Ambani Ganesh Chaturthi Celebration: ਦੁਨੀਆ ਭਰ ਵਿੱਚ 19 ਸਤੰਬਰ ਨੂੰ ਗਣੇਸ਼ ਚਤੁਰਥੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਆਪਣੇ ਪੂਰੇ ਪਰਿਵਾਰ ਨਾਲ ਐਂਟੀਲੀਆ ਸਥਿਤ ਆਪਣੇ ਘਰ 'ਚ ਗਣਪਤੀ ਬੱਪਾ ਦਾ ਸ਼ਾਨਦਾਰ ਸਵਾਗਤ ਕੀਤਾ। ਗਣਪਤੀ ਦੇ ਸਵਾਗਤ ਲਈ ਅੰਬਾਨੀ ਦੇ ਘਰ ਕਈ ਮਸ਼ਹੂਰ ਹਸਤੀਆਂ ਵੀ ਪਹੁੰਚੀਆਂ ਸਨ। ਇਸ ਦੌਰਾਨ ਨੀਤਾ ਅੰਬਾਨੀ ਨੇ ਆਪਣੀ ਨੂੰਹ ਸ਼ਲੋਕਾ ਅਤੇ ਹੋਣ ਵਾਲੀ ਨੂੰਹ ਰਾਧਿਕਾ ਨਾਲ ਮਿਲ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। 


ਨੀਤਾ ਅੰਬਾਨੀ ਨੇ ਆਪਣੀਆਂ ਨੂੰਹਾਂ ਨਾਲ ਮਿਲ ਖਿੱਚਿਆ ਧਿਆਨ


ਗਣੇਸ਼ ਚਤੁਰਥੀ ਦੇ ਮੌਕੇ 'ਤੇ ਅੰਬਾਨੀ ਪਰਿਵਾਰ ਦੇ ਐਂਟੀਲੀਆ 'ਚ ਵੀ ਬੱਪਾ ਬਿਰਾਜਮਾਨ ਹੋਏ। ਇਸ ਮੌਕੇ 'ਤੇ ਗਣਪਤੀ ਦਾ ਸਵਾਗਤ ਕਰਨ ਲਈ ਪੂਰਾ ਅੰਬਾਨੀ ਪਰਿਵਾਰ ਇਕੱਠਾ ਨਜ਼ਰ ਆਇਆ। ਇਸ ਦੌਰਾਨ ਨੀਤਾ ਅੰਬਾਨੀ ਆਪਣੀ ਵੱਡੀ ਨੂੰਹ ਸ਼ਲੋਕਾ ਮਹਿਤਾ ਅਤੇ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਨਾਲ ਖਾਸ ਅੰਦਾਜ਼ 'ਚ ਨਜ਼ਰ ਆਈ।






ਨੀਤਾ ਅੰਬਾਨੀ ਦੀਆਂ ਨੂੰਹਾਂ ਨੇ ਸਾੜੀ ਵਾਲੇ ਲੁੱਕ ਨਾਲ ਢਾਇਆ ਕਹਿਰ


ਗਣੇਸ਼ ਚਤੁਰਥੀ ਦੇ ਮੌਕੇ 'ਤੇ, ਨੀਤਾ ਅੰਬਾਨੀ ਨੇ ਗੂੜ੍ਹੇ ਹਰੇ ਰੰਗ ਦੀ ਰੇਸ਼ਮੀ ਸਾੜ੍ਹੀ ਪਾਈ ਹੋਈ ਸੀ ਜਿਸ 'ਤੇ ਬਹੁਤ ਹੀ ਆਕਰਸ਼ਕ ਸੰਤਰੀ ਬਾਰਡਰ ਸੀ। ਨੀਤਾ ਅੰਬਾਨੀ ਨੇ ਆਪਣੀ ਸਾੜੀ ਦੇ ਨਾਲ ਇੱਕ ਵੱਡਾ ਹੀਰੇ ਦਾ ਹਾਰ ਅਤੇ ਕੰਨਾਂ ਦੀਆਂ ਵਾਲੀਆਂ ਪਾਈਆਂ ਸਨ। ਨੀਤਾ ਅੰਬਾਨੀ ਦੀ ਵੱਡੀ ਨੂੰਹ ਸ਼ਲੋਕਾ ਮਹਿਤਾ ਨੇ ਵੀ ਆਪਣੀ ਸੱਸ ਨਾਲ ਮੇਲ ਖਾਂਦੀ ਹਰੇ ਰੰਗ ਦੀ ਫੁੱਲ ਪ੍ਰਿੰਟ ਸਾੜੀ ਪਹਿਨੀ ਸੀ। ਸ਼ਲੋਕਾ ਨੇ ਸਾੜ੍ਹੀ ਦੇ ਨਾਲ ਹਰੇ ਮੋਤੀਆਂ ਦਾ ਹਾਰ ਪਾਇਆ ਹੋਇਆ ਸੀ। ਇਸ ਲੁੱਕ 'ਚ ਉਹ ਕਾਫੀ ਆਕਰਸ਼ਕ ਲੱਗ ਰਹੀ ਸੀ। ਨੀਤਾ ਅੰਬਾਨੀ ਦੀ ਹੋਣ ਵਾਲੀ ਨੂੰਹ ਰਾਧਿਕਾ ਮਰਚੈਂਟ ਕਾਫੀ ਖੂਬਸੂਰਤ ਲੱਗ ਰਹੀ ਸੀ। ਉਸਨੇ ਚਮਕਦਾਰ ਸੀਕੁਇਨ ਦੇ ਨਾਲ ਇੱਕ ਗੁਲਾਬੀ ਰੰਗ ਦੀ ਸਾੜ੍ਹੀ ਪਹਿਨੀ ਸੀ। ਰਾਧਿਕਾ ਨੇ ਸਾੜ੍ਹੀ ਦੇ ਨਾਲ ਹੀਰੇ ਦੇ ਗਹਿਣੇ ਪਹਿਨੇ ਸਨ। ਅੰਬਾਨੀ ਪਰਿਵਾਰ ਦੀਆਂ ਇਨ੍ਹਾਂ ਔਰਤਾਂ ਦੀ ਖੂਬਸੂਰਤੀ ਸਾਹਮਣੇ ਹਰ ਕੋਈ ਫੇਲ ਹੁੰਦਾ ਨਜ਼ਰ ਆ ਰਿਹਾ ਸੀ।


ਹਰ ਸਾਲ ਗਣਪਤੀ ਤਿਉਹਾਰ ਮਨਾਉਂਦਾ ਅੰਬਾਨੀ ਪਰਿਵਾਰ 


ਦੱਸ ਦੇਈਏ ਕਿ ਅੰਬਾਨੀ ਪਰਿਵਾਰ ਹਰ ਸਾਲ ਆਪਣੇ ਕਰੀਬੀ ਦੋਸਤਾਂ ਅਤੇ ਪਿਆਰੇ ਪਰਿਵਾਰਕ ਮੈਂਬਰਾਂ ਲਈ ਇੱਕ ਸ਼ਾਨਦਾਰ ਗਣਪਤੀ ਤਿਉਹਾਰ ਦੀ ਮੇਜ਼ਬਾਨੀ ਕਰਦਾ ਹੈ ਅਤੇ ਆਪਣੀ ਪਰੰਪਰਾ ਨੂੰ ਕਾਇਮ ਰੱਖਦਾ ਹੈ। ਇਸ ਸਾਲ ਦਾ ਜਸ਼ਨ ਵੀ ਇਸ ਦੀ ਮਿਸਾਲ ਹੈ।