ਲੰਡਨ: ਬਾਲੀਵੁਡ ਅਦਾਕਾਰਾ ਮੱਲਿਕਾ ਸ਼ੇਰਾਵਤ ਦੀ ਨਿੱਜੀ ਜ਼ਿੰਦਗੀ ਵਿੱਚੋਂ ਪ੍ਰੇਸ਼ਾਨੀਆਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ। ਪਹਿਲਾਂ ਬੌਲੀਵੁਡ ਵਿੱਚ ਕੰਮ ਨਾ ਮਿਲਣ ਕਾਰਨ ਮੱਲਿਕਾ ਪ੍ਰੇਸ਼ਾਨ ਸੀ। ਹੁਣ ਖਬਰ ਆ ਰਹੀ ਹੈ ਕਿ ਉਸ ਨੂੰ ਕਿਰਾਇਆ ਨਾ ਦੇਣ ਕਾਰਨ ਘਰੋਂ ਕੱਢ ਦਿੱਤਾ ਗਿਆ ਹੈ।
ਖਬਰ ਹੈ ਕਿ ਮੱਲਿਕਾ ਤੇ ਉਨ੍ਹਾਂ ਦੇ ਫ੍ਰੈਂਚ ਦੋਸਤ ਨੂੰ ਪੈਰਿਸ ਦੇ ਇੱਕ ਅਪਾਰਟਮੈਂਟ ਵਿੱਚੋਂ ਇਸ ਲਈ ਕੱਢ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਨੇ ਕਿਰਾਇਆ ਨਹੀਂ ਭਰਿਆ।
ਮੀਡੀਆ ਰਿਪੋਟਰਟਾਂ ਮੁਤਾਬਕ ਮੱਲਿਕਾ ਤੇ ਉਨ੍ਹਾਂ ਦੇ ਦੋਸਤ ਸਿਲੀ ਆਗਜਨਫੈਨਸ ਨੂੰ ਉਨ੍ਹਾਂ ਦੇ ਮਕਾਨ ਮਾਲਕ ਨੇ ਪੈਰਿਸ ਦੇ ਅਪਾਰਟਮੈਂਟ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਦੋਹਾਂ 'ਤੇ 80 ਹਜ਼ਾਰ ਯੂਰੋ (ਕਰੀਬ 64 ਲੱਖ ਰੁਪਏ) ਕਿਰਾਇਆ ਬਕਾਇਆ ਹੈ। ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਦੋਵੇਂ ਫਿਲਹਾਲ ਆਰਥਿਕ ਸੰਕਟ ਤੋਂ ਗੁਜ਼ਰ ਰਹੇ ਹਨ ਤੇ ਉਨ੍ਹਾਂ ਕੋਲ ਪੈਸੇ ਨਹੀਂ ਹਨ।