ਪੜਚੋਲ ਕਰੋ
'ਬਾਗੀ-2' ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਦੀ 'ਬਾਗੀ' ਸੀਰੀਜ਼ ਦੀ ਤੀਜੀ ਫਿਲਮ ਦਾ ਐਲਾਨ ਹੋ ਗਿਆ ਹੈ। ਇਸ ਫਿਲਮ ਵਿੱਚ ਵੀ ਟਾਇਗਰ ਹੀ ਮੁੱਖ ਭੂਮਿਕਾ ਅਦਾ ਕਰਨਗੇ। 'ਬਾਗੀ-2' ਦੇ ਟ੍ਰੇਲਰ ਰਿਲੀਜ਼ ਤੋਂ ਪਹਿਲਾਂ ਹੀ 'ਬਾਗੀ-3' ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਦਾ ਡਾਇਰੈਕਸ਼ਨ ਅਹਿਮਦ ਖਾਨ ਕਰ ਰਹੇ ਹਨ ਤੇ ਫਿਲਮ ਨੂੰ ਸਾਜਿਦ ਨਾਡੀਆਵਾਲਾ ਬਣਾ ਰਹੇ ਹਨ। https://twitter.com/NGEMovies/status/965413196822540288 ਇਸ ਸੀਰੀਜ਼ ਦੀ ਪਹਿਲੀ ਫਿਲਮ 'ਬਾਗੀ' 2016 ਵਿੱਚ ਰਿਲੀਜ਼ ਹੋਈ ਸੀ। ਇਸ ਵਿੱਚ ਟਾਇਗਰ ਸ਼ਰਾਫ ਤੇ ਸ਼ਰਧਾ ਕਪੂਰ ਸਨ। ਫਿਲਮ ਨੂੰ ਲੋਕਾਂ ਨੇ ਪਸੰਦ ਕੀਤਾ ਤੇ ਫਿਲਮ ਨੇ ਚੰਗੇ ਪੈਸੇ ਕਮਾਏ। 'ਬਾਗੀ-2' ਵਿੱਚ ਵੀ ਟਾਇਗਰ ਐਕਸ਼ਨ ਕਰਦੇ ਨਜ਼ਰ ਆਉਣ ਵਾਲੇ ਹਨ। https://instagram.com/p/BfH9_E8lCkI/?utm_source=ig_embed ਇਸ ਵਿੱਚ ਉਨ੍ਹਾਂ ਨਾਲ ਦਿਸ਼ਾ ਪਟਾਨੀ ਮੁੱਖ ਭੂਮਿਕਾ ਵਿੱਚ ਹੈ। ਇਸ ਫਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ। ਫਿਲਮ 'ਤੇ ਕਰੀਬ 50 ਕਰੋੜ ਰੁਪਏ ਖਰਚ ਕੀਤੇ ਗਏ ਹਨ। https://instagram.com/p/BZgSKYUlIGA/?utm_source=ig_embed ਇਸ ਫਿਲਮ ਦਾ ਟ੍ਰੇਲਰ ਦੋ ਦਿਨ ਬਾਅਦ ਰਿਲੀਜ਼ ਹੋਵੇਗਾ। ਫਿਲਮ ਇਸੇ ਸਾਲ 30 ਅਪ੍ਰੈਲ ਨੂੰ ਰਿਲੀਜ਼ ਹੋਣੀ ਹੈ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















