Alia Bhatt ਨੇ ਪੋਸਟ ਸ਼ੇਅਰ ਕਰ ਦੱਸੀ ਆਪਣੀ ਹਾਲਤ, ਕਿਹਾ ਕਰ ਰਹੀ ਹਾਂ ਸ਼ੂਟ 'ਤੇ ਵਾਪਸੀ
ਆਲੀਆ ਦੇ ਖਾਸ ਦੋਸਤ ਰਣਬੀਰ ਕਪੂਰ ਦਾ ਕੋਰੋਨਾ ਪੌਜ਼ੇਟਿਵ ਹੋਣਾ। ਇਸ ਦੇ ਨਾਲ ਹੀ ਆਲੀਆ ਦੀ ਅਗਲੀ ਫ਼ਿਲਮ 'ਗੰਗੂਬਾਈ ਕਾਠਿਆਵਾੜੀ' ਦੇ ਡਾਇਰੈਕਟਕ ਸੰਜੇ ਲੀਲਾ ਭੰਸਾਲੀ ਵੀ ਕੋਰੋਨਾ ਪੌਜ਼ੇਟਿਵ ਹੋ ਗਏ ਹਨ।

ਮੁੰਬਈ: ਬਾਲੀਵੁੱਡ ਐਕਟਰਸ ਆਲੀਆ ਭੱਟ ਪਿਛਲੇ ਕੁਝ ਦਿਨਾਂ ਤੋਂ ਕੁਰੰਟੀਨ ਸੀ। ਰਣਬੀਰ ਅਤੇ ਸੰਜੇ ਲੀਲਾ ਭੰਸਾਲੀ ਦੇ ਕੋਰੋਨਾ ਪੌਜ਼ਟਿਵ ਹੋਣ ਤੋਂ ਬਾਅਦ ਆਲੀਆ ਭੱਟ ਨੇ ਖੁਦ ਨੂੰ ਸੈਲਫ ਕੁਰੰਟੀਨ ਕਰ ਲਿਆ ਸੀ। ਪਰ ਹੁਣ ਆਲੀਆ ਭੱਟ ਨੇ ਇੱਕ ਆਫੀਸ਼ੀਅਲ ਪੋਸਟ ਸ਼ੇਅਰ ਕਰਦਿਆਂ ਫੈਨਜ਼ ਨੂੰ ਜਾਣਕਾਰੀ ਦਿੱਤੀ ਕਿ ਉਹ ਬਿਲਕੁਲ ਠੀਕ ਹੈ, ਉਸ ਦੀ ਕੋਰੋਨਾਵਾਇਰਸ ਟੈਸਟ ਰਿਪੋਰਟ ਵੀ ਨੈਗੇਟਿਵ ਆਈ ਹੈ। ਜਿਸ ਤੋਂ ਬਾਅਦ ਉਹ ਫਿਰ ਤੋਂ ਦੁਬਾਰਾ ਕੰਮ 'ਤੇ ਵਾਪਸੀ ਕਰ ਰਹੀ ਹੈ।
ਆਲੀਆ ਭੱਟ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਸ ਨੂੰ ਸ਼ੇਅਰ ਕੀਤੀ ਅਤੇ ਲਿਖਿਆ - ਮੈਂ ਤੁਹਾਡੇ ਸਭ ਦੇ ਚਿੰਤਾ ਅਤੇ ਦੇਖਭਾਲ ਵਾਲੇ ਮੈਸੇਜ ਪੜ੍ਹ ਰਹੀ ਹਾਂ। ਮੇਰਾ ਕੋਰੋਨਾ ਟੈਸਟ ਨੈਗੇਟਿਵ ਆਇਆ ਹੈ। ਡਾਕਟਰਾਂ ਨਾਲ ਗੱਲ ਕਰਨ ਤੋਂ ਬਾਅਦ ਅਤੇ ਖੁਦ ਨੂੰ ਆਈਸੋਲੇਟ ਕਰਨ ਤੋਂ ਬਾਅਦ ਮੈਂ ਅੱਜ ਤੋਂ ਦੁਬਾਰਾ ਕੰਮ 'ਤੇ ਜਾ ਰਹੀ ਹਾਂ। ਆਪ ਸਾਰਿਆਂ ਦੀਆਂ ਸ਼ੁਭ ਇੱਛਾਵਾਂ ਲਈ ਧੰਨਵਾਦ। ਮੈਂ ਅਜੇ ਆਪਣੀ ਵੀ ਦੇਖਭਾਲ ਕਰ ਰਹੀ ਹਾਂ ਅਤੇ ਸਾਰੀ ਸੁਰੱਖਿਆ ਲੈ ਰਹੀ ਹਾਂ। ਤੁਸੀ ਵੀ ਸਭ ਆਪਣਾ ਧਿਆਨ ਰੱਖੋ।
ਦੱਸ ਦਈਏ ਕਿ ਆਲੀਆ ਭੱਟ ਦੀ ਗੰਗੂਬਾਈ ਕਠਿਆਵਾੜੀ ਦੀ ਸ਼ੂਟਿੰਗ ਇਨ੍ਹੀਂ ਦਿਨੀਂ ਚੱਲ ਰਹੀ ਸੀ। ਪਰ ਸੰਜੇ ਲੀਲਾ ਬੰਸਾਲੀ ਦੇ ਕੋਰੋਨਾ ਪੌਜੇਟਿਵ ਪਾਏ ਜਾਣ ਤੋਂ ਬਾਅਦ ਇਸ ਫਿਲਮ ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਨ੍ਹੀਂ ਦਿਨੀਂ ਉਨ੍ਹਾਂ ਦੀ ਫਿਲਮ 'ਬ੍ਰਹਮਾਸਤਰ' ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਵੀ ਚੱਲ ਰਿਹਾ ਹੈ। ਹੋ ਸਕਦਾ ਹੈ ਆਲੀਆ ਪਹਿਲਾ ਇਸ ਫਿਲਮ ਦਾ ਕੰਮ ਪੂਰਾ ਕਰੇ।
ਇਹ ਵੀ ਪੜ੍ਹੋ: JEE Main Admit Card: ਆਡਮਿਟ ਕਾਰਡ ਜਾਰੀ, ਇਸ ਲਿੰਕ ਤੋਂ ਕਰੋ ਡਾਊਨਲੋਡ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Before You Go
CM Mann's order? No NOC! — Majithia's big claim
ਟ੍ਰੈਂਡਿੰਗ ਟੌਪਿਕ






















