ਮੁੰਬਈ: ਬਾਲੀਵੁੱਡ ਐਕਟ੍ਰੈੱਸ ਮੱਲਿਕਾ ਸ਼ੇਰਾਵਤ ਦੀ ਨਿੱਜੀ ਜ਼ਿੰਦਗੀ ਕੁਝ ਠੀਕ ਨਹੀਂ ਚੱਲ ਰਹੀ। ਖ਼ਬਰਾਂ ਹਨ ਕਿ ਉਨ੍ਹਾਂ ਦੇ ਫਰੈਂਚ ਬੁਆਏਫ੍ਰੈਂਡ ਸਿਰਿਲ ਅਗਜ਼ਨਫੈਂਸ ਤੇ ਉਸ ਨੂੰ ਅਪਾਰਟਮੈਂਟ ਵਿੱਚੋਂ ਕੱਢ ਦਿੱਤਾ ਗਿਆ ਹੈ, ਕਿਉਂਕਿ ਉਨ੍ਹਾਂ ਨੇ ਕਿਰਾਇਆ ਨਹੀਂ ਦਿੱਤਾ ਸੀ। ਮੱਲਿਕਾ ਇਨ੍ਹੀਂ ਦਿਨੀਂ ਆਰਥਿਕ ਤੰਗੀ ਨਾਲ ਜੂਝ ਰਹੀ ਹੈ। ਖ਼ਬਰਾਂ ਦੀ ਮੰਨੀਏ ਤਾਂ ਉਨ੍ਹਾਂ ਕੋਲ ਘਰ ਦਾ ਕਿਰਾਇਆ ਦੇਣ ਦੇ ਵੀ ਪੈਸੇ ਨਹੀਂ। ਦਰਅਸਲ ਮੱਲਿਕਾ ਤੇ ਉਨ੍ਹਾਂ ਦੇ ਬੁਆਏਫ੍ਰੈਂਡ ਪੈਰਿਸ ਦੇ ਇੱਕ ਅਪਾਰਟਮੈਂਟ ਵਿੱਚ ਰਹਿੰਦੇ ਸਨ।

ਬੀਬੀਸੀ ਦੀ ਰਿਪੋਰਟ ਮੁਤਾਬਕ, ਦੋਹਾਂ ਨੇ ਘਰ ਦਾ ਕਿਰਾਇਆ 80 ਹਜ਼ਾਰ ਯੂਰੋ ਮਤਲਬ 64 ਲੱਖ ਰੁਪਏ ਦੇਣਾ ਸੀ ਜੋ ਉਹ ਨਹੀਂ ਦੇ ਸਕੇ। ਇਸੇ ਕਰਕੇ ਅਪਾਰਟਮੈਂਟ ਦੇ ਮਾਲਕ ਨੇ ਦੋਹਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਤਿੰਨ ਨਕਾਬਪੋਸ਼ ਨੌਜਵਾਨਾਂ ਵੱਲੋਂ ਉਨ੍ਹਾਂ ਨੂੰ ਕੁੱਟੇ ਜਾਣ ਤੋਂ ਬਾਅਦ ਉਨ੍ਹਾਂ ਅਪਾਰਟਮੈਂਟ ਦਾ ਕਿਰਾਇਆ ਨਹੀਂ ਦਿੱਤਾ ਸੀ।

ਬਦਮਾਸ਼ਾਂ ਨੇ ਮੱਲਿਕਾ 'ਤੇ ਅੱਥਰੂ ਗੈਸ ਛੱਡੀ ਸੀ ਤੇ ਲੁੱਟ ਨੂੰ ਅੰਜਾਮ ਦਿੱਤਾ ਸੀ। ਉਹ ਘਟਨਾ ਉਨ੍ਹਾਂ ਦੇ ਪੈਰਿਸ ਵਿੱਚ ਅਪਾਰਟਮੈਂਟ ਕੋਲ ਹੀ ਵਾਪਰੀ ਸੀ। ਦੱਸ ਦਈਏ ਕਿ ਮੱਲਿਕਾ ਪੈਰਿਸ ਦੇ 16th arrondissement ਇਲਾਕੇ ਵਿੱਚ ਰਹਿੰਦੀ ਹੈ ਜੋ ਬੇਹੱਦ ਪਾਸ਼ ਇਲਾਕਾ ਮੰਨਿਆ ਜਾਂਦਾ ਹੈ। ਇਸ ਇਲਾਕੇ ਵਿੱਚ ਠੰਡਰਬਾਲ ਤੇ ਲਾਸਟ ਟੈਂਗੋ ਵਰਗੀਆਂ ਫ਼ਿਲਮਾਂ ਦੀ ਸ਼ੂਟਿੰਗ ਹੋਈ ਹੈ। ਘਰ ਚੋਂ ਕੱਢੇ ਜਾਣ ਤੋਂ ਬਾਅਦ ਮੱਲਿਕਾ ਨੇ ਇੱਕ ਟਵੀਟ ਵੀ ਕੀਤਾ ਹੈ।

ਮੱਲਿਕਾ ਨੇ ਟਵੀਟ ਕੀਤਾ,''ਕੁਝ ਮੀਡੀਆ ਨੂੰ ਅਜਿਹਾ ਲੱਗਦਾ ਹੈ ਕਿ ਪੈਰਿਸ ਵਿੱਚ ਉਨ੍ਹਾਂ ਕੋਲ ਫਲੈਟ ਹੈ। ਇਹ ਪੂਰੀ ਤਰ੍ਹਾਂ ਗ਼ਲਤ ਹੈ। ਜੇਕਰ ਕਿਸੇ ਨੇ ਦਾਨ ਦਿੱਤਾ ਹੈ ਤਾਂ ਮੈਨੂੰ ਪਤਾ ਭੇਜ ਦਿਓ।'

@mallikasherawat

Some in the media think I hv an apartment in Paris !! It’s absolutely Not True , if someone has donated one to me, pls send me the address :)

Mallika Sherawat May Be Evicted From Paris Flat, Say Reports. Her Tweets Offers No Clarity

Mallika Sherawat lives in the Paris apartment with her French boyfriend Cyrille Auxenfans

ਪਿਛਲੇ ਦਿਨੀਂ ਮੱਲਿਕਾ ਨੂੰ ਲੈ ਕੇ ਅਜਿਹੀਆਂ ਅਫਵਾਹਾਂ ਉੱਡ ਚੁੱਕੀਆਂ ਹਨ ਕਿ ਉਹ ਆਪਣੇ ਬੁਆਏਫ੍ਰੈਂਡ ਨਾਲ ਵਿਆਹ ਕਾਰਨ ਵਾਲੀ ਹੈ। ਹਾਲਾਂਕਿ ਮੱਲਿਕਾ ਨੇ ਇਸ ਬਾਰੇ ਸਫਾਈ ਦਿੰਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ ਸੀ ਕਿ ਅਫਵਾਹਾਂ ਫੈਲਾਉਣੀਆਂ ਬੰਦ ਕਰੋ, ਇਹ ਸੱਚ ਨਹੀਂ, ਜਿਸ ਦਿਨ ਵਿਆਹ ਕਰੂੰਗੀ ਤੁਸੀਂ ਸਾਰੇ ਇਨਵਾਈਟਿਡ ਹੋਵੋਗੇ।