ਬੰਗਲੁਰੂ: ਨਵੇਂ ਸਾਲ ਮੌਕੇ ਸੰਨੀ ਲਿਓਨੀ ਵੱਲੋਂ ਕੀਤੇ ਜਾਣ ਵਾਲੇ ਸਮਾਗਮ 'ਤੇ ਵਿਵਾਦ ਦੇ ਬੱਦਲ ਛਾਏ ਹੋਏ ਹਨ। ਇੱਕ ਕੰਨੜ ਸੰਸਥਾ ਕਰਨਾਟਕ ਰਕਸ਼ਨਾ ਵੈਦਿਕਾ ਯੁਵਾ ਸੈਨਾ ਇਸ ਪ੍ਰੋਗਰਾਮ ਦਾ ਵਿਰੋਧ ਕਰ ਰਹੀ ਹੈ।

ਇਨ੍ਹਾਂ ਲੋਕਾਂ ਨੇ ਸੰਨੀ ਲਿਓਨੀ ਦੀਆਂ ਤਸਵੀਰਾਂ ਸਾੜੀਆਂ ਤੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਸੰਨੀ ਦੇ ਸ਼ਹਿਰ ਵਿੱਚ ਸਮਾਗਮ ਕਰਨ ਨਾਲ ਸ਼ਹਿਰ ਦੀ ਸੰਸਕ੍ਰਿਤੀ ਪ੍ਰਭਾਵਿਤ ਹੋਵੇਗੀ। ਪਿਛਲੇ ਸਾਲ ਵੀ ਸੰਨੀ ਦੇ ਸਮਾਗਮ ਦਾ ਵਿਰੋਧ ਕੀਤਾ ਗਿਆ ਸੀ।



  • ਇਹ ਪਹਿਲੀ ਵਾਰ ਨਹੀਂ ਹੈ ਕਿ ਸੰਨੀ ਦਾ ਵਿਰੋਧ ਕੀਤਾ ਗਿਆ ਹੋਵੇ।

  • ਸੰਨੀ ਜਦੋਂ ਤੋਂ ਫ਼ਿਲਮੀ ਦੁਨੀਆਂ ਵਿੱਚ ਆਈ ਹੈ, ਵਿਰੋਧ ਝੱਲ ਰਹੀ ਹੈ।

  • ਸੰਨੀ ਨੇ ਬਿੱਗ ਬੌਸ ਰਾਹੀਂ ਫ਼ਿਲਮ ਇੰਡਸਟਰੀ ਵਿੱਚ ਆਪਣਾ ਪੈਰ ਧਰਿਆ ਸੀ।

  • ਇਸ ਤੋਂ ਪਹਿਲਾਂ ਸੰਨੀ ਪੌਰਨ ਫ਼ਿਲਮਾਂ ਵਿੱਚ ਕੰਮ ਕਰਦੀ ਸੀ।

  • ਸੰਨੀ ਦਾ ਅਸਲੀ ਨਾਂ ਕਰਨਜੀਤ ਹੈ ਤੇ ਉਹ ਕੈਨੇਡਾ ਵਿੱਚ ਰਹਿੰਦੀ ਸੀ।
    ਉਸ ਨੇ ਲੰਮਾ ਸਮਾਂ ਐਡਲਟ ਫ਼ਿਲਮ ਇੰਡਸਟਰੀ ਨਾਲ ਜੁੜ ਕੇ ਗੁਜ਼ਾਰਿਆ ਹੈ।

  • ਮੰਨਿਆ ਜਾਂਦਾ ਹੈ ਕਿ ਕਈ ਵੱਡੇ ਸਿਤਾਰੇ ਉਸ ਨਾਲ ਕੰਮ ਕਰਨ ਨੂੰ ਤਿਆਰ ਵੀ ਨਹੀਂ ਹਨ।

  • ਉਸ ਦੇ ਪਤੀ ਦਾ ਨਾਂ ਡੈਨੀਅਲ ਵੈਬਰ ਹੈ ਤੇ ਉਹ ਉਸ ਦਾ ਮੈਨੇਜਰ ਵੀ ਹੈ।