ਲੰਡਨ: ਬ੍ਰਿਟਿਸ਼ ਅਖ਼ਬਾਰ 'ਈਸਟਰਨ ਆਈ' ਦੇ ਸਾਲਾਨਾ ਪੋਲ ਵਿੱਚ ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਨੂੰ ਸਭ ਤੋਂ ਸੈਕਸੀ ਏਸ਼ਿਆਈ ਵਿਅਕਤੀ ਦੇ ਤੌਰ 'ਤੇ ਚੁਣਿਆ ਗਿਆ ਹੈ।
ਹਾਲ ਹੀ ਵਿੱਚ ਐਵਾਰਡ ਜੇਤੂ 'ਉੱਡਤਾ ਪੰਜਾਬ' ਫਿਲਮ ਵਿੱਚ ਦਮਦਾਰ ਅਦਾਕਾਰੀ ਲਈ ਸਰਾਹੇ ਗਏ 36 ਸਾਲਾ ਸ਼ਾਹਿਦ ਨੇ ਇਸ ਪੋਲ ਵਿੱਚ ਬਾਲੀਵੁੱਡ ਐਕਟਰ ਰਿਕਿਤ ਰੋਸ਼ਨ ਤੇ ਬ੍ਰਿਟਿਸ਼-ਪਾਕਿਸਤਾਨੀ ਗਾਇਕ ਜੈਨ ਮਲਿਕ ਨੂੰ ਮਾਤ ਦਿੱਤੀ ਸੀ।
ਰਿਤਿਕ ਲਗਾਤਾਰ ਤਿੰਨ ਸਾਲ ਤੋਂ ਇਸ ਪੋਲ ਵਿੱਚ ਦੂਜੇ ਸਥਾਨ 'ਤੇ ਆ ਰਹੇ ਸੀ ਜਦਕਿ ਪਿਛਲੇ ਸਾਲ ਦਾ ਜੇਤੂ ਇਸ ਸਾਲ ਤੀਜੇ ਸਥਾਨ 'ਤੇ ਰਿਹਾ। ਸ਼ਾਹਿਦ ਨੇ ਅਖ਼ਬਾਰ ਨੂੰ ਦੱਸਿਆ, ''ਮੈਂ ਵੋਟ ਦੇਣ ਵਾਲਿਆਂ ਦਾ ਸ਼ੁੱਕਰਗੁਜ਼ਾਰ ਹਾਂ। ਮੈਂ ਇਹ ਟੈਗ ਮਿਲਣ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ।''
ਉਹ ਕਹਿੰਦੇ ਹਨ, ''ਮੇਰਾ ਮੰਨਣਾ ਹੈ ਕਿ ਸੈਕਸੀ ਦਾ ਮਤਲਬ ਸਿਰਫ ਸ਼ਰੀਰਕ ਤੌਰ 'ਤੇ ਹੀ ਨਹੀਂ, ਬਲਕਿ ਇਹ ਜ਼ਿੰਦਗੀ ਦੇ ਮਾਨਸਿਕ ਪਹਿਲੂਆਂ ਨਾਲ ਵੀ ਜੁੜਿਆ ਹੁੰਦਾ ਹੈ। ਇਹ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਲਈ ਹੈ ਜਿਨ੍ਹਾਂ ਨੇ ਮੈਨੂੰ ਪਿਆਰ ਦਿੱਤਾ ਤੇ ਮੇਰੀ ਸਹਾਇਤਾ ਕੀਤੀ।''