ਨਵੀਂ ਦਿੱਲੀ: ਇਸ ਸਾਲ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ 'ਟਾਈਗਰ ਜਿੰਦਾ ਹੈ' ਨੇ 22 ਦਸੰਬਰ ਨੂੰ ਰਿਲੀਜ਼ ਹੋ ਜਾਣਾ ਹੈ। ਇਸੇ ਸਮੇਂ ਸਲਮਾਨ ਦੇ ਫੈਨਜ਼ ਲਈ ਬੁਰੀ ਆ ਰਿਹਾ ਹੈ। ਰਿਪੋਰਟਾਂ ਮੁਤਾਬਕ, ਸਲਮਾਨ ਖ਼ਾਨ ਦੇ ਪਾਕਿਸਤਾਨੀ ਫੈਨਜ਼ ਉਨ੍ਹਾਂ ਦੀ ਫਿਲਮ 70 ਐਮ.ਐਮ. ਦੇ ਪਰਦੇ ਉੱਪਰ ਨਹੀਂ ਦੇਖ ਸਕਣਗੇ।
ਪਾਕਿਸਤਾਨੀ ਸੈਂਸਰ ਬੋਰਡ ਨੇ ਫਿਲਮ ਨੂੰ ਐਨ.ਓ.ਸੀ. ਦੇਣ ਤੋਂ ਇਨਕਾਰ ਕਰ ਦਿੱਤਾ ਹੈ। 'ਦ ਐਕਸਪ੍ਰੈੱਸ ਟ੍ਰਿਬਿਊਨ' ਦੀ ਸੂਚਨਾ ਅਨੁਸਾਰ ਸੈਂਸਰ ਬੋਰਡ ਦਾ ਕਹਿਣਾ ਹੈ ਕਿ ਫਿਲਮ ਵਿੱਚ ਪਾਕਿਸਤਾਨ ਦੇ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।
ਸਾਲ 2012 ਵਿੱਚ ਆਈ ਸਲਮਾਨ ਖ਼ਾਨ ਦੀ ਫਿਲਮ 'ਏਕ ਥਾ ਟਾਈਗਰ' ਦੀ ਸਕਰੀਨਿੰਗ 'ਤੇ ਵੀ ਰੋਕ ਲਗਾ ਦਿੱਤੀ ਗਈ ਸੀ। ਉਸ ਸਮੇਂ ਵੀ ਪਾਕਿਸਤਾਨ ਸੈਂਸਰ ਬੋਰਡ ਦੇ ਪੱਖ ਤੋਂ ਇਹੋ ਦਲੀਲ ਦਿੱਤੀ ਗਈ ਸੀ।