ਪੜਚੋਲ ਕਰੋ
Advertisement
ਪਾਕਿਸਤਾਨ ਨੇ ਰਾਜ ਕਪੂਰ ਦੀ ਹਵੇਲੀ ਨੂੰ ਬਣਾਇਆ ਅਜਾਇਬ ਘਰ, ਹੁਣ ਬਾਰੀ ਦਿਲੀਪ ਕੁਮਾਰ ਦੇ ਘਰ ਦੀ
ਲੰਬੇ ਸਮੇਂ ਤੋਂ ਖ਼ਬਰਾਂ ਆ ਰਹੀਆਂ ਸੀ ਕਿ ਬਾਲੀਵੁੱਡ ਔਕਟਰ ਰਾਜ ਕਪੂਰ ਅਤੇ ਦਿਲੀਪ ਕੁਮਾਰ ਦੇ ਪਾਕਿਸਤਾਨ ਦੇ ਜੱਦੀ ਘਰਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਹੁਣ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਪੇਸ਼ਾਵਰ ਵਿਚ ਇਨ੍ਹਾਂ ਦੋਵਾਂ ਦੇ ਘਰਾਂ ਨੂੰ ਸੁਰੱਖਿਅਤ ਰੱਖਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ।
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਐਕਟਰ ਰਾਜ ਕਪੂਰ (Raj Kapoor) ਅਤੇ ਦਿਲੀਪ ਕੁਮਾਰ (Dilip Kumar) ਦੇ ਪਾਕਿਸਤਾਨ ਵਿਚ ਜੱਦੀ ਘਰਾਂ ਨੂੰ ਇੱਕ ਵਾਰ ਫੇਰ ਤੋਂ ਤਿਆਰ ਕੀਤਾ ਜਾ ਰਿਹਾ ਹੈ। ਇਹ ਦੋਵੇਂ ਅਦਾਕਾਰ ਪਾਕਿਸਤਾਨ ਦੇ ਪੇਸ਼ਾਵਰ (Peshawar) ਦੇ ਰਹਿਣ ਵਾਲੇ ਸੀ ਤੇ ਉਨ੍ਹਾਂ ਦੇ ਪੁਰਖੇ ਘਰ ਅਜੇ ਵੀ ਉੱਥੇ ਮੌਜੂਦ ਹਨ। ਹਾਲ ਹੀ ਵਿੱਚ ਖ਼ਬਰ ਆਈ ਸੀ ਕਿ ਉਨ੍ਹਾਂ ਦੇ ਮਕਾਨ ਬਹੁਤ ਮਾੜੀ ਹਾਲਤ ਵਿੱਚ ਹਨ, ਜਿਸ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਅਤ ਕਰਨ ਦਾ ਫੈਸਲਾ ਕੀਤਾ।
ਅਜਾਇਬ ਘਰ ਬਣਾਈ ਗਈ ਰਾਜ ਕਪੂਰ ਦੀ ਹਵੇਲੀ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਰਾਜ ਕਪੂਰ ਦੇ ਪਰਿਵਾਰ ਦੀ ਬਹੁਤ ਵੱਡੀ ਹਵੇਲੀ ਸੀ। ਉਸਦੇ ਮਾਲਕ ਨੇ ਇਸ ਮਹੱਲ ਨੂੰ ਵੇਚਣ ਦੀ ਯੋਜਨਾ ਬਣਾਈ ਸੀ ਪਰ ਖ਼ਬਰਾਂ ਵਿਚ ਆਉਣ ਤੋਂ ਬਾਅਦ ਸਰਕਾਰ ਨੇ ਇਸ ਨੂੰ ਸੁਰੱਖਿਅਤ ਰੱਖਣ ਦੀ ਯੋਜਨਾ ਬਣਾਈ। ਇਹ ਹਵੇਲੀ ਬਹੁਤ ਹੀ ਖ਼ਸਤਾ ਹਾਲਤ ਵਿੱਚ ਸੀ। ਹੁਣ ਇਸ ਨੂੰ ਇੱਕ ਵਾਰ ਫਿਰ ਪੁਰਾਣਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਨੂੰ ਅਜਾਇਬ ਘਰ ‘ਚ ਤਬਦਿਲ ਕੀਤਾ ਜਾ ਰਿਹਾ ਹੈ।
ਖ਼ਰਾਬ ਹੋ ਚੁੱਕੀਆਂ ਕੰਧਾਂ ਅਤੇ ਲੱਕੜ ਦਾ ਕੰਮ: ਰਾਜ ਕਪੂਰ ਤੋਂ ਉਲਟ ਦਿਲੀਪ ਕੁਮਾਰ ਦਾ ਪਰਿਵਾਰ ਇੱਕ ਸਧਾਰਣ ਘਰ ਵਿਚ ਰਹਿੰਦਾ ਸੀ। ਇਹ ਸ਼ਹਿਰ ਦੇ ਇੱਕ ਵਿਅਸਤ ਬਾਜ਼ਾਰ ਵਿੱਚ ਇੱਕ ਛੋਟੀ ਜਿਹੀ ਗਲੀ ਵਿੱਚ ਸੀ। ਇਸ ਘਰ ਦਾ ਦਰਵਾਜ਼ਾ ਡਿੱਗ ਗਿਆ ਹੈ ਅਤੇ ਛੱਤ ਵੀ ਨਹੀਂ ਹੈ। ਘਰ ਦਾ ਅੰਦਰਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਖੈਬਰ ਪਖਤੂਨਖਵਾ ਦੇ ਪੁਰਾਤੱਤਵ ਅਤੇ ਅਜਾਇਬ ਘਰ ਦੇ ਡਾਇਰੈਕਟਰ ਅਬਦੁੱਲ ਸਮਦ ਨੇ ਕਿਹਾ ਕਿ ਇਹ ਦੋਵੇਂ ਮਕਾਨ ਉਨ੍ਹਾਂ ਦੀ ਇਤਿਹਾਸਕ ਵਿਰਾਸਤ ਹਨ ਅਤੇ ਉਨ੍ਹਾਂ ਦੀ ਸਾਂਭ ਸੰਭਾਲ ‘ਤੇ ਉਨ੍ਹਾਂ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਦਿਲੀਪ ਕੁਮਾਰ ਅਤੇ ਰਾਜ ਕਪੂਰ ਪੇਸ਼ਾਵਰ ਦੇ ਵਸਨੀਕ ਹਨ।
ਕਰੋੜਾਂ ਦੀ ਨੌਕਰੀ ਛੱਡ ਟਾਪ ਵਿਗਿਆਨੀ ਪਾਕਿਸਤਾਨੀ ਸਰਹੱਦ ‘ਤੇ ਬੱਚੀਆਂ ਨੂੰ ਦੇ ਰਿਹਾ ਸਿੱਖਿਆ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਕ੍ਰਿਕਟ
ਕ੍ਰਿਕਟ
ਪੰਜਾਬ
Advertisement