Abhishek-Aishwarya Grey Divorce: ਟ੍ਰੋਲਰਸ ਦੇ ਨਿਸ਼ਾਨੇ 'ਤੇ ਆਏ ਐਸ਼ਵਰਿਆ ਰਾਏ-ਅਭਿਸ਼ੇਕ ਬੱਚਨ, ਜਾਣੋ Grey Divorce ਨੂੰ ਲੈ ਕਿਉਂ ਉੱਠਿਆ ਮੁੱਦਾ ?
Abhishek Bachchan-Aishwarya Rai Grey Divorce: ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਹੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਤਕਰਾਰ ਨਾਲ
Abhishek Bachchan-Aishwarya Rai Grey Divorce: ਬਾਲੀਵੁੱਡ ਅਦਾਕਾਰ ਅਭਿਸ਼ੇਕ ਬੱਚਨ ਅਤੇ ਉਨ੍ਹਾਂ ਦੀ ਪਤਨੀ ਐਸ਼ਵਰਿਆ ਰਾਏ ਬੱਚਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਹੋ ਰਹੇ ਹਨ। ਉਨ੍ਹਾਂ ਦੇ ਪਰਿਵਾਰ ਵਿੱਚ ਤਕਰਾਰ ਨਾਲ ਜੁੜੀਆਂ ਕਈ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਹੀ ਨਹੀਂ ਸੋਸ਼ਲ ਮੀਡੀਆ ਯੂਜ਼ਰਸ ਵੱਲੋਂ ਜੋੜੇ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਤਲਾਕ ਨੂੰ ਲੈ ਲਗਾਤਾਰ ਕਈ ਖਬਰਾਂ ਸਣੇ ਪੋਸਟਾਂ ਵੀ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੇ ਹਨ।
ਅਭਿਸ਼ੇਕ ਅਤੇ ਐਸ਼ਵਰਿਆ ਦੇ ਤਕਰਾਰ ਦਾ ਕਿਉਂ ਉੱਠਿਆ ਮੁੱਦਾ...
ਦੱਸ ਦੇਈਏ ਕਿ ਅਭਿਸ਼ੇਕ ਅਤੇ ਐਸ਼ਵਰਿਆ ਵਿਚਕਾਰ ਤਲਾਕ ਦੀ ਗੱਲ ਨੂੰ ਲੈ ਕੇ ਯੂਜ਼ਰਸ ਵੱਲੋਂ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਸਵਾਲ ਇਹ ਉੱਠ ਰਹੇ ਹਨ ਕਿ ਅਭਿਸ਼ੇਕ ਅਤੇ ਐਸ਼ਵਰਿਆ ਟਰੋਲ ਕਿਉਂ ਹੋ ਰਹੇ ਹਨ? ਯੂਜ਼ਰਸ ਵਾਰ-ਵਾਰ ਦੋਵਾਂ ਵਿਚਾਲੇ ਗ੍ਰੇ ਤਲਾਕ ਦਾ ਮੁੱਦਾ ਕਿਉਂ ਉਠਾ ਰਹੇ ਹਨ? ਦਰਅਸਲ, ਹਾਲ ਹੀ ਵਿੱਚ ਪੂਰਾ ਬੱਚਨ ਪਰਿਵਾਰ ਇੱਕ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਇਆ ਸੀ, ਜਿੱਥੇ ਅਮਿਤਾਭ ਬੱਚਨ, ਜਯਾ ਬੱਚਨ, ਸ਼ਵੇਤਾ ਬੱਚਨ ਅਤੇ ਅਭਿਸ਼ੇਕ ਬੱਚਨ ਮੀਡੀਆ ਦੇ ਸਾਹਮਣੇ ਇੱਕਠੇ ਪੋਜ਼ ਦਿੰਦੇ ਨਜ਼ਰ ਆਏ ਸਨ। ਹਾਲਾਂਕਿ ਐਸ਼ਵਰਿਆ ਰਾਏ ਬੱਚਨ ਆਪਣੀ ਬੇਟੀ ਆਰਾਧਿਆ ਨਾਲ ਪਰਿਵਾਰ ਤੋਂ ਦੂਰ ਨਜ਼ਰ ਆਈ, ਇਸ ਦੌਰਾਨ ਉਹ ਇੱਕ-ਦੂਜੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਵੀ ਵੇਖੇ ਗਏ।
ਇਸ ਤੋਂ ਬਾਅਦ ਟ੍ਰੋਲਰਸ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਵਿਚਕਾਰ ਕੁਝ ਠੀਕ ਨਹੀਂ ਹੈ। ਪਹਿਲਾਂ ਦੋਵਾਂ ਵਿਚਾਲੇ ਦਰਾਰ ਨੂੰ ਲੈ ਕੇ ਚਰਚਾ ਸ਼ੁਰੂ ਹੋਈ, ਫਿਰ ਚਰਚਾ ਉਨ੍ਹਾਂ ਦੇ ਗ੍ਰੇ ਤਲਾਕ ਤੱਕ ਪਹੁੰਚ ਗਈ। ਪਿਛਲੇ 10-12 ਦਿਨਾਂ ਤੋਂ ਅਭਿਸ਼ੇਕ ਅਤੇ ਐਸ਼ਵਰਿਆ ਲਗਾਤਾਰ ਸੋਸ਼ਲ ਮੀਡੀਆ 'ਤੇ ਟ੍ਰੋਲ ਦੇ ਨਿਸ਼ਾਨੇ 'ਤੇ ਹਨ ਪਰ ਦੋਵਾਂ 'ਚੋਂ ਕਿਸੇ ਨੇ ਵੀ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਟ੍ਰੋਲਰਸ ਗ੍ਰੇ ਤਲਾਕ 'ਤੇ ਇੰਨਾ ਜ਼ੋਰ ਕਿਉਂ ਦੇ ਰਹੇ ਹਨ?
ਦਰਅਸਲ, ਕੁਝ ਦਿਨ ਪਹਿਲਾਂ ਹੀ ਅਭਿਸ਼ੇਕ ਬੱਚਨ ਨੇ ਤਲਾਕ 'ਤੇ ਇੱਕ ਪੋਸਟ ਨੂੰ ਲਾਈਕ ਕੀਤਾ ਸੀ, ਜੋ ਗ੍ਰੇ ਤਲਾਕ ਨਾਲ ਸਬੰਧਤ ਸੀ। ਉਦੋਂ ਤੋਂ ਹੀ ਅਭਿਸ਼ੇਕ ਅਤੇ ਐਸ਼ਵਰਿਆ ਵਿਚਕਾਰ ਗ੍ਰੇ ਤਲਾਕ ਨੂੰ ਲੈ ਕੇ ਟ੍ਰੋਲਸ ਚਰਚਾ 'ਚ ਹਨ। ਤੁਹਾਨੂੰ ਦੱਸ ਦੇਈਏ ਕਿ ਵਿਆਹ ਦੇ ਕਈ ਸਾਲਾਂ ਬਾਅਦ ਜਦੋਂ ਲੋਕ ਤਲਾਕ ਲੈਂਦੇ ਹਨ, ਤਾਂ ਇਸ ਨੂੰ ਗ੍ਰੇ ਡਿਵੋਰਸ ਕਿਹਾ ਜਾਂਦਾ ਹੈ, ਜਿਸ ਵਿੱਚ ਜਦੋਂ ਇੱਕ ਜੋੜਾ ਲੰਬੇ ਸਮੇਂ ਤੱਕ ਇਕੱਠੇ ਰਹਿਣ ਤੋਂ ਬਾਅਦ ਇੱਕ ਦੂਜੇ ਤੋਂ ਵੱਖ ਹੋਣ ਦਾ ਫੈਸਲਾ ਕਰਦਾ ਹੈ, ਤਾਂ ਇਸਨੂੰ ਇਸ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਹਾਲਾਂਕਿ ਐਸ਼ ਅਤੇ ਅਭਿਸ਼ੇਕ ਵੱਲੋਂ ਇਸ ਉੱਪਰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ।