬਰ ਤੋਂ ਅਗਲੇ ਸਾਲ ਜਨਵਰੀ 'ਚ ਰਿਲੀਜ਼ ਕਰਨ ਦੀ ਗੱਲ ਆਖੀ ਸੀ। ਇਸ ਤੋਂ ਬਾਅਦ ਪੂਰੀ ਟੀਮ ਨੇ ਸੈਂਸਰ ਦੇ ਇੱਕ ਹੁਕਮ ਖਿਲਾਫ ਪ੍ਰਮਾਣ ਤੇ ਅਪੀਲ ਟ੍ਰਿਬਿਊਨਲ 'ਚ ਭੇਜਣ ਦਾ ਫੈਸਲਾ ਕੀਤਾ ਸੀ। FCAT ਦੇ ਹੁਣੇ ਜਿਹੇ ਹੋਏ ਫੈਸਲੇ ਤੋਂ ਫਿਲਮ ਦੀ ਪੂਰੀ ਟੀਮ ਕਾਫੀ ਖੁਸ਼ ਹੈ। ਦਰਅਸਲ ਇਸ ਫਿਲਮ ਨੂੰ ਹੁਣ ਸਿਰਫ ਇੱਕ ਕੱਟ ਦੇ ਨਾਲ 'U/A' ਸਰਟੀਫਿਕੇਟ ਦੇ ਕੇ ਪਾਸ ਕਰ ਦਿੱਤਾ ਗਿਆ ਹੈ। ਇਸ ਫੈਸਲੇ 'ਤੇ ਪੂਰੀ ਟੀਮ ਨੇ ਖੁਸ਼ੀ ਪ੍ਰਗਟਾਈ ਹੈ।

ਸੈਫ ਅਲੀ ਖਾਨ ਨੇ ਇਸ ਬਾਰੇ ਕਿਹਾ ਕਿ 72 ਕੱਟ ਲੱਗਣ ਤੋਂ ਬਾਅਦ ਜ਼ਰਾ ਸੋਚ ਕੇ ਵੇਖੋ ਕਿ ਫਿਲਮ 'ਚ ਬਚਣਾ ਕੀ ਸੀ। ਪੂਰੀ ਕਹਾਣੀ ਵਿਗੜ ਜਾਣੀ ਸੀ ਪਰ ਹੁਣ ਇਸ ਨੂੰ ਇਕ ਕੱਟ ਦੇ ਨਾਲ ਪਾਸ ਕਰ ਦਿੱਤਾ ਗਿਆ ਹੈ। ਇਹ ਚੰਗਾ ਫੈਸਲਾ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੀ ਫਿਲਮ ਨੂੰ ਪਹਿਲਾਂ 70 ਕੱਟ ਦੱਸੇ ਗਏ ਹੋਣ ਉਸ ਨੂੰ ਸਿਰਫ ਇੱਕ ਕੱਟ 'ਚ ਕਿਵੇਂ ਪਾਸ ਕੀਤਾ ਗਿਆ। ਖੈਰ ਇਹ ਫਿਲਮ 12 ਜਨਵਰੀ 2018 ਨੂੰ ਰਿਲੀਜ਼ ਹੋਣ ਜਾ ਰਹੀ ਹੈ।