ਲਾਸ ਏਂਜਲਸ: ਆਸਕਰ 2018 ਵਿੱਚ ਸਭ ਤੋਂ ਉੱਤਮ ਵਿਦੇਸ਼ੀ ਭਾਸ਼ਾ ਫ਼ਿਲਮ ਲਈ ਭਾਰਤ ਦਾ ਅਧਿਕਾਰਕ ਦਾਖ਼ਲਾ ਯਾਨੀ 'ਨਿਊਟਨ' ਦੌੜ ਵਿੱਚੋਂ ਬਾਹਰ ਹੋ ਗਈ ਹੈ। ਅਕੈਡਮੀ ਆਫ ਮੋਸ਼ਨ ਪਿਕਚਰ ਆਰ ਆਰਟਸ ਐਂਡ ਸਾਈਂਸਿਜ਼ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ 90ਵੇਂ ਅਕਾਦਮੀ ਪੁਰਸਕਾਰਾਂ ਲਈ ਵਿਦੇਸ਼ੀ ਭਾਸ਼ਾ ਫ਼ਿਲਮ ਸ਼੍ਰੇਣੀ ਵਿੱਚ 9 ਫ਼ੀਚਰ ਫ਼ਿਲਮਾਂ ਮੁਕਾਬਲੇ ਦੇ ਅਗਲੇ ਦੌਰ ਵਿੱਚ ਸ਼ਾਮਲ ਹੋਣਗੀਆਂ।
'ਦ ਅਕੈਡਮੀ ਆਫ ਮੋਸ਼ਨ ਪਿਕਚਰ ਆਰ ਆਰਟਸ ਐਂਡ ਸਾਈਂਸਿਜ਼' (ਏ.ਐਮ.ਪੀ.ਏ.ਏ.ਐਸ.) ਨੇ ਐਲਾਨ ਕੀਤਾ ਸੀ ਕਿ ਅਮਿਤ ਮਸੁਕਰ ਦੇ ਨਿਰਦੇਸ਼ਨ ਵਾਲੀ ਗੰਭੀਰ-ਹਾਸਰਸ ਫ਼ਿਲਮ ਉਨ੍ਹਾਂ 9 ਫ਼ਿਲਮਾਂ ਦੇ ਅਗਲੇ ਪੜਾਅ ਵਿੱਚ ਥਾਂ ਨਹੀਂ ਬਣ ਸਕੀ।
ਇਹ 9 ਫ਼ਿਲਮਾਂ ਹਨ: "ਏ ਫੈਨਟੈਸਟਿਕ ਵੁਮੈਨ" (ਚਿਲੀ), "ਇਨ ਦ ਫੇਡ" (ਜਰਮਨੀ), "ਆਨ ਬੌਡੀ ਐਂਡ ਸੋਲ" (ਹੰਗਰੀ), "ਫੌਕਸਟ੍ਰੋਟ" (ਇਸਰਾਈਲ), "ਦ ਇਨਸਲਟ" (ਲਿਬਨਾਨ), "ਲਵਲੈਸ" (ਰੂਸ), "ਫੈਲਿਸਾਈਟ" (ਸੇਨੇਗਲ), "ਦ ਵੂੰਡ" (ਦੱਖਣੀ ਅਫਰੀਕਾ) ਤੇ "ਦ ਸਕੁਏਅਰ" (ਸਵੀਡਨ)।
ਰਾਜ ਕੁਮਾਰ ਰਾਵ ਤੇ ਪੰਕਜ ਤ੍ਰਿਪਾਠੀ ਦੀ ਮੁੱਖ ਭੂਮਿਕਾਵਾਂ ਵਾਲੀ ਹਿੰਦੀ ਭਾਸ਼ਾਈ ਇਸ ਫ਼ਿਲਮ ਵਿੱਚ ਛੱਤੀਸਗੜ੍ਹ ਵਿੱਚ ਸਿਸਟਮ ਦੇ ਝਮੇਲੇ ਵਿਖਾਏ ਗਏ ਹਨ। ਆਸਕਰ ਅਵਾਰਡਸ ਲਈ ਨਾਮਜ਼ਦਗੀਆਂ ਦਾ ਐਲਾਨ 23 ਜਨਵਰੀ ਕੀਤੀ ਜਾਵੇਗੀ। ਆਸਕਰ ਐਵਾਰਡਸ ਦਾ ਐਲਾਨ 4 ਮਾਰਚ ਨੂੰ ਲਾਸ ਏਂਜਲਸ ਵਿੱਚ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਹਾਲੇ ਤਕ ਕਿਸੇ ਵੀ ਭਾਰਤੀ ਫ਼ਿਲਮ ਨੇ ਆਸਕਰ ਨਹੀਂ ਜਿੱਤਿਆ ਹੈ। ਸਰਬਸ਼੍ਰੇਸ਼ਠ ਵਿਦੇਸ਼ੀ ਫ਼ਿਲਮ ਦੀ ਸ਼੍ਰੇਣੀ ਵਿੱਚ ਆਖ਼ਰੀ ਪੰਜਾਂ ਵਿੱਚ ਪਹੁੰਚਣ ਵਾਲੀ ਆਖ਼ਰੀ ਭਾਰਤੀ ਫ਼ਿਲਮ 2011 ਵਿੱਚ ਆਸ਼ੂਤੋਸ਼ ਗੋਵਾਰਿਕਰ ਦੀ "ਲਗਾਨ" ਸੀ। "ਮਦਰ ਇੰਡੀਆ" (1958) ਤੇ "ਸਲਾਮ ਬੰਬੇ" (1989) ਨੇ ਵੀ ਸਿਖਰਲੀਆਂ 5 ਫ਼ਿਲਮਾਂ ਵਿੱਚ ਆਪਣਾ ਸਥਾਨ ਬਣਾਇਆ ਸੀ।