ਨਵੀਂ ਦਿੱਲੀ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਇਸ ਵੇਲੇ ਕੇਪ ਟਾਊਨ ਵਿੱਚ ਹਨ। ਟੀਮ ਇੰਡੀਆ ਨੇ ਸਾਊਥ ਅਫ਼ਰੀਕਾ ਨਾਲ ਟੈਸਟ, ਇੱਕ ਦਿਨਾ ਅਤੇ ਟੀ-20 ਸੀਰੀਜ਼ ਖੇਡਣੀਆਂ ਹਨ। 5 ਜਨਵਰੀ ਤੋਂ ਸ਼ੁਰੂ ਹੋ ਰਹੇ ਇਨ੍ਹਾਂ ਮੁਕਾਬਲਿਆਂ ਤੋਂ ਪਹਿਲਾਂ ਵਿਰਾਟ ਅਤੇ ਅਨੁਸ਼ਕਾ ਇਸ ਖ਼ੂਬਸੂਰਤ ਸ਼ਹਿਰ ਵਿੱਚ ਫੁਰਸਤ ਦੇ ਪਲਾਂ ਦਾ ਆਨੰਦ ਲੈ ਰਹੇ ਹਨ।

ਇਸੇ ਦੌਰਾਨ ਇੱਕ ਤਸਵੀਰ ਸਾਹਮਣੇ ਆਈ ਹੈ, ਜਿਸ ਵਿੱਚ ਵਿਰਾਟ-ਅਨੁਸ਼ਕਾ ਦੇ ਨਾਲ ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਨਜ਼ਰ ਆਏ ਹਨ।

ਅਕਸ਼ੈ ਵੀ ਆਪਣੇ ਪਰਿਵਾਰ ਨਾਲ ਨਵੇਂ ਸਾਲ ਮੌਕੇ ਕੇਪ ਟਾਊਨ ਗਏ ਹੋਏ ਹਨ। ਇਹੋ ਵਜ੍ਹਾ ਹੈ ਕਿ ਅਕਸ਼ੈ ਨੇ ਓਥੇ ਵਿਰਾਟ-ਅਨੁਸ਼ਕਾ ਨਾਲ ਲੰਚ ਦਾ ਪ੍ਰੋਗਰਾਮ ਬਣਾ ਲਿਆ।

ਨਿਊ ਈਅਰ ਮੌਕੇ ਵਿਰਾਟ-ਅਨੁਸ਼ਕਾ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ ਜੋ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। ਵਿਰਾਟ ਕੋਹਲੀ ਇੱਥੇ ਅਫਰੀਕੀ ਸੰਗੀਤ 'ਤੇ ਭੰਗੜਾ ਪਾਉਂਦੇ ਵੀ ਨਜ਼ਰ ਆਏ।