ਨਵੀਂ ਦਿੱਲੀ: ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਦਾ ਵਿਆਹ ਹੋਈਆਂ ਤਿੰਨ ਦਿਨ ਬੀਤ ਗਏ ਹਨ ਪਰ ਸ਼ੋਸ਼ਲ ਮੀਡੀਆ ਤੇ ਹਾਲੇ ਤੱਕ ਇਨ੍ਹਾਂ ਦੇ ਵਿਆਹ ਦਾ ਖ਼ੁਮਾਰ ਛਾਇਆ ਹੋਇਆ ਹੈ। ਪਹਿਲਾਂ ਸ਼ੋਸ਼ਲ ਮੀਡੀਆ 'ਤੇ ਇਨ੍ਹਾਂ ਦੇ ਵਿਆਹ 'ਚ ਨਾਰਾਜ਼ ਹੋਏ ਫੁੱਫੜ ਬਾਰੇ ਟ੍ਰੋਲ ਹੋ ਰਹੇ ਸਨ ਅਤੇ ਹੁਣ ਪਤਾ ਲੱਗਾ ਹੈ ਕਿ ਉਨ੍ਹਾਂ ਦੇ ਭਰਾ ਵੀ ਨਾਰਾਜ਼ ਹੋ ਗਏ ਹਨ।
[embed]https://twitter.com/NakuulMehta/status/940908925846720512[/embed]
ਦਰਅਸਲ, ਯੂ ਟਿਊਬ 'ਤੇ ਇੱਕ ਵੀਡੀਓ 'ਚ ਟੀਵੀ ਸਟਾਰ ਨਕੁਲ ਮਹਿਤਾ ਨੂੰ ਅਨੁਸ਼ਕਾ ਸ਼ਰਮਾ ਦਾ ਭਰਾ ਦੱਸਿਆ ਗਿਆ ਹੈ। ਜਿਉਂ ਹੀ ਨਕੁਲ ਨੂੰ ਇਸ ਗੱਲ ਦਾ ਪਤਾ ਲੱਗਿਆ ਉਨ੍ਹਾਂ ਨੇ ਉਸ ਵੀਡੀਓ ਦਾ ਸਕਰੀਨ ਸ਼ੌਟ ਲੈਕੇ ਪੋਸਟ ਕਰ ਦਿੱਤਾ। ਨਾਲ ਹੀ ਲਿਖਿਆ ਕਿ ਮੈਨੂੰ ਹੁਣੇ ਪਤਾ ਲੱਗਿਆ ਕਿ ਮੇਰੀ ਭੈਣ ਦਾ ਵਿਆਹ ਹੋ ਗਿਆ ਹੈ ਤੇ ਮੈਂ ਉਨ੍ਹਾਂ ਨੂੰ ਜ਼ਿੰਦਗੀ ਦੀ ਇਸ ਪਾਰੀ ਦੇ ਲਈ ਸ਼ੁਭ ਕਾਮਨਾਵਾਂ ਦਿੰਦਾ ਹੈ।
ਨਕੁਲ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਵੀਡੀਓ ਬਣਾਉਣ ਵਾਲੇ 'ਤੇ ਟਿੱਪਣੀ ਕਰਦੇ ਹੋਏ ਲਿਖਿਆ ਕਿ ਉਸ ਨੂੰ ਉਨ੍ਹਾਂ ਦੀ ਕੋਈ ਵਧੀਆ ਤਸਵੀਰ ਦੀ ਵਰਤੋਂ ਕਰਨੀ ਚਾਹੀਦੀ ਸੀ। ਫਿਰ ਕੀ ਸੀ ਟਵਿੱਟਰਬਾਜ਼ਾਂ ਨੇ ਇਸ ਵੀਡੀਓ ਦੇ ਸਕ੍ਰੀਨ ਸ਼ੌਟ ਨੂੰ ਜੰਮ ਕੇ ਟ੍ਰੋਲ ਕੀਤਾ। ਇਸੇ ਲੜੀ 'ਚ ਇੱਕ ਟਵੀਟ ਨੂੰ ਰੀਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਉਨ੍ਹਾਂ ਨੇ ਅਨੁਸ਼ਕਾ ਨੂੰ ਵਧਾਈ ਦੇਣ ਵਿੱਚ ਇਸ ਲਈ ਦੇਰ ਲਗਾ ਦਿੱਤੀ ਕਿਉਂਕਿ ਉਹ ਆਪਣੀ ਭੈਣ ਦੇ ਲਈ ਰੱਖੜੀ ਦਾ ਤੋਹਫ਼ਾ ਲੈਣ ਗਏ ਸਨ।
[embed]https://twitter.com/NakuulMehta/status/941219377021640704[/embed]