ਪੜਚੋਲ ਕਰੋ

Amitabh Bachchan: ਐਕਸ਼ਨ ਸੀਨ ਲਈ ਖਤਰਿਆਂ ਨਾਲ ਖੇਡ ਗਏ ਅਮਿਤਾਭ ਬੱਚਨ, 30 ਫੁੱਟ ਉੱਚੀ ਚੱਟਾਨ ਤੋਂ ਅਸਲ 'ਚ ਮਾਰੀ ਛਾਲ 

Amitabh Bachchan Share Action Sequence Pics: ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਦੁਨੀਆਂ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ ਕਰਦੇ ਆ ਰਹੇ ਹਨ। ਪੰਜ ਦਹਾਕਿਆਂ ਤੋਂ ਉਨ੍ਹਾਂ ਆਪਣੀ

Amitabh Bachchan Share Action Sequence Pics: ਬਾਲੀਵੁੱਡ ਦੇ ਬਾਦਸ਼ਾਹ ਅਮਿਤਾਭ ਬੱਚਨ ਦੁਨੀਆਂ ਭਰ ਵਿੱਚ ਬੈਠੇ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ ਕਰਦੇ ਆ ਰਹੇ ਹਨ। ਪੰਜ ਦਹਾਕਿਆਂ ਤੋਂ ਉਨ੍ਹਾਂ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਵਿਚਾਲੇ ਵਾਹੋ-ਵਾਹੀ ਲੁੱਟੀ ਹੈ। ਇੱਕ ਸਮਾਂ ਸੀ ਜਦੋਂ ਬਿੱਗ ਬੀ ਇੱਕ ਐਂਗਰੀ ਯੰਗ ਮੈਨ ਦੇ ਰੂਪ ਵਿੱਚ ਵੀ ਜਾਣੇ ਜਾਂਦੇ ਸਨ। ਉਹ ਆਪਣੀਆਂ ਫਿਲਮਾਂ 'ਚ ਬਹੁਤ ਸਾਰੇ ਐਕਸ਼ਨ ਸੀਨ ਕਰਦੇ ਸੀ, ਜਿਸ ਨੂੰ ਦੇਖ ਕੇ ਦਰਸ਼ਕ ਦੰਗ ਰਹਿ ਜਾਂਦੇ ਸਨ। ਕਈ ਫਿਲਮਾਂ 'ਚ ਉਨ੍ਹਾਂ ਨੇ ਬਿਨਾਂ ਕਿਸੇ ਸੁਰੱਖਿਆ ਦੇ ਭਿਆਨਕ ਸਟੰਟ ਸੀਨ ਕੀਤੇ ਸਨ। ਅਦਾਕਾਰ ਨੇ ਖੁਦ ਇੱਕ ਥ੍ਰੋਬੈਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਉਨ੍ਹਾਂ ਦੇ ਸਮੇਂ ਵਿੱਚ ਐਕਸ਼ਨ ਸੀਨ ਕਿਵੇਂ ਸ਼ੂਟ ਕੀਤੇ ਜਾਂਦੇ ਸਨ।

ਐਕਸ਼ਨ ਸੀਨ ਲਈ ਜਾਨ ਦਾਅ 'ਤੇ ਲਗਾ ਦਿੰਦੇ ਸੀ ਅਮਿਤਾਭ

ਬੀਤੀ ਰਾਤ, ਅਮਿਤਾਭ ਬੱਚਨ ਨੇ ਆਪਣੇ ਆਈਜੀ ਹੈਂਡਲ 'ਤੇ ਐਕਸ਼ਨ ਸਟੰਟ ਕਰਦੇ ਹੋਏ ਖੁਦ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ। ਨਾਲ ਹੀ ਦੱਸਿਆ ਕਿ ਉਨ੍ਹੀਂ ਦਿਨੀਂ ਜਾਨ ਖ਼ਤਰੇ ਵਿੱਚ ਪਾ ਕੇ ਐਕਸ਼ਨ ਸੀਨ ਸ਼ੂਟ ਕੀਤੇ ਜਾਂਦੇ ਸਨ। ਤਸਵੀਰ ਦੇ ਨਾਲ, ਉਨ੍ਹਾਂ ਲਿਖਿਆ, "ਐਕਸ਼ਨ ਸੀਨ ਲਈ 30 ਫੁੱਟ ਉੱਚੀ ਚੱਟਾਨ ਤੋਂ ਉੱਡਾਣ ਭਰਨਾ... ਕੋਈ ਹਾਰਨੇਸ ਨਹੀਂ, ਕੋਈ ਫੇਸ ਰਿਪਲੇਸਮੈਂਟ ਨਹੀਂ, ਕੋਈ VFX ਨਹੀਂ... ਅਤੇ ਲੈਂਡਿੰਗ... ਗਲਤੀ ਨਾਲ... ਗੱਦੇ 'ਤੇ... ਜੇਕਰ ਤੁਸੀਂ ਖੁਸ਼ਕਿਸਮਤ ਸੀ। ਉਹ ਵੀ ਕੀ ਦਿਨ ਸੀ, ਮੇਰੇ ਦੋਸਤ।"

 
 
 
 
 
View this post on Instagram
 
 
 
 
 
 
 
 
 
 
 

A post shared by Amitabh Bachchan (@amitabhbachchan)

ਫੈਨਜ਼ ਨੇ ਅਮਿਤਾਭ ਨੂੰ ਅਸਲੀ ਹੀਰੋ ਕਿਹਾ 

ਇਸ ਪੁਰਾਣੇ ਤਜ਼ਰਬੇ ਨੂੰ ਸਾਂਝਾ ਕਰਨ ਤੋਂ ਤੁਰੰਤ ਬਾਅਦ, ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੇ ਇੱਕ ਸਟਾਰ ਦੇ ਰੂਪ ਵਿੱਚ ਉਨ੍ਹਾਂ ਦੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ, ਅਦਾਕਾਰ ਉੱਪਰ ਪਿਆਰ ਦੀ ਬਰਸਾਤ ਕੀਤੀ। ਇੱਕ ਯੂਜ਼ਰ ਨੇ ਲਿਖਿਆ, "ਅਮਿਤ ਜੀ, ਤੁਸੀਂ ਹਮੇਸ਼ਾ ਬੈਸਟ ਸੀ ਅਤੇ ਰਹੋਗੇ," ਜਦਕਿ ਦੂਜੇ ਨੇ ਟਿੱਪਣੀ ਕੀਤੀ, "ਇਸ ਲਈ ਅਸੀਂ ਤੁਹਾਨੂੰ ਅਸਲ ਐਕਸ਼ਨ ਹੀਰੋ ਕਹਿੰਦੇ ਹਾਂ। ਸਲਾਮ।" ਕਈ ਹੋਰ ਯੂਜ਼ਰਸ ਨੇ ਵੀ ਅਦਾਕਾਰ ਦੀ ਕਾਫੀ ਤਾਰੀਫ ਕੀਤੀ ਹੈ।

ਆਪਣੇ ਕਿਰਦਾਰਾਂ ਵਿੱਚ ਜਾਨ ਪਾਉਂਦੇ ਬਿੱਗ ਬੀ 

ਦੱਸ ਦੇਈਏ ਕਿ ਅਮਿਤਾਭ ਬੱਚਨ ਆਪਣੇ ਅਨੁਸ਼ਾਸਨ ਅਤੇ ਹਰ ਕਿਰਦਾਰ ਵਿੱਚ ਜਾਨ ਪਾਉਣ ਲਈ ਜਾਣੇ ਜਾਂਦੇ ਹਨ। ਉਨ੍ਹਾਂ ਵੱਲੋਂ ਨਿਭਾਈਆਂ ਸਾਰੀਆਂ ਭੂਮਿਕਾਵਾਂ ਯਾਦਗਾਰ ਬਣ ਗਈਆਂ। ਅਜਿਹਾ ਹੀ ਇੱਕ ਕਿਰਦਾਰ ਕਰਨ ਜੌਹਰ ਦੀ ਫਿਲਮ 'ਕਭੀ ਖੁਸ਼ੀ ਕਭੀ ਗ਼ਮ' ਦਾ ਯਸ਼ ਰਾਏਚੰਦ ਹੈ। ਨਿਰਮਾਤਾ-ਨਿਰਦੇਸ਼ਕ ਨਿਖਿਲ ਅਡਵਾਨੀ 'K3G' ਦੇ ਐਸੋਸੀਏਟ ਡਾਇਰੈਕਟਰ ਸਨ ਅਤੇ ਉਨ੍ਹਾਂ ਨੇ ਇੱਕ ਵਾਰ ਖੁਲਾਸਾ ਕੀਤਾ ਸੀ ਕਿ ਬਿੱਗ ਬੀ ਨੇ ਇੱਕ ਸੀਨ ਲਈ ਆਪਣੇ ਪਰਿਵਾਰ ਨਾਲ ਗੱਲ ਕਰਨਾ ਬੰਦ ਕਰ ਦਿੱਤਾ ਸੀ।

ਰੇਡਿਫ ਨਾਲ ਇੱਕ ਇੰਟਰਵਿਊ ਦੌਰਾਨ ਨਿਖਿਲ ਅਡਵਾਨੀ ਨੇ ਕਿਹਾ ਸੀ ਕਿ ਫਿਲਮ 'ਚ ਇੱਕ ਸੀਨ ਸੀ ਜਿਸ 'ਚ ਅਮਿਤ ਜੀ ਦਾ ਕਿਰਦਾਰ ਸ਼ਾਹਰੁਖ ਖਾਨ ਨੂੰ ਘਰ ਤੋਂ ਬਾਹਰ ਕੱਢ ਦਿੰਦਾ ਹੈ, ਜਦੋਂ ਉਹ ਕਾਜੋਲ ਨਾਲ ਵਿਆਹ ਕਰਦੇ ਹਨ। ਬਿੱਗ ਬੀ ਨੇ ਸਿਰਫ਼ ਇੱਕ ਡਾਇਲਾਗ ਬੋਲਣਾ ਸੀ, "ਆਜ ਤੁਮਨੇ ਸਾਬਿਤ ਕਰ ਦਿਆ, ਤੁਮ ਮੇਰੇ ਖੂਨ ਨਹੀਂ ਹੋ" ਪਰ ਉਸ 'ਸਖਤ' ਮੋਡ ਵਿੱਚ ਆਉਣ ਲਈ ਬੱਚਨ ਨੇ ਆਪਣੇ ਘਰ ਸਾਰਿਆਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ।

ਅਮਿਤਾਭ ਬੱਚਨ ਵਰਕ ਫਰੰਟ

ਬਿੱਗ ਬੀ ਦੇ ਕੰਮ ਦੇ ਫਰੰਟ ਦੀ ਗੱਲ ਕਰੀਏ ਤਾਂ, ਉਹ ਜਲਦੀ ਹੀ ਪ੍ਰਭਾਸ ਅਤੇ ਦੀਪਿਕਾ ਪਾਦੁਕੋਣ ਸਟਾਰਰ ਮੋਸਟ ਅਵੇਟਿਡ ਫਿਲਮ 'ਕਲਕੀ 2898' ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਬਿੱਗ ਬੀ ਦੀ ਪਿਛਲੀ ਫਿਲਮ ਟਾਈਗਰ ਸ਼ਰਾਫ ਅਤੇ ਕ੍ਰਿਤੀ ਸੈਨਨ ਨਾਲ 'ਗਣਪਤ' ਸੀ। ਇਹ ਫਿਲਮ ਬਾਕਸ ਆਫਿਸ 'ਤੇ ਸੁਪਰ ਫਲਾਪ ਰਹੀ ਸੀ।
 

 

ਟਾਪ ਹੈਡਲਾਈਨ

SAD News: ਮਨੋਰੰਜਨ ਜਗਤ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੱਡਾ ਘਾਟਾ, ਮਸ਼ਹੂਰ ਸ਼ਖਸ਼ੀਅਤ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਅਤੇ ਸੱਭਿਆਚਾਰਕ ਵਿਰਾਸਤ ਨੂੰ ਵੱਡਾ ਘਾਟਾ, ਮਸ਼ਹੂਰ ਸ਼ਖਸ਼ੀਅਤ ਨੇ ਦੁਨੀਆਂ ਨੂੰ ਕਿਹਾ ਅਲਵਿਦਾ, ਪਰਿਵਾਰ ਸਣੇ ਸਦਮੇ 'ਚ ਪ੍ਰਸ਼ੰਸਕ...
SAD News: ਪੰਜਾਬੀ ਸੰਗੀਤ ਜਗਤ 'ਚ ਪਸਰਿਆ ਮਾਤਮ, ਹਨੀ ਸਿੰਘ ਦੇ ਭਤੀਜੇ ਅਤੇ ਸਪੀਡ ਰਿਕਾਰਡਸ ਦੇ ਮਾਲਕ ਦੇ ਨੌਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
ਪੰਜਾਬੀ ਸੰਗੀਤ ਜਗਤ 'ਚ ਪਸਰਿਆ ਮਾਤਮ, ਹਨੀ ਸਿੰਘ ਦੇ ਭਤੀਜੇ ਅਤੇ ਸਪੀਡ ਰਿਕਾਰਡਸ ਦੇ ਮਾਲਕ ਦੇ ਨੌਜਵਾਨ ਪੁੱਤ ਦੀ ਹੋਈ ਦਰਦਨਾਕ ਮੌਤ; ਜਾਣੋ ਕਿਵੇਂ ਵਾਪਰਿਆ ਹਾਦਸਾ?
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਦੇਸ਼ਕ ਦੀ ਅਚਾਨਕ ਮੌਤ, ਬਾਥਰੂਮ 'ਚ ਡਿੱਗਣ ਕਾਰਨ ਨਿਕਲੀ ਜਾਨ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਨਿਰਦੇਸ਼ਕ ਦੀ ਅਚਾਨਕ ਮੌਤ, ਬਾਥਰੂਮ 'ਚ ਡਿੱਗਣ ਕਾਰਨ ਨਿਕਲੀ ਜਾਨ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਭਰੀ ਜਵਾਨੀ 'ਚ ਮੌਤ, ਸਦਮੇ 'ਚ ਪ੍ਰਸ਼ੰਸਕ...
ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਅਦਾਕਾਰਾ ਦਾ ਦੇਹਾਂਤ, ਭਰੀ ਜਵਾਨੀ 'ਚ ਮੌਤ, ਸਦਮੇ 'ਚ ਪ੍ਰਸ਼ੰਸਕ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Employees DA : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ DA ਦੇ ਬਕਾਏ ਨੂੰ ਲੈ ਕੇ ਵੱਡੀ ਖ਼ਬਰ 
Punjab Employees DA : ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ DA ਦੇ ਬਕਾਏ ਨੂੰ ਲੈ ਕੇ ਵੱਡੀ ਖ਼ਬਰ 
Political News: ਸਰਕਾਰ 'ਤੇ ਮੰਡਰਾ ਰਿਹਾ ਵੱਡਾ ਸੰਕਟ! ਹੁਣ 25 ਬਾਗ਼ੀ ਵਿਧਾਇਕਾਂ ਨੇ ਮੋਰਚਾ ਖੋਲ੍ਹਿਆ, ਉਮਰ ਅਬਦੁੱਲਾ ਨੂੰ 14 ਦਿਨਾਂ ਦਾ ਅਲਟੀਮੇਟਮ ਦਿੱਤਾ, ਨਹੀਂ ਤਾਂ ਦੇਣਗੇ ਅਸਤੀਫ਼ਾ?
ਸਰਕਾਰ 'ਤੇ ਮੰਡਰਾ ਰਿਹਾ ਵੱਡਾ ਸੰਕਟ! ਹੁਣ 25 ਬਾਗ਼ੀ ਵਿਧਾਇਕਾਂ ਨੇ ਮੋਰਚਾ ਖੋਲ੍ਹਿਆ, ਉਮਰ ਅਬਦੁੱਲਾ ਨੂੰ 14 ਦਿਨਾਂ ਦਾ ਅਲਟੀਮੇਟਮ ਦਿੱਤਾ, ਨਹੀਂ ਤਾਂ ਦੇਣਗੇ ਅਸਤੀਫ਼ਾ?
Gold-Silver Price Crash: ਦੀਵਾਲੀ-ਧਨਤੇਰਸ ਤੋਂ ਪਹਿਲਾਂ ਗਾਹਕਾਂ ਨੂੰ ਰਾਹਤ! ਚਾਂਦੀ 40000 ਰੁਪਏ ਸਸਤੀ ਹੋਣ ਮਗਰੋਂ ਅੱਜ ਕਿੰਨਾ ਰੇਟ, ਜਾਣੋ ਸੋਨੇ ਦੀ ਕਿੰਨੀ ਡਿੱਗੀ ਜਾਂ ਵਧੀ ਕੀਮਤ?
ਦੀਵਾਲੀ-ਧਨਤੇਰਸ ਤੋਂ ਪਹਿਲਾਂ ਗਾਹਕਾਂ ਨੂੰ ਰਾਹਤ! ਚਾਂਦੀ 40000 ਰੁਪਏ ਸਸਤੀ ਹੋਣ ਮਗਰੋਂ ਅੱਜ ਕਿੰਨਾ ਰੇਟ, ਜਾਣੋ ਸੋਨੇ ਦੀ ਕਿੰਨੀ ਡਿੱਗੀ ਜਾਂ ਵਧੀ ਕੀਮਤ?
Punjab News: ਪੰਜਾਬ 'ਆਪ' 'ਚ ਸਿਆਸੀ ਘਮਸਾਣ! 'AAP' ਦੇ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ! ਅੱਜ BJP 'ਚ ਸ਼ਾਮਲ ਹੋਣਗੇ ਇਹ ਵੱਡੇ ਚਿਹਰੇ? ਚਰਚਾ ਹੋਈ ਤੇਜ਼...
ਪੰਜਾਬ 'ਆਪ' 'ਚ ਸਿਆਸੀ ਘਮਸਾਣ! 'AAP' ਦੇ 3 ਵਿਧਾਇਕਾਂ ਨੇ ਛੱਡਿਆ ਪਾਰਟੀ ਦਾ ਸਾਥ! ਅੱਜ BJP 'ਚ ਸ਼ਾਮਲ ਹੋਣਗੇ ਇਹ ਵੱਡੇ ਚਿਹਰੇ? ਚਰਚਾ ਹੋਈ ਤੇਜ਼...
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ED ਦੀ ਰੇਡ, 3-4 ਗੱਡੀਆਂ ਸਣੇ ਰਿਹਾਇਸ਼ 'ਤੇ ਪਹੁੰਚੇ ਅਫਸਰ; CRPF ਵੀ ਨਾਲ
ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ED ਦੀ ਰੇਡ, 3-4 ਗੱਡੀਆਂ ਸਣੇ ਰਿਹਾਇਸ਼ 'ਤੇ ਪਹੁੰਚੇ ਅਫਸਰ; CRPF ਵੀ ਨਾਲ
ਚੋਣਾਂ ਤੋਂ ਪਹਿਲਾਂ AAP ਪਾਰਟੀ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ, ਅੰਮ੍ਰਿਤਸਰ ਤੋਂ ਵਿਧਾਇਕ ਨੇ ਦਿੱਤਾ ਅਸਤੀਫਾ; ਮੱਚੀ ਹਲਚਲ
ਚੋਣਾਂ ਤੋਂ ਪਹਿਲਾਂ AAP ਪਾਰਟੀ ਨੂੰ ਲੱਗਿਆ ਇੱਕ ਹੋਰ ਵੱਡਾ ਝਟਕਾ, ਅੰਮ੍ਰਿਤਸਰ ਤੋਂ ਵਿਧਾਇਕ ਨੇ ਦਿੱਤਾ ਅਸਤੀਫਾ; ਮੱਚੀ ਹਲਚਲ
ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
ਭਿਆਨਕ ਹਾਦਸੇ 'ਚ ਪ੍ਰਾਈਵੇਟ ਜੈੱਟ ਕ੍ਰੈਸ਼, ਧਮਾਕੇ ਨਾਲ ਕੰਬਿਆ ਇਲਾਕਾ, ਮੱਚ ਗਏ ਭਾਂਬੜ, 9 ਲੋਕਾਂ ਦੀ ਮੌਤ; ਦੇਖੋ ਵੀਡੀਓ
ਪੰਜਾਬ 'ਚ 9 ਤਰੀਕ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਦਫਤਰ ਰਹਿਣਗੇ ਬੰਦ
ਪੰਜਾਬ 'ਚ 9 ਤਰੀਕ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਦਫਤਰ ਰਹਿਣਗੇ ਬੰਦ
Embed widget