Aishwarya Rai: ਐਸ਼ਵਰਿਆ ਰਾਏ ਨੇ ਬੇਟੀ ਆਰਾਧਿਆ ਦੀ ਸਿਹਤ ਨੂੰ ਲੈ ਫੇਕ ਨਿਊਜ਼ 'ਤੇ ਤੋੜੀ ਚੁੱਪ, ਬੋਲੀ- ਝੂਠੀਆਂ ਖਬਰਾਂ ਨੂੰ...
Aishwarya Rai On Aaradhya Bachchan Fake News Case: ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਬੇਟੀ ਆਰਾਧਿਆ ਬੱਚਨ ਦੀ ਵੱਲੋ ਕੁਝ ਦਿਨ ਪਹਿਲਾਂ ਦਿੱਲੀ ਹਾਈਕੋਰਟ 'ਚ 2 ਯੂ-ਟਿਊਬ ਚੈਨਲਾਂ ਅਤੇ ਇਕ ਵੈੱਬਸਾਈਟ ਖਿਲਾਫ...
Aishwarya Rai On Aaradhya Bachchan Fake News Case: ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਦੀ ਬੇਟੀ ਆਰਾਧਿਆ ਬੱਚਨ ਦੀ ਵੱਲੋ ਕੁਝ ਦਿਨ ਪਹਿਲਾਂ ਦਿੱਲੀ ਹਾਈਕੋਰਟ 'ਚ 2 ਯੂ-ਟਿਊਬ ਚੈਨਲਾਂ ਅਤੇ ਇਕ ਵੈੱਬਸਾਈਟ ਖਿਲਾਫ ਪਟੀਸ਼ਨ ਦਾਇਰ ਕੀਤੀ ਗਈ ਸੀ। ਬੱਚਨ ਪਰਿਵਾਰ ਦੇ ਵੱਲੋ ਕਿਹਾ ਗਿਆ ਕਿ ਆਰਾਧਿਆ ਦੀ ਸਿਹਤ ਬਾਰੇ ਕੁਝ ਫਰਜ਼ੀ ਜਾਣਕਾਰੀ ਯੂਟਿਊਬ ਚੈਨਲ ਅਤੇ ਵੈੱਬ ਸਾਈਟ 'ਤੇ ਲਗਾਤਾਰ ਦਿਖਾਈ ਜਾ ਰਹੀ ਹੈ, ਜੋ ਕਿ ਬੇਹੱਦ ਇਤਰਾਜ਼ਯੋਗ ਹੈ। ਇਸ 'ਤੇ ਅਦਾਲਤ ਨੇ ਸੁਣਵਾਈ ਕੀਤੀ ਹੈ ਪਰ ਹੁਣ ਐਸ਼ਵਰਿਆ ਰਾਏ ਬੱਚਨ ਨੇ ਇਸ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਐਸ਼ਵਰਿਆ ਨੂੰ ਬੇਟੀ ਬਾਰੇ ਪੁੱਛਿਆ ਗਿਆ ਸੀ ਸਵਾਲ
ਅੱਜ ਮੁੰਬਈ 'ਚ 'ਪੋਨੀਅਨ ਸੇਲਵਨ 2' ਦੇ ਪ੍ਰਮੋਸ਼ਨ ਦੌਰਾਨ ਐਸ਼ਵਰਿਆ ਰਾਏ ਬੱਚਨ ਤੋਂ ਧੀ ਆਰਾਧਿਆ ਬੱਚਨ ਦੇ ਕੋਰਟ ਕੇਸ ਬਾਰੇ ਅਸਿੱਧੇ ਤੌਰ 'ਤੇ ਸਵਾਲ ਕੀਤੇ ਗਏ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ। ਇਹ ਲੋਕਾਂ ਨੂੰ ਭਾਵਨਾਤਮਕ ਤੌਰ 'ਤੇ ਦੁੱਖੀ ਕਰਦਾ ਹੈ। ਕੀ ਤੁਹਾਨੂੰ ਲਗਦਾ ਹੈ ਕਿ ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ?
ਐਸ਼ਵਰਿਆ ਨੇ ਇਹ ਜਵਾਬ ਦਿੱਤਾ ਹੈ...
ਇਸ ਸਵਾਲ ਦੇ ਜਵਾਬ 'ਚ ਐਸ਼ਵਰਿਆ ਰਾਏ ਬੱਚਨ ਨੇ ਕਿਹਾ, 'ਇਹ ਬਹੁਤ ਚੰਗੀ ਗੱਲ ਹੈ ਕਿ ਮੀਡੀਆ ਦਾ ਇੱਕ ਮੈਂਬਰ ਇਹ ਮੰਨ ਰਿਹਾ ਹੈ ਕਿ ਅਜਿਹੀਆਂ ਖਬਰਾਂ ਹਨ ਜੋ ਝੂਠੀਆਂ ਹਨ। ਇਸ ਤੋਂ ਸਾਨੂੰ ਉਮੀਦ ਮਿਲਦੀ ਹੈ ਕਿ ਤੁਸੀਂ ਅਜਿਹੀਆਂ ਖ਼ਬਰਾਂ ਨੂੰ ਉਤਸ਼ਾਹਿਤ ਨਹੀਂ ਕਰੋਗੇ। ਜਾਅਲੀ ਖ਼ਬਰਾਂ ਦੇ ਨਕਾਰਾਤਮਕ ਪ੍ਰਭਾਵ ਨੂੰ ਸਮਝਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਅਜਿਹੀਆਂ ਰਿਪੋਰਟਾਂ ਅਸੰਵੇਦਨਸ਼ੀਲ ਅਤੇ ਬੇਲੋੜੀਆਂ ਹਨ। ਤੁਹਾਡੇ ਸਮਰਥਨ, ਤੁਹਾਡੇ ਗਿਆਨ ਅਤੇ ਅਜਿਹੀਆਂ ਖ਼ਬਰਾਂ ਨੂੰ ਪਛਾਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਇਹ ਗੱਲ ਅਦਾਲਤ ਵਿਚ ਕਹੀ ਗਈ...
ਆਰਾਧਿਆ ਬੱਚਨ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਨੇ ਕਿਹਾ ਸੀ ਕਿ ਸੋਸ਼ਲ ਮੀਡੀਆ 'ਤੇ ਕਿਸੇ ਵੀ ਵਿਅਕਤੀ ਖਾਸ ਕਰਕੇ ਬੱਚਿਆਂ ਦੀ ਅਕਸ ਖਰਾਬ ਕਰਨਾ ਗੰਭੀਰ ਮਾਮਲਾ ਹੈ। ਅਦਾਲਤ ਨੇ ਇਹ ਵੀ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਵੀ ਅਜਿਹੀਆਂ ਝੂਠੀਆਂ ਖ਼ਬਰਾਂ ਸਾਂਝੀਆਂ ਨਾ ਕੀਤੀਆਂ ਜਾਣ। ਇਸ ਤੋਂ ਇਲਾਵਾ ਅਦਾਲਤ ਨੇ ਅਜਿਹੇ ਸਾਰੇ ਵੀਡੀਓਜ਼ ਅਤੇ ਸੂਚਨਾਵਾਂ ਦੇ ਪ੍ਰਸਾਰਣ 'ਤੇ ਅੰਤਰਿਮ ਰੋਕ ਲਗਾਉਣ ਦੇ ਨਿਰਦੇਸ਼ ਦਿੱਤੇ ਸਨ।